ਪੱਤਰਕਾਰ ਰਾਜਵੀਰ ਦਿਕਸ਼ਿਤ ਤੇ ਹਮਲਾ, ਪੁਲਿਸ ਵਲੋ ਜਾਂਚ ਸੁਰੂ

ss1

ਪੱਤਰਕਾਰ ਰਾਜਵੀਰ ਦਿਕਸ਼ਿਤ ਤੇ ਹਮਲਾ, ਪੁਲਿਸ ਵਲੋ ਜਾਂਚ ਸੁਰੂ
ਸ੍ਰੀ ਅਨੰਦਪੁਰ ਸਾਹਿਬ ਕੋਰਟ ਕੰਪਲੈਕਸ ਦੇ ਬਾਹਰ ਵਾਪਰਿਆ ਹਾਦਸਾ

ਸ੍ਰੀ ਅਨੰਦਪੁਰ ਸਾਹਿਬ 17 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਨੰਗਲ ਤੋਂ ਪੱਤਰਕਾਰ ਰਾਜਵੀਰ ਦਿਕਸ਼ਿਤ ਤੇ ਕੁਝ ਅਣਪਛਾਤੇ ਲੋਕਾ ਦੁਆਰਾ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ। ਸਥਾਨਕ ਕੋਰਟ ਕੰਪਲੈਕਸ ਤੋ ਬਾਹਰ ਇਹ ਹਾਦਸਾ ਉਸ ਸਮੇ ਹੋਇਆ ਜਦੋ ਉਹ ਆਪਣੀ ਕਾਰ ਦੇ ਕੋਲ ਜਾ ਰਹੇ ਸਨ। ਅਚਾਨਕ ਕੁਝ ਅਣਪਛਾਤੇ ਵਿਅਕਤੀਆ ਨੇ ਉਸ ਤੇ ਹਮਲਾ ਕਰ ਦਿੱਤਾ। ਜਦ ਕਿ ਮੁੱਖ ਮਾਰਗ ਤੇ ਐਨ.ਐਸ.ਐਸ ਦੇ ਕੁਝ ਨੋਜਵਾਨ ਸਫਾਈ ਕਰ ਰਹੇ ਸਨ ਉਨਾ ਨੇ ਬਚਾਇਆ। ਇਸ ਤੋ ਬਾਅਦ ਉਥੇ ਹਫਰਾ ਤਫਰੀ ਦਾ ਮਾਹੋਲ ਬਣ ਗਿਆ। ਉਕਤ ਹਮਲਾ 3 ਮੋਟਰ ਸਾਈਕਲ ਉੱਤੇ ਸਵਾਰ ਹੋ ਕੇ ਆਏ ਨੋਜਵਾਨ ਹਮਲਾ ਕਰਕੇ ਭੱਜ ਗਏ। ਘਟਨਾ ਤੋ ਬਾਅਦ ਕੋਰਟ ਕੰਪਲੈਕਸ ਵਿਚ ਹੀ ਜਿਲਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਨਿਪੁੰਨ ਸੋਨੀ, ਭਾਜਪਾ ਨੇਤਾ ਅਜੇ ਰਾਣਾ, ਰਾਜਵੀਰ ਦਿਕਸ਼ਿਤ ਨੂੰ ਲੈ ਕੇ ਸਰਕਾਰੀ ਹਸਪਤਾਲ ਵਿਖੇ ਲੈ ਕੇ ਗਏ ਜਿੱਥੇ ਸ਼ਿਵ ਸੈਨਾ ਦੇ ਜਿਲਾ ਪ੍ਰਧਾਨ ਨਿਤਿਨ ਨੰਦਾ ਵੀ ਪਹੁੰਚ ਗਏ। ਜਦ ਕਿ ਪੁਲਿਸ ਨੂੰ ਸੂਚਨਾ ਮਿਲਦੇ ਹੀ ਚੋਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾ ਨੇ ਇਸ ਕੇਸ ਦੀ ਕਾਰਵਾਈ ਆਰੰਭ ਕਰ ਦਿੱਤੀ।

Share Button

Leave a Reply

Your email address will not be published. Required fields are marked *