ਪੱਤਰਕਾਰ ਕੇ ਜੇ ਸਿੰਘ ਅਤੇ ਉਸ ਦੀ ਮਾਤਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇੱਕ ਵਿਅਕਤੀ ਕਾਬੂ, ਮ੍ਰਿਤਕ ਦੀ ਕਾਰ ਅਤੇ ਹੋਰ ਸਾਮਾਨ ਬਰਾਮਦ

ss1

ਪੱਤਰਕਾਰ ਕੇ ਜੇ ਸਿੰਘ ਅਤੇ ਉਸ ਦੀ ਮਾਤਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇੱਕ ਵਿਅਕਤੀ ਕਾਬੂ, ਮ੍ਰਿਤਕ ਦੀ ਕਾਰ ਅਤੇ ਹੋਰ ਸਾਮਾਨ ਬਰਾਮਦ

 ਮੁਹਾਲੀ ਪੁਲੀਸ ਨੇ ਬੀਤੀ 22 ਅਤੇ 23 ਸਤੰਬਰ ਦੀ ਰਾਤ ਸਥਾਨਕ ਫੇਜ਼-3ਬੀ2 ਦੀ ਕੋਠੀ ਨੰ: 1796 ਵਿੱਚ ਵਾਪਰੇ ਦੋਹਰੇ ਕਤਲ ਕਾਂਡ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਵੱਲੋਂ ਇਸ ਵਿਅਕਤੀ ਨੂੰ ਮ੍ਰਿਤਕ ਪੱਤਰਕਾਰ ਕੇ ਜੇ ਸਿੰਘ ਦੀ ਫੋਰਡ ਕਾਰ ਸਮੇਤ ਕਾਬੂ ਕੀਤਾ ਹੈ ਅਤੇ ਪੁਲੀਸ ਦਾ ਦਾਅਵਾ ਹੈ ਕਿ ਮੁਲਜਮ ਨੇ ਕਤਲ ਦੀ ਇਸ ਵਾਰਦਾਤ ਨੂੰ ਨਿੱਜੀ ਰੰਜਿਸ਼ ਦੇ ਚਲਦਿਆਂ ਅੰਜਾਮ ਦਿੱਤਾ ਸੀ| ਪੁਲੀਸ ਦਾ ਕਹਿਣਾ ਹੈ ਕਿ ਮੁਲਜਮ ਨੇ ਪੁਛਗਿਛ ਦੌਰਾਨ ਕਤਲ ਦੀ ਗੱਲ ਕਬੂਲ ਕਰਦਿਆਂ ਕਿਹਾ ਹੈ ਕਿ ਵਾਰਦਾਤ ਵਾਲੇ ਦਿਨ ਜਦੋਂ ਉਹ ਮ੍ਰਿਤਕ ਦੀ ਕੋਠੀ ਦੇ ਨਾਲ ਲੱਗਦੇ ਪਾਰਕ ਵਿੱਚ ਬੈਠਾ ਸੀ ਉਸ ਵੇਲੇ ਕੇ ਜੇ ਸਿੰਘ ਨੇ ਉਸ ਦੇ ਬਿਨਾਂ ਵਜ੍ਹਾ ਪਾਰਕ ਵਿੱਚ ਬੈਠੇ ਹੋਣ ਕਾਰਨ ਤਕਰਾਰ ਕੀਤਾ ਸੀ ਅਤੇ ਉਸ ਦੇ ਚਪੇੜਾਂ ਮਾਰੀਆਂ ਸੀ ਜਿਸ ਦੀ ਰੰਜਿਸ਼ ਕਾਰਨ ਉਸ ਨੇ ਰਾਤ ਨੂੰ  ਉਕਤ ਵਾਰਦਾਤ ਨੂੰ ਅੰਜਾਮ ਦਿੱਤਾ|
ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਨੇ ਦਾਅਵਾ ਕੀਤਾ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਮੁਹਾਲੀ ਇਲਾਕੇ ਵਿੱਚ ਬੋਟਲ ਗ੍ਰੀਨ ਫੋਰਡ ਆਈਕਾਨ ਕਾਰ ਸ਼ੱਕੀ ਹਾਲਤ ਵਿੱਚ ਘੁੰਮ ਰਹੀ ਹੈ, ਜਿਸ ਦਾ ਨੰ: ਪੀ ਬੀ 65 ਏ 0164 ਲੱਗਿਆ ਹੋਇਆ ਹੈ| ਇਸ ਕਾਰ ਨੂੰ ਕਾਬੂ ਕਰਨ ਲਈ ਸਾਰੀਆਂ ਪੀ ਸੀ ਆਰ ਟੀਮਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ| ਇਸ ਦੌਰਾਨ ਪੀ ਸੀ ਆਰ ਦੇ ਇੰਚਾਰਜ ਐਸ ਆਈ ਅਜੈ ਪਾਠਕ ਦੀ ਮਦਦ ਨਾਲ ਸਿਪਾਹੀ ਪਰਮਿੰਦਰ ਸਿੰਘ ਅਤੇ ਸਿਪਾਹੀ ਰਣਜੀਤ ਸਿੰਘ ਵੱਲੋਂ ਇਸ ਕਾਰ ਨੂੰ  ਏਅਰ ਪੋਰਟ ਰੋਡ ਨੇੜੇ ਹੋਮ ਲੈਂਡ ਲਾਈਟਾਂ ਸੋਹਾਣਾ ਨੇੜੇ ਰੋਕਿਆ| ਮੌਕੇ  ਉੱਪਰ ਥਾਣਾ ਮਟੌਰ ਦੇ ਐਸ ਐਚ ਓ ਜਰਨੈਲ ਸਿੰਘ ਵੀ ਪਹੁੰਚ ਗਏ| ਇਸ ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਸਰਵਿਸ ਸਲਿਪ ਮਿਲੀ ਜਿਸ ਉੱਪਰ ਕੇ ਜੇ ਸਿੰਘ ਦਾ ਨਾਮ ਲਿਖਿਆ ਹੋਇਆ ਸੀ| ਇਸੇ ਦੌਰਾਨ ਪੁਲੀਸ ਨੇ ਕਾਰ ਦੇ ਇੰਜਣ ਤੇ ਚੈਸੀ ਨੰਬਰ ਦੀ ਵੀ ਜਾਂਚ ਕੀਤੀ ਜੋ ਕਿ ਪੱਤਰਕਾਰ ਕੇ ਜੇ ਸਿੰਘ ਕਾਰ ਵਾਲੇ ਹੀ ਸਨ|
ਉਹਨਾਂ ਦੱਸਿਆ ਕਿ ਜਦੋਂ ਕਾਰ ਚਾਲਕ ਗੌਰਵ ਕੁਮਾਰ ਵਸਨੀਕ  ਕਜਹੇੜੀ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਮੁਲਜਮ ਦੇ ਕਿਰਾਏ ਤੇ ਲਏ ਕਮਰੇ ਦੀ ਤਲਾਸ਼ੀ ਲੈਣ ਉਪਰੰਤ ਉੱਥੋਂ ਕਤਲ ਲਈ ਵਰਤਿਆ ਚਾਕੂ, ਮ੍ਰਿਤਕਾਂ ਦੇ ਦੋ ਮੋਬਾਈਲ ਫੋਨ, 3 ਏ ਟੀ ਐਮ ਕਾਰਡ, ਇਕ ਘੜੀ, ਡੀ ਵੀ ਡੀ ਪਲੇਅਰ, ਏਅਰਟੈਲ ਕੰਪਨੀ ਦਾ ਟੀ ਵੀ ਸੈਟਆਪ ਬਾਕਸ , ਇੱਕ ਟੈਲੀ ਫਲੈਸ਼ ਬਰਾਮਦ ਕੀਤੇ ਗਏ|
ਜਦੋਂ ਐਸ ਐਸ ਪੀ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਮ੍ਰਿਤਕ ਕੇ ਜੇ ਸਿੰਘ ਬਿਨਾ ਜਾਨ ਪਹਿਚਾਣ ਤੋਂ ਕਿਸੇ ਨੂੰ ਆਪਣੇ ਘਰ ਦਾ ਦਰਵਾਜਾ ਨਹੀਂ ਖੋਲਦੇ ਸੀ ਤਾਂ ਇਸ ਮੁਲਜਮ ਨੂੰ           ਕਿਵੇਂ ਖੋਲ ਦਿੱਤਾ ਤਾਂ ਐਸ ਐਸ ਪੀ ਨੇ ਕਿਹਾ ਕਿ ਮੁਲਜਮ ਵੱਲੋਂ ਘਰ ਦੀ ਘੰਟੀ ਵਜਾਉਣ ਤੇ ਮ੍ਰਿਤਕ ਕੇ ਜੇ ਸਿੰਘ ਨੇ ਘਰ ਦਾ ਦਰਵਾਜਾ ਥੋੜਾ ਜਿਹਾ ਹੀ ਖੋਲ੍ਹਿਆ ਸੀ ਪਰ ਮੁਲਜਮ ਨੇ ਧੱਕਾ ਮਾਰ ਕੇ ਅੰਦਰ ਦਾਖਿਲ ਹੋਣ ਸਾਰ ਹੀ ਕੇ ਜੇ ਸਿੰਘ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਇਸੇ ਧੱਕੇ ਮੁੱਕੀ ਵਿੱਚ ਉਸਨੇ ਅੰਦਰ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ|
ਉਹਨਾਂ ਕਿਹਾ ਕਿ ਮੁਲਜਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਵੀ ਜਲਦੀ ਹੀ ਦੇ ਦਿਤੀ ਜਾਵੇਗੀ|
ਜਿਕਰਯੋਗ ਹੈ ਕਿ ਸਥਾਨਕ ਫੇਜ਼ 3ਬੀ2 ਦੇ ਮਕਾਨ ਨੰਬਰ 1796 ਵਿੱਚ ਰਹਿੰਦੇ ਸਾਬਕਾ ਪੱਤਰਕਾਰ ਕੇ ਜੇ ਸਿੰਘ (65 ਸਾਲ) ਅਤੇ ਉਸਦੀ ਮਾਤਾ ਗੁਰਚਰਨ ਕੌਰ (92 ਸਾਲ) ਦਾ 22 ਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ| ਕਤਲ ਤੋਂ ਬਾਅਦ ਹਤਿਆਰੇ ਕੇ ਜੇ ਸਿੰਘ ਦੀ ਕਾਰ, ਉਸਦਾ ਤੇ ਉਸਦੀ ਮਾਤਾ ਦਾ ਮੋਬਾਈਲ ਫੋਨ, ਪਰਸ, ਏ ਟੀ ਐਮ ਕਾਰਡ, ਐਲ ਸੀ ਡੀ ਸਮੇਤ ਸੈਟਆਪ ਬਾਕਸ ਵੀ ਚੋਰੀ ਕਰਕੇ ਲੈ ਗਏ ਸਨ|

Share Button

Leave a Reply

Your email address will not be published. Required fields are marked *