ਪੱਤਰਕਾਰ ਗੁਰਭਿੰਦਰ ਗੁਰੀ ਦੇ ਘਰ ਤੇ ਹਮਲਾ

ss1

ਪੱਤਰਕਾਰ ਗੁਰਭਿੰਦਰ ਗੁਰੀ ਦੇ ਘਰ ਤੇ ਹਮਲਾ
ਪਰਿਵਾਰਿਕ ਮੈਂਬਰ ਕੀਤੇ ਜ਼ਖਮੀ

17-24 (1)ਮਹਿਲ ਕਲਾਂ 15 ਮਈ (ਪਰਦੀਪ ਕੁਮਾਰ)- ਪਿਛਲੇ ਦਿਨੀਂ ” ਦੈਨਿਕ ਭਾਸਕਰ” ਅਖ਼ਬਾਰ ਦੇ ਪੱਤਰਕਾਰ ਗੁਰਭਿੰਦਰ ਗੁਰੀ ਦੇ ਘਰ ਦੇ ਘਰ ਵਿੱਚ ਦਾਖਲ ਹੋ ਕੇ ਪਰਿਵਾਰਿਕ ਮੈਂਬਰਾਂ ਤੇ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੋਈ ਹੈ। ਗੁਰਭਿੰਦਰ ਗੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਬੀਤੇ ਕੱਲ ਦੀ ਸਵੇਰ ਸਮੇਂ ਕਰੀਬ 7 ਵਜੇ ਮੇਰੀ ਗੈਰ ਹਾਜਰੀ ਵਿੱਚ ਸੁਰਿੰਦਰ ਸਿੰਘ ਪੁੱਤਰ ਮਾੜਾ ਸਿੰਘ ਅਤੇ ਬਲਜੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਧੱਕੇ ਨਾਲ ਮੇਰੇ ਘਰ ਤੇ ਹਮਲਾ ਕਰ ਦਿੱਤਾ ਅਤੇ ਘਰ ਵਿੱਚ ਮੌਜੂਦ ਮੇਰੀ ਪਤਨੀ ਅਤੇ ਮਾਤਾ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ। ਉਨਾਂ ਦੱਸਿਆ ਕਿ ਉਕਤ ਵਿਅਕਤੀ ਘਰ ਦੇ ਪਿਛਲੇ ਦਰਵਾਜੇ ਰਾਹੀਂ ਘਰ ਅੰਦਰ ਦਾਖਲ ਹੋਏ ਅਤੇ ਦਰਵਾਜੇ ਰਾਹੀਂ ਹੀ ਫਰਾਰ ਹੋ ਗਏ। ਹਮਲੇ ਦੇ ਪੀੜਤ ਪੱਤਰਕਾਰ ਗੁਰਭਿੰਦਰ ਗੁਰੀ ਦੇ ਪਰਿਵਾਰਿਕ ਮੈਂਬਰ ਸੀ ਐਚ ਸੀ ਮਹਿਲ ਕਲਾਂ ਵਿਖੇ ਜੇਰੇ ਇਲਾਜ ਹਨ। ਥਾਣਾ ਮਹਿਲ ਕਲਾਂ ਪੁਲਸ ਨੇ ਪੀੜਤਾਂ ਦੇ ਬਿਆਨ ਦਰਜ ਕਰਨ ਤੋਂ ਤਿੰਨ ਦਿਨ ਬੀਤਣ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀ ਕੀਤੀ ਜਿਸ ਪ੍ਰਤੀ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰੇ ਵਿੱਚ ਪੁਲਸ ਦੀ ਭੂਮਿਕਾ ਸਬੰਧੀ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਜਿਲਾ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਮਿਤੀ 17.05.2016 ਨੂੰ ਦਿੱਤੇ ਜਾ ਧਰਨੇ ਵਿੱਚ ਉਕਤ ਮਾਮਲੇ ਸਬੰਧੀ ਸਖ਼ਤ ਐਕਸ਼ਨ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *