Sun. Sep 15th, 2019

ਪੱਤਰਕਾਰ ਪ੍ਰਸ਼ਾਂਤ ਕਨੌਜੀਆ ਦੀ ਗ੍ਰਿਫ਼ਤਾਰੀ ‘ਤੇ ਬਸਪਾ ਸੁਪਰੀਮੋ ਨੇ ਵਿੰਨ੍ਹਿਆ ਭਾਜਪਾ ‘ਤੇ ਨਿਸ਼ਾਨਾ

ਪੱਤਰਕਾਰ ਪ੍ਰਸ਼ਾਂਤ ਕਨੌਜੀਆ ਦੀ ਗ੍ਰਿਫ਼ਤਾਰੀ ‘ਤੇ ਬਸਪਾ ਸੁਪਰੀਮੋ ਨੇ ਵਿੰਨ੍ਹਿਆ ਭਾਜਪਾ ‘ਤੇ ਨਿਸ਼ਾਨਾ

ਲਖਨਊ: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖ਼ਿਲਾਫ਼ ਇਕ ਔਰਤ ਦੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਬਸਪਾ ਸੁਪਰੀਮੋ ਮਾਇਆਵਤੀ ਦਾ ਸਮਰਥਨ ਮਿਲਿਆ ਹੈ। ਬਸਪਾ ਸੁਪਰੀਮੋ ਨੇ ਟਵੀਟ ਕਰ ਇਸ ਮਾਮਲੇ ‘ਤੇ ਕਿਹਾ ਕਿ ਪ੍ਰਸ਼ਾਂਤ ਦੀ ਗ੍ਰਿਫ਼ਤਾਰੀ ਦੇ ਸਬੰਧ ‘ਚ ਮੀਡੀਆ ਦੀ ਮੁਹਿੰਮ ਨੂੰ ਸੀਐੱਮ ਯੋਗੀ ਆਦਿਤਿਆਨਾਥ ਦਬਾ ਰਹੇ ਹਨ।

ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿਤਿਆਨਾਥ ਖ਼ਿਲਾਫ਼ ਪੱਤਰਕਾਰ ਦੀ ਟਿੱਪਟੀ ਦੇ ਕਾਂਡ ‘ਤੇ ਲਖਨਊ ਪੁਲਿਸ ਦੀ ਚੁਸਤੀ ਕਾਫ਼ੀ ਸ਼ਲਾਘਾਯੋਗ ਹੈ। ਇਸ ਮਾਮਲੇ ਨੂੰ ਪੁਲਿਸ ਨੇ ਨੋਟਿਸ ਲੈ ਕੇ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਸਮੇਤ ਤਿੰਨ ਦੀ ਦਿੱਲੀ ‘ਚ ਗ੍ਰਿਫ਼ਤਾਰੀ ‘ਤੇ ਐਡੀਟਰਸ ਗਿਲਡ ਆਫ਼ ਇੰਡੀਆ ਤੇ ਹੋਰ ਮੀਡੀਆ ਨੇ ਕਾਫ਼ੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਇਆਵਤੀ ਨੇ ਕਿਹਾ ਕਿ ਪਰ ਇਸ ਸਭ ਦਾ ਭਾਜਪਾ ਤੇ ਇਨ੍ਹਾਂ ਗਦੀ ਸਰਕਾਰ ‘ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਸੀਐੱਮ ਯੋਗੀ ਆਦਿਤਿਆਨਾਥ ਖ਼ਿਲਾਫ਼ ਟਿੱਪਣੀ ਸਬੰਧੀ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ। ਇਸ ਦੀ ਸ਼ੁਰੂਆਤ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਦੀ ਗ੍ਰਿਫ਼ਤਾਰੀ ਤੋਂ ਹੋਈ। ਪ੍ਰਸ਼ਾਂਥ ਦੀ ਗ੍ਰਿਫ਼ਤਾਰੀ ਦਾ ਕਈ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਨੇ ਵਿਰੋਧ ਕਰ ਰਹੇ ਹਨ। ਇਸ ਲੜੀ ‘ਚ ਬਸਪਾ ਪ੍ਰਧਾਨ ਮਾਇਆਵਤੀ ਨੇ ਵੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।

Leave a Reply

Your email address will not be published. Required fields are marked *

%d bloggers like this: