Tue. May 21st, 2019

ਪੱਥਰ ਦਿੱਲ

ਪੱਥਰ ਦਿੱਲ

ਸ਼ਹਿਰ ਦੇ ਨਾਲੇ ਪਲਾਸਟਿਕ ਦੇ ਲਿਫਾਫੇ ਤੇ ਕੂੜਾ ਕਰਕਟ ਪੈਣ ਕਾਰਣ ਪਹਿਲੇ ਮੀਂਹ ਦਾ ਪਾਣੀ ਵੀ ਨਾ ਝੱਲ ਸਕੇ।ਘੰਟਿਆ ਬੱਧੀ ਸ਼ਹਿਰ ਅੰਦਰ ਪਾਣੀ ਖੜ੍ਹਾ ਰਿਹਾ।ਨਗਰ ਕੌਂਸਲ ਵਲੋਂ ਨਾਲਿਆਂ ਦੀ ਸ਼ਫਾਈ ਕਰਵਾਉਣ ਦਾ ਠੇਕਾ ਦੇ ਦਿੱਤਾ ਗਿਆ।
ਡੂੰਘੇ ਨਾਲਿਆਂ ਨੂੰ ਸਾਫ ਕਰਨ ਵਾਲੇ ਨੋਜਵਾਨ ਲੜਕੇ ਨੰਗੇ ਸਰੀਰਾਂ ਉੱਪਰ ਕਾਲੀ ਗਾਰ ਪੈਣ ਕਾਰਣ ਬੇਪਛਾਣ ਹੋਏ ਗਾਰ ਕੱਢ ਰਹੇ ਸੀ।ਕਈ ਥਾਵਾਂ ਤੇ ਗੰਦੀ ਗਾਰ ਦੇ ਢੇਰਾਂ ਤੇ ਹੀ ਥੱਕੇ ਹੋਏ ਇਹ ਲੜਕੇ ਚਾਹ ਦੇ ਕੱਪ ਪੀ ਰਹੇ ਸੀ ।ਨੇੜਿਉਂ ਲੰਘਦੇ ਲੋਕੀਂ ਨੱਕ ਤੇ ਰੁਮਾਲ ਜਾਂ ਹੱਥ ਰੱਖ ਕੇ ਜਾ ਰਹੇ ਸੀ।ਸੱਚ ਮੁੱਚ ਇਹ ਸਵੱਛ ਮੁਹਿੰਮ ਨੂੰ ਪ੍ਰਣਾਏ ਹੋਏ ਜਾਪਦੇ ਸਨ ਨੇਤਾ ਲੋਕ ਤਾਂ ਫੋਟੋਆਂ ਖਿਚਵਾਉਣ ਜੋਗੇ ਹੀ ਹੁੰਦੇ ਹਨ।ਆਮ ਲੋਕਾਂ ਦੇ ਲੰਘਣ ਲਈ ਤੁੱਛ ਜਿਹੇ ਪੈਸ਼ਿਆਂ ਲਈ ਇਹ ਪੱਥਰ ਦਿੱਲ ਪਤਾ ਨਹੀਂ ਕਿਹੜੀ ਮਜਬੂਰੀ ਵੱਸ ਇਹ ਕੰਮ ਕਰ ਰਹੇ ਸਨ।

ਮੇਜਰ ਸਿੰਘ ਨਾਭਾ
9463553962

Leave a Reply

Your email address will not be published. Required fields are marked *

%d bloggers like this: