ਪੱਤਰਕਾਰਾਂ ਤੇ ਹੋਏ ਲਾਠੀਚਾਰਜ ਬਾਰੇ ਪੱਤਰਕਾਰਾਂ ਨੇ ਕੀਤੀ ਮੰਤਰੀ ਅਨਿਲ ਜੋਸ਼ੀ ਨਾਲ ਮੁਲਾਕਾਤ

ss1

ਪੱਤਰਕਾਰਾਂ ਤੇ ਹੋਏ ਲਾਠੀਚਾਰਜ ਬਾਰੇ ਪੱਤਰਕਾਰਾਂ ਨੇ ਕੀਤੀ ਮੰਤਰੀ ਅਨਿਲ ਜੋਸ਼ੀ ਨਾਲ ਮੁਲਾਕਾਤ
ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ – ਜਸਬੀਰ ਪੱਟੀ

fb_img_1474291641245 img-20160919-wa0036ਅੰਮ੍ਰਿਤਸਰ 19 ਸਤੰਬਰ (ਵਰਿਦਰ ਸਿੰਘ): ਬੀਤੀ ਸੱਤ ਸਤੰਬਰ ਪੰਜਾਬ ਦੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ਤੋ ਹੋਏ ਲਾਠੀਚਾਰਜ ਦੇ ਦੋਸ਼ੀ ਪੁਲੀਸ ਕਰਮਚਾਰੀਆ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋ ਅੱਜ ਫਿਰ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ, ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਵੱਖ ਵੱਖ ਸਟੇਸ਼ਨਾਂ ਤੇ ਜਿਲਿ•ਆ ਤੋ ਪੁੱਜੇ ਪੱਤਰਕਾਰਾਂ ਨੇ ਸਰਕਟ ਹਾਊਸ ਵਿਖੇ ਇੱਕ ਮੀਟਿੰਗ ਕੀਤੀ ਜਿਥੇ ਅਚਾਨਕ ਪੰਜਾਬ ਦੇ ਲੋਕਲ ਬਾਡੀ ਮੰਤਰੀ ਸ੍ਰੀ ਅਨਿਲ ਜੋਸ਼ੀ ਵੀ ਪੁੱਜ ਗਏ। ਪੱਤਰਕਾਰਾਂ ਨੇ ਉਹਨਾਂ ਦੀ ਕਾਰ ਰੋਕ ਕੇ ਸਾਰੀ ਗੱਲਬਾਤ ਦੱਸੀ। ਉਹਨਾਂ ਨੇ ਪੱਤਰਕਾਰਾਂ ਤੇ ਕੀਤੇ ਗਏ ਲਾਠੀਚਾਰਜ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਦੋਸ਼ੀਆ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਉਹ ਮੁੱਖ ਮੰਤਰੀ ਨਾਲ ਗੱਲਬਾਤ ਵੀ ਕਰਨਗੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਵੀ ਲਿਆ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਤੱਕ ਪੁੱਜਦਾ ਕਰਨ ਤੇ ਉਹਨਾਂ ਨੂੰ ਪੱਤਰਕਾਰਾਂ ਦੀਆ ਮੰਗਾਂ ਵੱਲ ਤੁਰੰਤ ਧਿਆਨ ਦੇਣ ਦੀ ਸਿਫਾਰਸ਼ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਉਪਰੰਤ ਪੱਤਰਕਾਰ ਸਰਕਾਰ, ਜਿਲ੍ਹਾਂ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਦੇ ਖਿਲਾਫ ਨਾਅਰੇ ਮਾਰਦੇ ਹੋਏ ਡੀ.ਸੀ ਦਫਤਰ ਵੱਲ ਵੱਧੇ ਤੋ ਉਹਨਾਂ ਨੇ ਡੀ.ਸੀ ਦਫਤਰ ਦੇ ਬਾਹਰ ਧੂੰਆਂ ਧਾਰ ਪ੍ਰਚਾਰ ਕਰਦਿਆ ਕਿਹਾ ਕਿ ਜਿਹੜੇ ਜਿਲ੍ਹਾਂ ਅਧਿਕਾਰੀ ਨੂੰ ਜਿਲ੍ਹੇ ਵਿੱਚ ਵਾਪਰੀ ਘਟਨਾ ਦੀ ਕੋਈ ਜਾਣਕਾਰੀ ਨਹੀ ਹੈ ਉਸ ਨੂੰ ਨੈਤਿਕ ਤੌਰ ਤੇ ਆਪਣੇ ਆਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਸੱਤ ਸਤੰਬਰ ਦੀ ਵਾਪਰੀ ਘਟਨਾ ਦੀ ਮੈਜਿਸਟਰੇਟੀ ਜਾਂਚ ਅੱਜ ਤੱਕ ਨਹੀ ਹੋ ਸਕੀ ਜਦ ਕਿ ਪੱਤਰਕਾਰ ਸਮਾਜ ਦਾ ਇੱਕ ਅਹਿਮ ਹਿੱਸਾ ਤੇ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਸਰੱਹਦੀ ਜਿਲਿ•ਆ ਦੀ ਫੇਰੀ ਸਮੇਂ ਉਹਨਾਂ ਦਾ ਘਿਰਾਉ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਨੂੰ ਜਿਲ੍ਹੇ ਦੀ ਬਦਤਰ ਹਾਲਤ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆ ਦੇ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਮੰਗ ਵੀ ਕੀਤੀ ਜਾਵੇਗੀ ।
ਪੱਤਰਕਾਰਾਂ ਦਾ ਕਾਫਲਾ ਇਸ ਤੋਂ ਅੱਗੇ ਵੱਧਦਾ ਹੋਇਆ ਜਿਲ•ਾ ਪੁਲੀਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਗਿਆ ਤੇ ਜਿਥੇ ਪੱਤਰਕਾਰਾਂ ਨੇ ਕੁਝ ਸਮਾਂ ਧਰਨਾ ਦਿੱਤਾ ਤੇ ਪੁਲੀਸ ਦੀ ਕਾਰਗੁਜਾਰੀ ਨੂੰ ਪਾਣੀ ਪੀ ਪੀ ਕੇ ਕੋਸਿਆ। ਸੱਤ ਸਤੰਬਰ ਨੂੰ ਪੱਤਰਕਾਰਾਂ ਤੇ ਹੋਏ ਲਾਠੀਚਾਰਜ ਸਬੰਧੀ ਬੁਲਾਰਿਆ ਨੇ ਜਿਥੇ ਵਿਸਥਾਰ ਸਾਹਿੱਤ ਜਾਣਕਾਰੀ ਦਿੱਤੀ ਉਥੇ ਏ.ਸੀ.ਪੀ ਬਾਲ ਕ੍ਰਿਸ਼ਨ ਸਿੰਗਲਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕਰਦਿਆ ਸਿੰਗਲਾ – ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਐਲਾਨ ਕੀਤਾ ਕਿ ਜੇਕਰ ਇੱਕ ਹਫਤੇ ਤੱਕ ਸਰਕਾਰ ਨੇ ਦੋਸ਼ੀ ਪੁਲੀਸ ਅਧਿਕਾਰੀਆ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਪੱਤਰਕਾਰ ਭਾਈਚਾਰਾ ਬਾਕੀ ਜਥੇਬੰਦੀਆ ਨਾਲ ਮੀਟਿੰਗ ਕਰਕੇ ਵੱਡਾ ਐਕਸ਼ਨ ਕਰੇਗਾ ਤੇ ਜਦੋ ਤੱਕ ਦੋਸ਼ੀਆ ਦੇ ਖਿਲਾਫ ਕਾਰਵਾਈ ਨਹੀ ਹੋ ਜਾਂਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਰੇਗਾ। ਇਸ ਧਰਨੇ ਨੂੰ ਜਸਬੀਰ ਸਿੰਘ ਪੱਟੀ ਤੋ ਇਲਾਵਾ ਜਥੇਬੰਦੀ ਦੇ ਕਨਵੀਨਰ ਵਿਜੇ ਪੰਕਜ਼ (ਅਜਨਾਲਾ) , ਭੁਪਿੰਦਰ ਸਿੰਘ ਕੱਥੂਨੰਗਲ, ਵਰਿੰਦਰ ਸਿੰਘ ਮਲਹੋਤਰਾ ਜੰਡਿਆਲਾ ਗੁਰੂ, ਬਲਬੀਰ ਸਿੰਘ ਘੁੰਮਣ ਗੁਰਦਾਸਪੁਰ, ਜੋਗਿੰਦਰ ਸਿੰਘ ਖਹਿਰਾ ਮੱਖੂ (ਫਿਰੋਜਪੁਰ), ਬਲਵਿੰਦਰ ਕੁਮਾਰ ਭੱਲਾ ਬਟਾਲਾ, ਰਮੇਸ਼ ਕੁਮਾਰ ਡੇਰਾ ਬਾਬਾ ਨਾਨਕ (ਗੁਰਦਾਸਪੁਰ), ਰਣਜੀਤ ਸਿੰਘ ਵਲਟੋਹਾ( ਤਰਨ ਤਾਰਨ), ਰਕੇਸ਼ ਕੁਮਾਰ (ਬਾਬਾ ਬਕਾਲਾ), ਸਤਨਾਮ ਸਿੰਘ ਜੱਜ (ਮਹਿਤਾ),ਜਾਤਿੰਦਰ ਪਾਲ ਸਿੰਘ( ਮਹਿਤਾ), ਗੁਰਦੇਵ ਸਿੰਘ ਸਿੱਧੂ ਜੀਰਾ (ਫਿਰੋਜਪੁਰ), ਰਮੇਸ਼ ਰਾਮਪੁਰਾ, ਹਰਮੇਸ਼ ਪਾਲ ਨੀਲੇਵਾਲਾ (ਫਿਰੋਜਪੁਰ), ਸ਼ਮਿੰਦਰ ਸਿੰਘ ਰਾਜਪੂਤ, ਗਰਪ੍ਰੀਤ ਸਿੰਘ ਜੀਰਾ (ਫਿਰੋਜਪੁਰ), ਹਰਜੀਤ ਸਿੰਘ ਹਰੀਕੇ, ਡਿੰਪਲ ਗੁਪਤਾ ਪੱਟੀ, ਅਮਨਦੀਪ ਸਿੰਘ ਭਿੱਖੀਵਿੰਡ, ਨਰਿੰਦਰ ਕੁਮਾਰ ਝਬਾਲ, ਯੁੱਧਵੀਰ ਸਿੰਘ ਮਾਲਟੂ (ਬਟਾਲਾ), ਗੁਰਨਾਮ ਸਿੰਘ ਤਰਨ ਤਾਰਨ, ਫੁਲਜੀਤ ਸਿੰਘ ਵਰਪਾਲ, ਰਾਜੇਸ਼ ਡੈਨੀ ਪ੍ਰਧਾਨ ਵਿਧਾਨ ਸਭਾ ਹਲਕਾ ਦੱਖਣੀ, ਸੰਨੀ ਸਹੋਤਾ, ਅੰਮ੍ਰਿਤਪਾਲ ਸਿੰਘ ਤੇ ਮੈਡਮ ਢਿਲੋ ਆਦਿ ਬੁਲਾਰਿਆ ਨੇ ਸੰਬੋਧਨ ਕੀਤਾ ਜਦ ਕਿ ਭਾਰੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *