ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ ਅੰਤਰ ਰਾਸ਼ਟਰੀ ਵੈਬੀਨਾਰ ਬੇਹੱਦ ਕਾਮਯਾਬ ਰਿਹਾ

ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ ਅੰਤਰ ਰਾਸ਼ਟਰੀ ਵੈਬੀਨਾਰ ਬੇਹੱਦ ਕਾਮਯਾਬ ਰਿਹਾ
ਪੱਬਪਾ ਕੈਨੇਡਾ ਤੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਵੱਲੋਂ ਹਰ ਹਫ਼ਤੇ ਇਕ ਅੰਤਰ ਰਾਸ਼ਟਰੀ ਵੈਬੀਨਾਰ ਮੀਟਿੰਗ ਦਾ ਆਯੋਜਨ ਕੀਤਾ ਜਾਂਦਾ ਹੈ । 16 ਅਗਸਤ ਐਤਵਾਰ ਨੂੰ ਇਸ ਵੈਬੀਨਾਰ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ 100 ਤੋਂ ਵੱਧ ਮੈਂਬਰਜ਼ ਨੇ ਸ਼ਾਮੂਲੀਅਤ ਕੀਤੀ ਪਰ ਇਕ ਵੈਬੀਨਾਰ ਵਿੱਚ 100 ਮੈਂਬਰ ਹੀ ਐਡ ਹੋ ਸਕਦੇ ਨੇ ।ਇਸ ਲਈ ਇਸ ਵੈਬੀਨਾਰ ਵਿੱਚ 100 ਮੈਂਬਰਜ਼ ਦੀ ਹਾਜ਼ਰੀ ਸੀ । ਇਸ ਵੈਬੀਨਾਰ ਦਾ ਵਿਸ਼ਾ ਸੀ ਨਵੀਂ ਵਿੱਦਿਅਕ ਯੋਜਨਾ । ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਅਜੈਬ ਸਿੰਘ ਚੱਠਾ ਨੇ ਸੱਭ ਮੈਂਬਰਜ਼ ਦਾ ਸਵਾਗਤ ਕਰਦੇ ਹੋਏ ਸੱਭ ਨੂੰ ਜੀ ਆਇਆ ਕਿਹਾ । ਮੀਟਿੰਗ ਹੋਸਟ ਸੰਤੋਖ ਸਿੰਘ ਸੰਧੂ ਸੀ । ਮੁੱਖ ਬੁਲਾਰੇ, ਪ੍ਰਿੰਸੀਪਲ ਕਿਰਨਪ੍ਰੀਤ ਕੌਰ ਧਾਮੀ ਜੋ ਪੰਜਾਬ ਮਹਿਲਾ ਕਮਿਸ਼ਨ ਦੇ ਮੈਂਬਰ ਹਨ ਅਤੇ ਅਸਿਸਟੈਂਟ ਡਾਇਰੈਕਟਰ ਐਜੂਕੇਸ਼ਨ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ , ਦੂਜੇ ਬੁਲਾਰੇ ਡਾਕਟਰ ਰਾਜਿੰਦਰ ਪਾਲ ਸਿੰਘ ਬਰਾੜ ਸਾਬਕਾ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ l ਪ੍ਰਿੰਸੀਪਲ ਬੇਅੰਤ ਕੌਰ ਸ਼ਾਹੀ ਅਤੇ ਪ੍ਰਿੰਸੀਪਲ ਕੰਵਲਜੀਤ ਕੌਰ ਬਾਜਵਾ ਨੇ ਆਪਣੇ ਵਿਚਾਰ ਦਿੱਤੇ l ਕਿਰਨਪ੍ਰੀਤ ਕੌਰ ਧਾਮੀ ਜੀ ਨੇ ਕਿਹਾ ਕਿ ਵਰਲਡ ਪੰਜਾਬੀ ਕਾਨਫਰੰਸ ਵਿੱਚ 7 ਮਤੇ ਪੇਸ਼ ਕੀਤੇ ਗਏ ਸੀ ਜਿਸ ਵਿੱਚੋਂ 3 ਮਤੇ
ਨਵੀਂ ਵਿੱਦਿਅਕ ਪ੍ਰਣਾਲੀ ਵਿੱਚ ਲਾਗੂ ਕੀਤੇ ਗਏ ਨੇ । ਜਿਹਨਾਂ ਵਿੱਚ 1) ਮਾਤ ਭਾਸ਼ਾ ਵਿੱਚ ਮੁਢਲੀ ਸਿੱਖਿਆ 2) ਕਿੱਤਾ ਮੁਖੀ ਸਿੱਖਿਆ 3) ਨੈਤਿਕਤਾ ਦੀ ਪੜ੍ਹਾਈ । ਕਿਰਨਪ੍ਰੀਤ ਕੌਰ ਧਾਮੀ ਨੇ ਚੇਅਰਮੈਨ ਅਜੈਬ ਸਿੰਘ ਚੱਠਾ ਤੇ ਗੌਰਮਿੰਟ ਦਾ ਇਸ ਸ਼ਲਾਘਾਯੋਗ ਕੰਮ ਲਈ ਧੰਨਵਾਦ ਕੀਤਾ । ਡਾਕਟਰ ਰਜਿੰਦਰ ਸਿੰਘ ਬਰਾੜ ਨੇ ਕੁਝ ਸਰਾਹਨਾ ਤੇ ਕੁਝ ਅਲੋਚਨਾ ਵੀ ਕੀਤੀ ਨਵੀਂ ਵਿੱਦਿਅਕ ਯੋਜਨਾ ਬਾਰੇ ।ਇਸ ਵੈਬੀਨਾਰ ਵਿੱਚ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੇ ਵੀ ਹਾਜ਼ਰੀ ਲਗਵਾਈ । ਹਰ ਇਕ ਨੇ ਇਹਨਾਂ ਵੈਬੀਨਾਰ ਦਾ ਦਿਲ ਖੋਲ ਕੇ ਸਵਾਗਤ ਕੀਤਾ ਤੇ ਕਿਹਾ ਕਿ ਇਹੋ ਜਿਹੇ ਵੈਬੀਨਾਰ ਹੋਣੇ ਚਾਹੀਦੇ ਨੇ ਤੇ ਇਹਨਾਂ ਵੈਬੀਨਾਰ ਰਾਹੀਂ ਵੱਡਮੁਲੀ ਜਾਣਕਾਰੀ ਮਿਲਦੀ ਹੈ ਜਿਸ ਰਾਹੀਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ । ਹਰ ਇਕ ਨੇ ਅਜੈਬ ਸਿੰਘ ਚੱਠਾ ਦਾ ਧੰਨਵਾਦ ਕੀਤਾ ਕਿ ਚੱਠਾ ਸਾਹਿਬ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਤੇ ਵੱਡੀ ਗਿਣਤੀ ਵਿੱਚ ਮੈਂਬਰਜ਼ ਸ਼ਾਮੂਲੀਅਤ ਕਰਦੇ ਹਨ ਤੇ ਮੀਟਿੰਗ ਦੀ ਸਮਾਪਤੀ ਤੱਕ ਕੋਈ ਵੀ ਨਹੀਂ ਹਿੱਲਦਾ ਤੇ ਬਹੁਤ ਧਿਆਨ ਨਾਲ ਸੱਭ ਇਕ ਦੂਸਰੇ ਨੂੰ ਸੁਣਦੇ ਹਨ । ਮੀਟਿੰਗ ਪੂਰੇ 10/30 ਸ਼ੁਰੂ ਹੋ ਕੇ 12 ਵਜੇ ਸਮੇਂ ਤੇ ਸਮਾਪਤ ਕੀਤੀ ਗਈ।
ਚੇਅਰਮੈਨ ਅਜੈਬ ਸਿੰਘ ਚੱਠਾ ਤੇ ਪੈਟਰਨ ਡਾਕਟਰ ਸ਼ਵਿੰਦਰ ਸਿੰਘ ਗਿੱਲ ਨੇ ਵੈਬੀਨਾਰ ਵਿੱਚ ਹਾਜ਼ਰੀਨ ਸੱਭ ਮੈਂਬਰਜ਼ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਤੇ ਖ਼ਾਸਕਰ ਧੰਨਵਾਦ ਓਨਟਾਰੀਓ ਫ਼ਰੈਂਡਜ਼ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਦਾ ਕੀਤਾ ਜਿਹਨਾਂ ਦੇ ਮੈਂਬਰਜ਼ ਦੀ ਹਾਜ਼ਰੀ ਬਹੁਤਾਤ ਗਿਣਤੀ ਵਿੱਚ ਸੀ । ਸਾਰੇ ਹੀ ਵਧਾਈ ਦੇ ਪਾਤਰ ਹਨ ਇਸ ਵੈਬੀਨਾਰ ਦੀ ਕਾਮਯਾਬੀ ਲਈ ।
ਰਮਿੰਦਰ ਰਮੀ