ਪੱਤਰਕਾਰਾਂ ਤੇ ਹਮਲੇ ਕਰਕੇ ਪ੍ਰੈਸ ਦੀ ਅਜ਼ਾਦੀ ਨੂੰ ਕੁਚਲਣ ਦੀਆ ਕੋਸ਼ਿਸ਼ਾਂ ਦੇ ਖ਼ਿਲਾਫ਼ ਮਹਿਲ ਕਲਾਂ ਦੇ ਪੱਤਰਕਾਰ ਆਏ ਸੜਕਾਂ ਤੇ, 2 ਘੰਟੇ ਹਾਈਵੇ ਤੇ ਕੀਤਾ ਚੱਕਾ ਜਾਮ

ss1

ਪੱਤਰਕਾਰਾਂ ਤੇ ਹਮਲੇ ਕਰਕੇ ਪ੍ਰੈਸ ਦੀ ਅਜ਼ਾਦੀ ਨੂੰ ਕੁਚਲਣ ਦੀਆ ਕੋਸ਼ਿਸ਼ਾਂ ਦੇ ਖ਼ਿਲਾਫ਼ ਮਹਿਲ ਕਲਾਂ ਦੇ ਪੱਤਰਕਾਰ ਆਏ ਸੜਕਾਂ ਤੇ, 2 ਘੰਟੇ ਹਾਈਵੇ ਤੇ ਕੀਤਾ ਚੱਕਾ ਜਾਮ
ਕਿਸਾਨ ਤੇ ਮਜ਼ਦੂਰ ਯੂਨੀਅਨਾਂ ਸਮੇਤ ਰਾਜਸੀ ਪਾਰਟੀਆਂ ਤੇ ਜ਼ਿਲੇ ਦੇ ਪੱਤਰਕਾਰਾਂ ਵੱਲੋਂ ਕੀਤੀ ਸ਼ਮੂਲੀਅਤ

24-15
ਮਹਿਲ ਕਲਾਂ 23 ਮਈ (ਭੁਪਿੰਦਰ ਸਿੰਘ ਧਨੇਰ) – ਪੰਜਾਬ ਸਮੇਤ ਦੇਸ਼ ਭਰ ਚ ਪੱਤਰਕਾਰਾਂ ਤੇ ਹੋ ਰਹੇ ਹਮਲੇ ਤੇ ਪੈ੍ਰਸ ਦੀ ਆਜ਼ਾਦੀ ਨੂੰ ਕੁਚਲਣ ਦੀਆਂ ਕੀਤੀਆਂ ਜਾ ਰਹੀਆ ਚਾਲਾਂ ਦੇ ਖ਼ਿਲਾਫ਼ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰੇ ਵੱਲੋਂ ਬਰਨਾਲਾ-ਲੁਧਿਆਣਾ ਮੇਨ ਹਾਈਵੇ ਤੇ 2 ਘੰਟੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ, ਜਿਸ ਚ ਕਿਸਾਨ,ਮਜ਼ਦੂਰ, ਮੁਲਾਜਮ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ (ਅ) ਤੇ ਆਮ ਆਦਮੀ ਪਾਰਟੀ ਸਮੇਤ ਜ਼ਿਲੇ ਭਰ ਦੇ ਪੱਤਰਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਵਿੱਚ ਐਮਰਜੈਂਸੀ ਵਰਗਾ ਮਹੌਲ ਬਣ ਚੁੱਕਿਆ ਹੈ, ਸੱਚ ਲਿਖਣ ਵਾਲੀਆਂ ਕਲਮਾਂ ਤੇ ਹਮਲੇ ਕਰਦਿਆਂ ਪ੍ਰੈਸ ਦੀ ਆਜਾਦੀ ਨੂੰ ਕੁਚਲਣ ਦੀਆਂ ਕੋਝੀਆਂ ਕੋਸਿਸਾ ਚੱਲ ਰਹੀਆਂ ਹਨ ਜੋ ਬਰਦਾਸਤ ਤੋਂ ਬਾਹਰ ਹਨ। ਜਿਲਾ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਪੱਪੂ ਨੇ ਕਿਹਾ ਕਿ ਪ੍ਰਚਾਰ ਤਾਂ ਇਹ ਕੀਤਾ ਜਾ ਰਿਹਾ ਹੈ ਕਿ ਦੇਸ਼ ਚਾਰ ਥੰਮਾਂ ਤੇ ਚੱਲ ਰਿਹਾ ਹੈ ਪਰ ਤਿੰਨ ਥੰਮ ਤਾਂ ਸਾਨਦਾਰ ਇਮਾਰਤਾਂ ਤੇ ਏ ਸੀ ਦਫਤਰਾਂ ਚ ਬੈਠ ਕੇ ਆਨੰਦ ਮਾਣ ਰਹੇ ਹਨ ਜਦਕਿ ਚੌਥਾਂ ਥੰਮ ਮੀਡੀਆ ਆਂਪਣੀ ਆਜ਼ਾਦੀ ਨੂੰ ਲੈ ਕੇ ਜਿਥੇ ਸੜਕਾਂ ਤੇ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹੈ ਉਥੇ ਸਰਕਾਰਾਂ ਵੱਲੋਂਂ ਆਂਪਣੇ ਚੋਣ ਮੈਨੀਫੈਸਟੋ ਚ ਪੱਤਰਕਾਰਾਂ ਨੂੰ ਸਹੂਲਤਾਂ ਦੇਣ ਦੇ ਝੂਠੇ ਵਾਅਦੇ ਕਰਕੇ ਜਲੀਲ ਕੀਤਾ ਜਾ ਰਿਹਾ ਹੈ।

ਜਿਲਾ ਪ੍ਰੈਸ ਕਲੱਬ ਦੇ ਪ੍ਰੈਸ ਸਕੱਤਰ ਨਿਰਮਲ ਸਿਘੰ ਪੰਡੋਰੀ ਤੇ ਭੁਪਿੰਦਰ ਸਿੰਘ ਧਨੇਰ ਨੇ ਕਿਹਾ ਕਿ ਦੇਸ਼ ਦੇ ਜਿਸ ਮੀਡੀਏ ਦੀ ਗਤੀਸੀਲਤਾ ਨੂੰ ਦੇਖਦਿਆਂ ਦੁਨੀਆਂ ਭਰ ਦੇ ਦੇਸ ਸਲਾਮਾ ਕਰਦੇ ਹਨ ਉਸ ਸੱਚ ਦੇ ਪੁਜਾਰੀਆਂ ਅਤੇ ਦੇਸ਼ ਦੀ ਤਰੱਕੀ ਚ ਅਹਿਮ ਯੋਗਦਾਨ ਪਾਉਣ ਵਾਲੇ ਮੀਡੀਏ ਉੇੱੱਪਰ ਆਪਣੇ ਹੀ ਦੇਸ਼ ਚ ਹੋ ਰਹੇ ਜਾਨਲੇਵਾ ਹਮਲੇ ਚਿੰਤਾ ਦਾ ਵਿਸਾ ਹਨ। ਸ਼ੋ੍ਰਮਣੀ ਅਕਾਲੀ ਦਲ (ਅ) ਦੇ ਮੈਂਬਰ ਐਸ ਜੀ ਪੀ ਸੀ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਹੱਕ ਅਤੇ ਸੱਚ ਦੀ ਆਵਾਜ ਬੁਲੰਦ ਕਰਨ ਵਾਲੇ ਪੱਤਰਕਾਰ ਭਾਈਚਾਰੇ ਉੱਪਰ ਹੋ ਰਹੇ ਹਮਲੇ ਇਹ ਦਰਸਾ ਰਹੇ ਹਨ ਕਿ ਕੋਈ ਵੀ ਸੱਤਾਧਾਰੀ ਪਾਰਟੀ ਸੱਚ ਸੁਨਣ ਨੂੰ ਤਿਆਰ ਨਹੀ ਜੇਕਰ ਕੋਈ ਸੱਚ ਲਿਖਦਾ ਜਾਂ ਬੋਲਦਾ ਹੈ ਤਾਂ ਉਸ ਨੂੰ ਲਪੇਟ ਚ ਲੈ ਲਿਆ ਜਾਦਾ ਹੈ। ਅਕਾਲੀ ਦਲ (ਅ) ਪਹਿਲਾ ਤੇ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਪ੍ਰੈਸ ਦੀ ਆਜ਼ਾਦੀ ਤੇ ਕੀਤੇ ਜਾ ਰਹੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਹਮੇਸਾਂ ਨਾਲ ਖੜੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਬਲਾਕ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ ਤੇ ਗੁਰਦੇਵ ਸਿੰਘ ਮਾਗੇਵਾਲ ਨੇ ਕਿਹਾ ਕਿ ਮਹਿਲ ਕਲਾਂ ਦੇ ਇੱਕ ਪੱਤਰਕਾਰ ਦੇ ਪਰਿਵਾਰ ਉੱਪਰ ਗੁੰਡਾ ਅਨਸਰਾਂ ਦੀ ਸਹਿ ਤੇ ਹਮਲਾ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਸ ਅੱਜ ਤੱਕ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਨਹੀ ਦੇ ਸਕੀ। ਉਨਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਪੱਤਰਕਾਰ ਭਾਈਚਾਰੇ ਦੇ ਨਾਲ ਖੜੀ ਹੈ ਜੋ ਵੀ ਭਾਈਚਾਰੇ ਵੱਲੋਂਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸੰਘਰਸ ਸੁਰੂ ਕੀਤਾ ਜਾਵੇਗਾ ਤਾਂ ਉਨਾਂ ਦੀ ਜਥੇਬੰਦੀ ਵੱਧ ਚੜ ਕੇ ਸਹਿਯੋਗ ਕਰੇਗੀ। ਧਰਨੇ ਦੌਰਾਨ ਪੱਤਰਕਾਰ ਗੁਰੀ ਦੇ ਮਾਮਲੇ ਸਬੰਧੀ ਪ੍ਰਸ਼ਾਂਸਨ ਨੂੰ 2 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਇਸ ਮਾਮਲੇ ਨੂੰ ਹੱਲ ਕਰਨ ਚ ਨਾਕਾਮ ਰਹਿੰਦਾ ਹੈ ਤਾਂ ਸੰਘਰਸਸੀਲ਼ ਜਥੇਬੰਦੀਆਂ ਤੇ ਜ਼ਿਲੇ ਭਰ ਦੇ ਪੱਤਰਕਾਰਾ ਭਾਈਚਾਰੇ ਦੇ ਸਹਿਯੋਗ ਨਾਲ ਪ੍ਰਸਾਸਨ ਦੇ ਖ਼ਿਲਾਫ਼ ਸੰਘਰਸ ਸੁਰੂ ਕੀਤਾ ਜਾਵੇਗਾ।

ਧਰਨੇ ਨੂੰ ਹੋਰਨਾਂ ਤੋਂ ਇਲਾਵਾ ਮਜ਼ਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ,ਭਾਨ ਸਿੰਘ ਸੰਘੇੜਾ, ਆਪ ਆਗੂ ਪ੍ਰਿੰਸੀਪਲ ਦਰਸਨ ਸਿੰਘ ਪੰਡੋਰੀ ਤੇ ਕੁਲਵੰਤ ਸਿੰਘ ਪੰਡੋਰੀ ਨੇ ਵੀ ਸਬੋਧਨ ਕੀਤਾ। ਧਰਨੇ ਦੇ ਅਖੀਰ ਚ ਪੱਤਰਕਾਰ ਭਾਈਚਾਰੇ ਵੱਲੋਂਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ ਸਿੰਘ ਬਾਦਲ ਨੂੰ ਮੈਮੋਰੰਡਮ ਦਿੱਤਾ ਗਿਆ। ਇਸ ਸਮੇਂ ਬੀਕੇਯੂ (ਲੱਖੋਵਲ ) ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਸਿੱਧੁਪੁਰ ਦੇ ਅਵਤਾਰ ਸਿੰਘ ਸਿੱਧੂ, ਜੰਗੀਰ ਸਿੰਘ ਦਿਉਲ, ਲੋਕ ਜਨ ਸਕਤੀ ਪਾਰਟੀ ਦੇ ਜਿਲਾ ਪ੍ਰਧਾਨ ਪੱਪੂ ਸਿੰਘ ਭਦੌੜ,ਨਛੱਤਰ ਸਿੰਘ ਕਲਕੱਤਾ, ਪ੍ਰਗਟ ਸਿੰਘ ਮਹਿਲ ਖੁਰਦ, ਸੁਖਵਿੰਦਰਦਾਸ ਕੁਰੜ, ਬਹਾਦਰ ਸਿੰਘ ਜੌਹਲ,ਪੱਤਰਕਾਰ ਜਤਿੰਦਰ ਦਿਓਗਣ, ਮਦਨ ਲਾਲ ਗਰਗ ਤਪਾ, ਰਾਏਕੋਟ ਪ੍ਰੈਸ ਕਲੱਬ ਪ੍ਰਧਾਨ ਚਮਕੌਰ ਸਿੰਘ ਦਿਉਲ,ਜਸਵੰਤ ਸਿੰਘ ਸਿੱਧੂ, ਰਘਵੀਰ ਸਿੰਘ ਚੌਪੜਾ, ਸਾਹਿਬ ਸਿੰਘ ਸੰਧੂ ਭਦੌੜ, ਰੇਸ਼ਮ ਸਿੰਘ ਵਧਾਤੇ, ਗੁਰਜੰਟ ਸਿੰਘ ਤਪਾ, ਜੱਸਾ ਸਿੰਘ ਮਾਣਕੀ, ਅਵਤਾਰ ਸਿੰਘ ਚੀਮਾ ਤੇ ਲਖਵੀਰ ਸਿੰਘ ਚੀਮਾਂ ਸਹਿਣਾ ਭਦੌੜ, ਨੀਰਜ ਮੰਗਲਾ ਬਰਨਾਲਾ, ਜਰਨੈਲ ਸਿੰਘ ਠੀਕਰੀਵਾਲ, ਗੁਰਸੇਵਕ ਸਿੰਘ ਸਹੋਤਾ, ਭੁਪਿੰਦਰ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ ਪਾਸੀ, ਗੁਰਭਿੰਦਰ ਗੁਰੀ, ਲਕਸਦੀਪ ਗਿੱਲ, ਸੰਦੀਪ ਗਿੱਲ, ਬਲਦੇਵ ਸਿੰਘ ਗਾਗੇਵਾਲ, ਸੇਰ ਸਿੰਘ ਰਵੀ, ਜਸਵੰਤ ਸਿੰਘ ਲਾਲੀ, ਕੁਲਵਿੰਦਰ ਸਿੰਘ ਚੀਮਾਂ, ਡਾ ਮਿੱਠੂ ਮੁਹੰਮਦ ਤੇ ਪ੍ਰਦੀਪ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *