Sun. Sep 22nd, 2019

ਪੱਤਰਕਾਰ ਅਜੇ ਮਰੇ ਨਹੀਂ, ਜਿਉਂਦੇ ਅਤੇ ਜਾਗਦੇ ਵੀ ਹਨ: ਜੰਡਿਆਲਾ ਪ੍ਰੈਸ ਕਲੱਬ

ਪੱਤਰਕਾਰ ਅਜੇ ਮਰੇ ਨਹੀਂ, ਜਿਉਂਦੇ ਅਤੇ ਜਾਗਦੇ ਵੀ ਹਨ: ਜੰਡਿਆਲਾ ਪ੍ਰੈਸ ਕਲੱਬ
ਰਚਨਾ ਖਹਿਰਾ ਤੇ ਮਾਮਲਾ ਦਰਜ ਕਰਨ ਦੀ ਨਿੰਦਾ

ਜੰਡਿਆਲਾ ਗੁਰੂ 10 ਜਨਵਰੀ ਵਰਿੰਦਰ ਸਿੰਘ :- ਪੱਤਰਕਾਰਤਾ ਇਕ ਅਜਿਹਾ ਪੇਸ਼ਾ ਜਾਂ ਸ਼ੋਂਕ ਹੈ ਜਿਸ ਨਾਲ ਲੋਕਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ, ਸੁੱਤੀਆਂ ਸਰਕਾਰਾਂ ਨੂੰ ਜਗਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਅਫ਼ਸਰਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਜਾ ਸਕੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਬੀਤੇ ਦਿਨੀ ਇੱਕ ਮਹਿਲਾ ਪਤੱਰਕਾਰ ਰਚਨਾ ਖਹਿਰਾ ਤੇ ਇਸ ਲਈ ਮਾਮਲਾ ਦਰਜ਼ ਕਰ ਲਿਆ ਗਿਆ ਕਿ ਉਸਨੇ ਸਰਕਾਰੀ ਤੰਤਰ ਦੀਆਂ ਚੋਰ ਮੋਰੀਆਂ ਨੂੰ ਨਸ਼ਰ ਕਰ ਦਿੱਤਾ ਸੀ। ਚੇਅਰਮੈਨ ਸੁਨੀਲ ਦੇਵਗਨ ਅਤੇ ਸੁਰਿੰਦਰ ਅਰੋੜਾ ਨੇ ਸਾਂਝੇ ਬਿਆਨ ਰਾਹੀਂ ਇਸ ਮਾਮਲੇ ਦੀ ਕਰੜੀ ਨਿੰਦਾ ਕਰਦੇ ਹੋਏ ਕਿਹਾ ਕਿ ਕੀ ਇਸ ਖਬਰ ਨਾਲ ਰਚਨਾ ਦਾ ਕੋਈ ਨਿਜੀ ਫਾਇਦਾ ਹੋਣਾ ਸੀ ? ਉਹ ਤਾਂ ਸਿਰਫ ਸਰਕਾਰ ਨੂੰ ਜਾਗਰੁਕ ਕਰਨਾ ਚਾਹੁੰਦੀ ਸੀ ਕਿ ਸੰਭਲੋ, ਤੇ ਇਹ ਚੋਰ ਮੋਰੀਆਂ ਬੰਦ ਕਰੋ। ਪਰ ਉਹਨੂੰ ਹੀ ਜੇਲ੍ਹ ਚ ਡੱਕਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ ਅਤੇ ਮੁੱਖ ਸਲਾਹਕਾਰ ਸਰਬਜੀਤ ਜੰਜੂਆ ਨੇ ਇਸ ਮੌਕੇ ਕਿਹਾ ਕਿ ਇੱਕ ਗੱਲ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ, ਕਿ ਪੱਤਰਕਾਰ ਅਜੇ ਮਰੇ ਨਹੀਂ ਜਿਉਂਦੇ ਵੀ ਹਨ ਅਤੇ ਜਾਗਦੇ ਵੀ ਹਨ । ਮੀਟਿੰਗ ਵਿਚ ਫੈਂਸਲਾ ਕੀਤਾ ਗਿਆ ਕਿ ਸਾਰਾ ਪਤੱਰਕਾਰ ਭਾਈਚਾਰਾ ਰਚਨਾ ਦੇ ਨਾਲ ਖੜ੍ਹਾ ਹੈ। ਇਸ ਮੌਕੇ ਪ੍ਰਦੀਪ ਜੈਨ, ਮੁਨੀਸ਼ ਕੁਮਾਰ, ਸੁਖਦੇਵ ਸਿੰਘ ਟਾਂਗਰਾ, ਹਰਿੰਦਰਪਾਲ ਸਿੰਘ, ਅਨਿਲ ਕੁਮਾਰ, ਵਰੁਣ ਸੋਨੀ, ਗੁਲਸ਼ਨ ਵਿਨਾਇਕ, ਕੰਵਲਜੀਤ ਸਿੰਘ ਤਰਸਿੱਕਾ, ਨਰਿੰਦਰ ਸੂਰੀ, ਬਲਵਿੰਦਰ ਸਿੰਘ, ਆਦਿ ਮੌਜੂਦ ਸਨ ।

Leave a Reply

Your email address will not be published. Required fields are marked *

%d bloggers like this: