ਪੱਤਰਕਾਰਾਂ ਦੇ ਹਮਲੇ ਲਈ ਮਜੀਠੀਆ ਜਿੰਮੇਵਾਰ- ਜਸਬੀਰ ਪੱਟੀ

ss1

ਪੱਤਰਕਾਰਾਂ ਦੇ ਹਮਲੇ ਲਈ ਮਜੀਠੀਆ ਜਿੰਮੇਵਾਰ- ਜਸਬੀਰ ਪੱਟੀ
19 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਕੀਤਾ ਜਾਵੇਗਾ ਰੋਸ ਮਾਰਚ

ਜੰਡਿਆਲਾ ਗੁਰੂ(ਹਰਿੰਦਰ ਪਾਲ ਸਿੰਘ):-ਬੀਤੀ ਸੱਤ ਸਤੰਬਰ ਨੂੰ ਪੰਜਾਬ ਦੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਗਰੀਨ ਐਵੇਨਿਊ ਵਿਖੇ ਕੋਠੀ ਵੱਲ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਦੋਸ਼ੀ ਪੁਲੀਸ ਅਧਿਕਾਰੀਆ ਤੇ ਕਰਮਚਾਰੀਆ ਦੇ ਖਿਲਾਫ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਿਸ ਦੇ ਰੋਸ ਵਜੋਂ ਪੱਤਰਕਾਰਾਂ ਭਾਈਚਾਰੇ ਨੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 18 ਸਤੰਬਰ ਤੱਕ ਦੋਸ਼ੀਆ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ 19 ਸਤੰਬਰ ਨੂੰ ਪੱਤਰਕਾਰ ਭਾਈਚਾਰਾ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗਾ।
ਚੰਡੀਗੜ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਅੱਜ ਚੰਡੀਗੜ• ਦੇ ਪ੍ਰੈਸ ਕਲੱਬ ਵਿਖੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੱਤਰਕਾਰਾਂ ‘ਤੇ ਪੁਲੀਸ ਵੱਲੋ ਲਾਠੀਚਾਰਜ ਕਰਨਾ ਚਿੰਤਾ ਦਾ ਵਿਸ਼ਾ ਹੀ ਨਹੀ ਸਗੋ ਲੋਕਤੰਤਰ ਪ੍ਰਣਾਲੀ ਨੂੰ ਕਲੰਕਿਤ ਕਰਨ ਵਾਲੀ ਘਟਨਾ ਹੈ। ਉਹਨਾਂ ਕਿਹਾ ਕਿ ਲਾਠੀਚਾਰਜ ਤੋ ਦੂਸਰੇ ਦਿਨ ਤਾਂ ਸਰਕਾਰ, ਲੋਕ ਸੰਪਰਕ ਮੰਤਰੀ ਬਿਕਰਮ ਸਿੰੰਘ ਮਜੀਠੀਆ ਤੇ ਜਿਲ•ਾ ਪ੍ਰਸ਼ਾਸ਼ਨ ਨੇ ਕਾਫੀ ਦਿਲਚਸਪੀ ਵਿਖਾਈ ਸੀ ਪਰ ਉਸ ਤੋ ਬਾਅਦ ਅੱਜ ਤੱਕ ਜਾਂਚ ਪ੍ਰੀਕਿਰਿਆ ਵਿੱਚ ਪਾ ਕੇ ਦੋਸ਼ੀਆ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਮੰਨੇ ਗਏ ਹਨ ਪਰ ਅੱਜ ਇਸ ਥੰਮ ਨੂੰ ਖਤਮ ਕਰਨ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕੋਝੇ ਹੱਥ ਕੰਡੇ ਅਪਨਾ ਰਹੀ ਹੈ। ਉਹਨਾਂ ਕਿਹਾ ਕਿ ਸੱਤ ਸਤੰਬਰ ਨੂੰ ਪੱਤਰਕਾਰ ਕਿਸੇ ਮੁਹਿੰਮ ਤੇ ਨਹੀ ਸਗੋ ਪੰਜਾਬ ਦੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਪੱਤਰਕਾਰਾਂ ਨਾਲ ਕੀਤੇ ਵਾਅਦਿਆ ਦੀ ਯਾਦ ਦਿਲਾਉਣ ਲਈ ਇੱਕ ਮੰਗ ਪੱਤਰ ਦੇਣ ਲਈ ਗਏ ਸਨ ਪਰ ਅੱਗੋ ਬਿਕਰਮ ਸਿੰਘ ਮਜੀਠੀਆ ਦੀ ਸ਼ਹਿ ਤੇ ਹੀ ਪੱਤਰਕਾਰਾਂ ਤੇ ਪਹਿਲਾਂ ਹੀ ਕਈ ਮਸਲਿਆ ਵਿੱਚ ਵਿਵਾਦਤ ਏ.ਸੀ ਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਲਾਠੀਚਾਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ 8 ਸਤੰਬਰ ਨੂੰ ਅੰਮ੍ਰਿਤਸਰ ਦੇ ਜਿਲ•ਾ ਪੁਲੀਸ ਕਮਿਸ਼ਨਰ ਨਾਲ ਕਰੀਬ ਦੋ ਘੰਟੇ ਚੱਲੀ ਮੀਟਿੰਗ ਉਪਰੰਤ ਕਿਸੇ ਵੀ ਸਿੱਟੇ ਤੇ ਨਹੀ ਪਹੁੰਚਿਆ ਗਿਆ ਕਿਉਕਿ ਕਮਿਸ਼ਨਰ ਦੋਸ਼ੀਆ ਨੂੰ ਬਚਾਉਣਾ ਚਾਹੁੰਦੇ ਸਨ ਪਰ ਪੱਤਰਕਾਰ ਇਸ ਨਾਲ ਸਹਿਮਤ ਨਹੀ ਸਨ ਅਤੇ ਕਮਿਸ਼ਨਰ ਨੇ ਬੇਬਸੀ ਪ੍ਰਗਟ ਕਰਦਿਆ ਮਾਮਲਾ ਡਿਪਟੀ ਕਮਿਸ਼ਨਰ ਨੂੰ ਮੈਜਿਸਟਰੇਟੀ ਜਾਂਚ ਕਰਾਉਣ ਲਈ ਭੇਜ ਦਿੱਤਾ ਪਰ ਡਿਪਟੀ ਕਮਿਸ਼ਨਰ ਨੇ ਵੀ ਕੋਈ ਕਾਰਵਾਈ ਨਹੀ ਕੀਤੀ ਤੇ ਮੰਤਰੀ ਦੇ ਕਹਿਣ ਦੇ ਜਾਂਚ ਨੂੰ ਲਮਕਾ ਦਿੱਤਾ। ਉਹਨਾਂ ਕਿਹਾ ਕਿ ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਤੇ 18 ਸਤੰਬਰ ਤੱਕ ਜੇਕਰ ਦੋਸ਼ੀਆ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ 19 ਸਤੰਬਰ ਨੂੰ ਪੱਤਰਕਾਰ ਇੱਕ ਵਾਰੀ ਫਿਰ ਸੜਕਾਂ ‘ਤੇ ਆ ਜਾਣਗੇ ਤੇ ਉਸ ਤੋ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਤੇ ਬਿਕਰਮ ਸਿੰਘ ਮਜੀਠੀਆ ਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਉਹਨਾਂ ਚੰਡੀਗੜ ਪ੍ਰੈਸ ਕਲੱਬ ਤੇ ਜਲੰਧਰ ਪ੍ਰੈਸ ਕਲੱਬ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਦੋਵਾਂ ਕਲੱਬਾਂ ਵਿੱਚ ਮਜੀਠੀਆ ਦੇ ਦਾਖਲੇ ‘ਤੇ ਉਸੇ ਤਰ੍ਹਾਂ ਹੀ ਰੋਕ ਲਗਾਈ ਜਾਵੇ ਜਿਸ ਤਰ੍ਹਾਂ ਭਗਵੰਤ ਮਾਨ ਵੱਲੋ ਪੱਤਰਕਾਰਾਂ ਦੀ ਤੌਹੀਨ ਕਰਨ ਸਮੇਂ ਲਗਾਈ ਗਈ ਸੀ। ਉਹਨਾਂ ਕਿਹਾ ਕਿ ਜੇਕਰ ਇੱਕ ਪਾਰਲੀਮੈਂਟ ਮੈਬਰ ਭਗਵੰਤ ਮਾਨ ਤੇ ਪਰਚਾ ਦਰਜ ਹੋ ਸਕਦਾ ਹੈ ਤਾਂ ਫਿਰ ਸਿੰਗਲਾ ਕੋਈ ਉਸ ਤੋ ਵੱਡਾ ਨਹੀ ਹੈ। ਉਹਨਾਂ ਚੰਡੀਗੜ੍ਹ ਕਲੱਬ ਦੇ ਪ੍ਰਬੰਧਕਾਂ ਵੱਲੋ ਭਵਿੱਖ ਵਿੱਚ ਐਸੋਸ਼ੀਏਸ਼ਨ ਵੱਲੋ ਪ੍ਰੈਸ ਕਾਨਫਰੰਸ ਸਮ ੇ ਕੋਈ ਚਾਰਜ ਨਾ ਲੈਣ ਤੇ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਨੂੰ ਪ੍ਰੈਸ ਕਲੱਬ ਤੋ ਇਹੋ ਹੀ ਉਮੀਦ ਸੀ। ਇਸ ਸਮੇਂ ਉਹਨਾਂ ਦੇ ਨਾਲ ਐਸੋਸ਼ੀਏਸ਼ਨ ਦੇ ਕਨਵੀਨਰ ਵਿਜੇ ਪੰਕਜ ਤੇ ਹੋਰ ਪੱਤਰਕਾਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *