ਪੱਤਰਕਾਰ ਮਹਿਰੋਕ ਦੀ ਮੌਤ ’ਤੇ ਮਜੀਠੀਆ, ਰੱਖੜਾ ਤੇ ਲੂੰਬਾ ਸਮੇਤ ਕਈਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ss1

ਪੱਤਰਕਾਰ ਮਹਿਰੋਕ ਦੀ ਮੌਤ ’ਤੇ ਮਜੀਠੀਆ, ਰੱਖੜਾ ਤੇ ਲੂੰਬਾ ਸਮੇਤ ਕਈਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਪਟਿਆਲਾ, 23 ਮਈ: (ਧਰਮਵੀਰ ਨਾਗਪਾਲ) ਪਾਤੜਾਂ ਤੋਂ ਅਜੀਤ ਦੇ ਪੱਤਰਕਾਰ ਸ. ਕਰਨੈਲ ਸਿੰਘ ਮਹਿਰੋਕ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ’ਤੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਮਜੀਠੀਆ ਨੇ ਕਿਹਾ ਕਿ ਸ੍ਰੀ ਮਹਿਰੋਕ ਇੱਕ ਨਿਡਰ ਤੇ ਸੁਲਝੇ ਹੋਏ ਪੱਤਰਕਾਰ ਸਨ ਜਿਹਨਾਂ ਦੀ ਬੇਵਕਤੀ ਮੌਤ ਨਾਲ ਉਹਨਾਂ ਦੇ ਪਰਿਵਾਰ, ਸਮਾਜ ਤੇ ਪੱਤਰਕਾਰ ਜਗਤ ਨੂੰ ਵੱਡਾ ਘਾਟਾ ਪਿਆ ਹੈ ਜੋ ਕਿ ਪੂਰਾ ਨਹੀਂ ਕੀਤਾ ਜਾ ਸਕਦਾ ।
ਇਸ ਦੌਰਾਨ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਹਲਕਾ ਸ਼ਤਰਾਣਾ ਦੀ ਵਿਧਾਇਕ ਬੀਬੀ ਵਨਿੰਦਰ ਕੌਰ ੂਬਾ, ਪਟਿਆਲਾ ਦੇ ਡਵੀਜਨਲ ਕਮਿਸ਼ਨਰ ਸ੍ਰੀ ਅਜੀਤ ਸਿੰਘ ਪੰਨੂ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ, ਜ਼ਿਲਾ ਪੁਲਿਸ ਮੁਖੀ ਸ੍ਰੀ ਗੁਰਮੀਤ ਸਿੰਘ ਚੌਹਾਨ, ਜ਼ਿਲਾ ਲੋਕ ਸੰਪਰਕ ਅਫ਼ਸਰ, ਸ. ਇਸ਼ਵਿੰਦਰ ਸਿੰਘ ਗਰੇਵਾਲ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਭੁਪੇਸ਼ ਚੱਠਾ ਨੇ ਵੀ ਸ੍ਰੀ ਕਰਨੈਲ ਸਿੰਘ ਮਹਿਰੋਕ ਦੀ ਦੁੱਖਦਾਈ ਮੌਤ ’ਤੇ ਡੁੰਘੇ ਦੁੱਖ ਦਾ ਇਜਹਾਰ ਕੀਤਾ। ਸ੍ਰੀ ਮਹਿਰੋਕ ਦੀ ਮੌਤ ਨਾਲ ਪਟਿਆਲਾ ਜ਼ਿਲੇ ਦੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਸਵ: ਸ. ਕਰਨੈਲ ਸਿੰਘ ਮਹਿਰੋਕ ਦਾ ਅੰਤਿਮ ਸੰਸਕਾਰ 24 ਮਈ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਪਾਤੜਾਂ ਵਿਖੇ ਹੋਵੇਗਾ।

Share Button

Leave a Reply

Your email address will not be published. Required fields are marked *