ਪੱਤਰਕਾਰ ਭਾਈਚਾਰੇ ਵੱਲੋਂ ਪੱਤਰਕਾਰ ਤੇ ਆਪੇ ਬਣੇ ‘ਆਪ’ ਆਗੂ ਵੱਲੋਂ ਕੀਤੇ ਹਮਲੇ ਦੀ ਨਿਖੇਧੀ

ss1

ਪੱਤਰਕਾਰ ਭਾਈਚਾਰੇ ਵੱਲੋਂ ਪੱਤਰਕਾਰ ਤੇ ਆਪੇ ਬਣੇ ‘ਆਪ’ ਆਗੂ ਵੱਲੋਂ ਕੀਤੇ ਹਮਲੇ ਦੀ ਨਿਖੇਧੀ
ਪੱਤਰਕਾਰਾਂ ਵੱਲੋਂ ਜਲਦ ਕਾਰਵਾਈ ਲਈ ਇੱਕ ਜੁੱਟ ਹੋ ਸੰਘਰਸ਼ ਕਰਨ ਦਾ ਐਲਾਨ

ਭਦੌੜ 07 ਅਗਸਤ (ਵਿਕਰਾਂਤ ਬਾਂਸਲ) ਮੀਡੀਆ, ਸਮਾਜ ਨੂੰ ਉਸਦਾ ਅਕਸ ਦਿਖਾਉਣ ਵਾਲਾ ਸ਼ੀਸਾ ਹੁੰਦਾ ਹੈ। ਜੋ ਕੁਝ ਸਮਾਜ ‘ਚ ਵਾਪਰਦਾ ਹੈ, ਚੰਗਾ ਜਾਂ ਮਾੜਾ ਉਸਨੂੰ ਉਸਦੇ ਚੰਗੇ ਮਾੜੇ ਪ੍ਰਭਾਵ ਦੀ ਵਿਆਖਿਆ ਕਰਕੇ, ਸਮਾਜ ਤੱਕ ਪਹੁੰਚਾਉਣਾ ਹੁੰਦਾ ਹੇੈ ਪ੍ਰੰਤੂ ਸਮਾਜ਼ ਵਿੱਚ ਕੁੱਝ ਅਜਿਹੇ ਲੋਕ ਹੁੰਦੇ ਹਨ। ਜਿੰਨਾਂ ਨੂੰ ਸੱਚ ਜ਼ਰਨਾ ਮੁਸ਼ਕਿਲ ਲਗਦਾ ਹੈ ਤੇ ਓਹ ਪੱਤਰਕਾਰ ਦੀ ਕਲਮ ਦਬਾਉਣ ਲਈ ਅਨੇਕਾਂ ਹੱਥ ਕੰਢੇ ਅਪਣਾਉਂਦੇ ਹਨ ਪ੍ਰੰਤੂ ਸੱਚ ਲਿਖਣ ਵਾਲੀ ਕਲਮ ਨੂੰ ਕਦੇ ਦਬਾਇਆ ਨਹੀ ਜਾ ਸਕਦਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੱਤਰਕਾਰ ਸੁਖਵਿੰਦਰ ਪਲਾਹਾ ਤੇ ਹੋਏ ਹਮਲੇ ਦੌਰਾਨ ਪੱਤਰਕਾਰਾਂ ਨੇ ਹਮਲੇ ਦੀ ਨਿਖੇਧੀ ਕਰਦਿਆਂ ਕੀਤਾ।
ਏਕਤਾ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ, ਵਿਜੈ ਕੁਮਾਰ ਜਿੰਦਲ, ਯੋਗੇਸ਼ ਸਰਮਾ ਅਤੇ ਸੁਰੇਸ ਗੋਗੀ ਨੇ ਆਖਿਆ ਕਿ ਪੱਤਰਕਾਰ ਨੇ ਹਮੇਸ਼ਾ ਓਹ ਲਿਖਣਾ ਹੁੰਦਾ ਹੈ ਜੋ ਸਮਾਜ਼ ਵਿੱਚ ਚੰਗਾ ਮਾੜਾ ਵਾਪਰ ਰਿਹਾ ਹੈ ਤੇ ਜ਼ੇਕਰ ਕਿਸੇ ਨੂੰ ਪੱਤਰਕਾਰਾਂ ਦੀਆਂ ਖ਼ਬਰਾਂ ਤੋਂ ਖੁੰਦਕ ਲਗਦੀ ਹੈ ਤਾਂ ਓਹ ਅਦਾਲਤ ਦਾ ਸਹਾਰਾ ਲੈ ਪੱਤਰਕਾਰ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾ ਸਕਦਾ ਹੈ ਪ੍ਰੰਤੂ ਆਪਣੇ ਵਿਰੁੱਧ ਲੱਗੀਆਂ ਖ਼ਬਰਾਂ ਦਾ ਇਹ ਮਤਲਬ ਨਹੀ ਕਿ ਪੱਤਰਕਾਰਾਂ ਨੂੰ ਘਰ ਘਰ ਜਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣ ਜਾਂ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜਾਵੇ। ਆਪ ਪਾਰਟੀ ਦੇ ਆਗੂ ਇੰਦਰਜੀਤ ਸਿੰਘ ਵੱਲੋਂ ਪੱਤਰਕਾਰ ਸੁਖਵਿੰਦਰ ਪਲਾਹਾ ਦੇ ਘਰ ਜਾ ਉਸ ਤੇ ਹਮਲਾ ਕਰਨ ਦੀ ਨਿੰਦਿਆਂ ਕਰਦਿਆਂ ਪ੍ਰੈਸ ਕਲੱਬ ਨੇ ਦੋਸ਼ੀਆਂ ਵਿਰੁੱਧ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਇਸ ਹਮਲੇ ਦੀ ਨਿੰਦਿਆਂ ਕਰਦਿਆਂ ਨਿਹਾਲ ਸਿੰਘ ਵਾਲਾ ਪ੍ਰੈਸ ਕਲੱਬ ਤੋਂ ਮਨਪ੍ਰੀਤ ਸਿੰਘ, ਮਿੰਟੂ ਹਿੰਮਤਪੁਰਾ, ਕੁਲਦੀਪ ਸਿੰਘ ਘੋਲੀਆ, ਤਪਾ ਸਟੇਸ਼ਨ ਤੋਂ ਸਾਮ ਗਰਗ, ਅਵਤਾਰ ਸਿੰਘ ਮਹਿਤਾ, ਬਰਨਾਲਾ ਤੋਂ ਚੇਤਨ ਸਰਮਾ, ਮਹਿਲਕਲਾਂ ਤੋਂ ਗੁਰਭਿੰਦਰ ਗੁਰੀ, ਸੁਨਾਮ ਤੋਂ ਮਲਕੀਤ ਸਿੰਘ, ਦਲਜੀਤ ਸਿੰਘ ਸਿਧਾਣਾ, ਅਵਤਾਰ ਸਿੰਘ ਚੀਮਾ, ਲਖਵੀਰ ਸਿੰਘ ਚੀਮਾ, ਅਵਤਾਰ ਸ਼ਹਿਣਾ, ਸੁਰਿੰਦਰ ਪਿੱਦੀ, ਸੁਖਵਿੰਦਰ ਧਾਲੀਵਾਲ, ਕੁਲਜਿੰਦਰ ਸੋਨੀ, ਗੁਰਸੇਵਕ ਪੱਖੋ, ਭਦੌੜ ਤੋਂ ਰਜਿੰਦਰ ਬੱਤਾ, ਰਜਿੰਦਰ ਵਰਮਾਂ, ਜਤਿੰਦਰ ਗਰਗ, ਮਨੀਸ਼ ਮਿੱਤਲ, ਜਸਵਿੰਦਰ ਗੋਗੀ, ਰਾਕੇਸ਼ ਰੌਕੀ, ਕੁਲਦੀਪ ਧੁੰਨਾਂ, ਰਜਿੰਦਰ ਸਿੰਘ, ਵਿਕਰਾਂਤ ਬਾਂਸ਼ਲ, ਕਾਲਾ ਪ੍ਰੇਮੀ, ਵਿਨੋਦ ਕਲਸੀ, ਸੁਰਿੰਦਰ ਬੱਤਾ, ਤੇਜਿੰਦਰ ਸਰਮਾਂ, ਪ੍ਰਮੋਦ ਸਿੰਗਲਾ, ਸਾਹਿਬ ਸੰਧੂ ਨੇ ਵੀ ਕਿਹਾ ਕਿ ਜ਼ੇਕਰ ਦੋਸ਼ੀਆਂ ਖਿਲਾਫ਼ ਜਲਦ ਬਣਦੀ ਕਾਰਵਾਈ ਨਾ ਹੋਈ ਤਾਂ ਉਲੀਕੇ ਗਏ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *