ਪੱਤਰਕਾਰਾਂ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ-ਸੁਖਬੀਰ ਸਿੰਘ ਬਾਦਲ

ss1

ਪੱਤਰਕਾਰਾਂ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ-ਸੁਖਬੀਰ ਸਿੰਘ ਬਾਦਲ
ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ

ਜੰਡਿਆਲਾ ਗੁਰੂ(ਹਰਿੰਦਰ ਪਾਲ ਸਿੰਘ):-ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਸੱਤ ਸਤੰਬਰ ਨੂੰ ਪੱਤਰਕਾਰਾਂ ਤੋ ਹੋਏ ਲਾਠੀਚਾਰਜ ਦਾ ਕੜਾ ਨੋਟਿਸ ਲੈਦਿਆ ਜਿਲ•ੇ ਡਿਪਟੀ ਕਮਿਸ਼ਨਰ ਸ੍ਰੀ ਵਰੂਣ ਰੂਜਮ ਨੂੰ ਤਾੜਨਾ ਕਰਦਿਆ ਕਿਹਾ ਕਿ ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆ ਤੇ ਕਰਮਚਾਰੀਆ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਪੱਤਰਕਾਰਾਂ ਨੂੰ ਇਨਸਾਫ ਦਿਵਾਇਆ ਜਾਵੇ।
ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਇੱਕ ਸੱਤ ਮੈਂਬਰੀ ਵਫਦ ਨੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ। ਭਾਂਵੇ ਉਹ ਕਾਫੀ ਜਲਦੀ ਵਿੱਚ ਸਨ ਪਰ ਉਹਨਾਂ ਨੇ ਵਫਦ ਨੂੰ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਕਿਸੇ ਵੀ ਪੱਤਰਕਾਰ ਤੇ ਕਿਸੇ ਵੀ ਕਿਸਮ ਦੀ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੱਤਰਕਾਰ ਸਮਾਜ ਦੇ ਅਹਿਮ ਅੰਗ ਤੇ ਲੋਕਤੰਤਰ ਦਾ ਚੌਥਾ ਥੰਮ ਹਨ ਜਿਹਨਾਂ ਨੂੰ ਕਦੇ ਵੀ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸ਼ਾਤਮਈ ਮੁਜਾਹਰਾ ਕਰ ਰਹੇ ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀ ਬਖਸ਼ੇ ਨਹੀ ਜਾਣਗੇ। ਉਹਨਾਂ ਵਫਦ ਵੱਲੋ ਦਿੱਤਾ ਗਿਆ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਵਰੂਣ ਰੂਜਮ ਦੇ ਹਵਾਲੇ ਕਰਦਿਆ ਕਿਹਾ ਕਿ ਇਸ ਪੱਤਰ ਦੇ ਆਧਾਰ ਤੇ ਦੋਸ਼ੀਆ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਕਿਸੇ ਵੀ ਕੀਮਤ ਤੇ ਕਿਸੇ ਨਾਲ ਵੀ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਵਫਦ ਵਿੱਚ ਸ਼ਾਮਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਤੇ ਇਲਾਵਾ ਬਲਜੀਤ ਸਿੰਘ ਕਾਹਲੋਂ, ਵਿਜੇ ਪੰਕਜ਼, ਜਗਜੀਤ ਸਿੰਘ ਜੱਗਾ, ਬਲਵਿੰਦਰ ਕੁਮਾਰ ਭੱਲਾ, ਬਲਵਿੰਦਰ ਸਿੰਘ ਸੰਧੂ, ਰਮਨਜੀਤ ਸਿੰਘ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *