ਪੱਤਰਕਾਰ ਦੀ ਕੁੱਟਮਾਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਸਮੇਤ ਦਰਜ਼ਨ ਭਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼

ss1

ਪੱਤਰਕਾਰ ਦੀ ਕੁੱਟਮਾਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਸਮੇਤ ਦਰਜ਼ਨ ਭਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼
ਖ਼ਬਰਾਂ ਲਗਣ ਤੋਂ ਖ਼ਫਾ ਪੱਤਰਕਾਰਾਂ ਦੇ ਘਰ ਇੱਕਠ ਕਰ ਦੇਣ ਗਿਆ ਸੀ ਧਮਕੀਆਂ

8-14 (2)

ਭਦੌੜ 08 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਵਾਰਡ ਨੰ 11 ਵਿਖੇ ਨਗਰ ਕੌਂਸ਼ਲ ਦੀ ਜਗ੍ਹਾ ਵਿੱਚ ਕੀਤੀ ਜਾ ਰਹੀ ਉਸਾਰੀ ਦੇ ਸਬੰਧ ਵਿੱਚ ਐਸ. ਡੀ. ਐਮ ਤਪਾ ਰਾਜਪਾਲ ਸਿੰਘ ਅਤੇ ਨਗਰ ਕੌਂਸ਼ਲ ਕਾਰਜ ਸਾਧਕ ਅਫ਼ਸਰ ਰਾਕੇਸ਼ ਕੁਮਾਰ ਮੌਕੇ ਤੇ ਕਬਜ਼ਾ ਰੁਕਵਾਉਣ ਗਏ ਸਨ ਤੇ ਉਕਤ ਅਧਿਕਾਰੀਆਂ ਦੀ ਕਵਰੇਜ਼ ਲਈ ਭਦੌੜ ਦੇ ਪੱਤਰਕਾਰ ਵੀ ਮੌਕੇ ਤੇ ਹਾਜ਼ਰ ਸਨ ਤੇ ਪੱਤਰਕਾਰਾਂ ਵੱਲੋਂ ਇਸ ਮਾਮਲੇ ਦੀ ਕਵਰੇਜ ਅਗਲੇ ਦਿਨ ਵੱਖ ਵੱਖ ਹਿੰਦੀ ਪੰਜਾਬੀ ਅਖ਼ਬਾਰਾਂ ਵਿੱਚ ਛਪਣ ਬਾਅਦ ਵਾਰਡ ਨੰ 11 ਦਾ ਇੱਕ ਸਾਬਕਾ ਐਮ. ਸੀ. ਅਤੇ ਹੁਣ ਆਮ ਆਦਮੀ ਪਾਰਟੀ ਵਿੱਚ ਹਲਕੇ ਤੋਂ ਟਿਕਟ ਦੀ ਝਾਕ ਰੱਖ ਰਿਹਾ ਇੰਦਰਜੀਤ ਸਿੰਘ ਪੁੱਤਰ ਉਜ਼ਾਗਰ ਸਿੰਘ ਵਾਸੀ ਭਦੌੜ ਇਹਨਾਂ ਖ਼ਬਰਾਂ ਤੋਂ ਖ਼ਫਾ ਹੋ ਆਪਣੇ ਨਾਲ ਕਈ ਹੋਰ ਵਿਅਕਤੀਆਂ ਨੂੰ ਲੈਕੇ ਪੱਤਰਕਾਰਾਂ ਨੂੰ ਧਮਕਾਉਣ ਦੇ ਮਕਸਦ ਨਾਲ ਘਰਾਂ ਅੰਦਰ ਗਿਆ ਪ੍ਰੰਤੂ ਉਸ ਸਮੇ ਪੱਤਰਕਾਰ ਘਰ ਮੋਜੂਦ ਨਹੀ ਸਨ ਤੇ ਇਸ ਦੌਰਾਨ ਇਹ ਵਿਅਕਤੀ ਪੱਤਰਕਾਰ ਸੁਖਵਿੰਦਰ ਸਿੰਘ ਪਲਾਹਾ ਪੁੱਤਰ ਹਰਭਜ਼ਨ ਸਿੰਘ ਦੇ ਘਰ ਗਿਆ ਤੇ ਉਸ ਦੇ ਘਰ ਅੰਦਰ ਵੜ੍ਹ ਉਸ ਨਾਲ ਗਾਲੀ ਗਲੋਚ ਕੀਤਾ ਤੇ ਹੱਥੋ ਪਾਈ ਕਰਦਿਆਂ ਬਆਦ ਚ ਕੁੱਟਮਾਰ ਤੇ ਉਤਾਰੂ ਹੋ ਗਿਆ ਤੇ ਇਸ ਝਗੜੇ ਵਿੱਚ ਸੁਖਵਿੰਦਰ ਸਿੰਘ ਨੇ ਭੱਜ ਕੇ ਜਾਨ ਬਚਾਈ। ਇਸ ਘਟਨਾਂ ਦਾ ਪਤਾ ਲਗਦਿਆਂ ਪੱਤਰਕਾਰ ਭਾਈਚਾਰੇ ਨੇ ਤੁਰੰਤ ਜਖ਼ਮੀ ਹਾਲਤ ਵਿੱਚ ਪੱਤਰਕਾਰ ਸੁਖਵਿੰਦਰ ਸਿੰਘ ਪਲਾਹਾ ਨੂੰ ਭਦੌੜ ਹਸਪਤਾਲ ਲਿਆਂਦਾ ਜਿਥੋ ਇਸ ਨੂੰ ਡਾਕਟਰਾਂ ਨੇ ਤਪਾ ਮੰਡੀ ਰੈਫਰ ਕਰ ਦਿੱਤਾ।

ਪੁਲਸ ਨੇ ਕੀਤਾ ਮਾਮਲਾ ਦਰਜ਼ : ਥਾਣਾ ਭਦੌੜ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਕਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏ. ਐਸ. ਆਈ ਪ੍ਰਮਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਰ ਬਿਆਨਾਂ ਦੇ ਅਧਾਰ ਤੇ ਇੰਦਰਜੀਤ ਸਿੰਘ ਪੁੱਤਰ ਉਜ਼ਾਗਰ ਸਿੰਘ, ਭੀਮਾ ਸਿੰਘ ਪੁੱਤਰ ਇੰਦਰਜੀਤ ਸਿੰਘ, ਮੇਜ਼ਰ ਸਿੰਘ ਪੁੱਤਰ ਪ੍ਰੀਤਮ ਸਿੰਘ, ਸਿੰਗਾਰਾ ਸਿੰਘ ਪੁੱਤਰ ਮੇਜ਼ਰ ਸਿੰਘ, ਦਰਸ਼ਨ ਸਿੰਘ ਪੁੱਤਰ ਗੁਰਬੰਤ ਸਿੰਘ ਅਤੇ ਗਿਆਨੀ ਸਿੰਘ ਪੁੱਤਰ ਮੋਹਨ ਸਿੰਘ ਅਤੇ ਹੋਰ ਪੰਜ ਛੇ ਅਣਪਛਾਤੇ ਹਮਲਾਵਾਰਾਂ ਖਿਲਾਫ਼ ਮੁੱਕਦਮਾ ਨੰ 47 ਅਧੀਨ ਧਾਰਾ 323, 341, 506, 148, 149 ਆਈ. ਪੀ. ਸੀ ਤਹਿਤ ਦਰਜ਼ ਕੀਤਾ ਜਾ ਰਿਹਾ ਸੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *