Wed. Apr 24th, 2019

ਪੱਟੀ ਪੁਲਿਸ ਨੇ ਇਰਾਦਾ ਕਤਲ ਕੇਸ ਵਿਚ 4 ਸਾਲਾਂ ਤੋ ਭਗੋੜਾ ਵਿਅਕਤੀ ਕੀਤਾ ਕਾਬੂ

ਪੱਟੀ ਪੁਲਿਸ ਨੇ ਇਰਾਦਾ ਕਤਲ ਕੇਸ ਵਿਚ 4 ਸਾਲਾਂ ਤੋ ਭਗੋੜਾ ਵਿਅਕਤੀ ਕੀਤਾ ਕਾਬੂ

ਪੱਟੀ, 6 ਨਵੰਬਰ (ਅਵਤਾਰ ਸਿੰਘ ਢਿੱਲੋਂ) ਪੱਟੀ ਪੁਲਿਸ ਨੇ ਚਾਰ ਸਾਲਾਂ ਤੋ ਇਰਾਦਾ ਕਤਲ ਕੇਸ ਵਿਚ ਭਗੋੜੇ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਨਵੇ ਆਏ ਥਾਣਾ ਮੁੱਖੀ ਸਿਟੀ ਪੱਟੀ ਇੰਸਪੈਕਟਰ ਤਰਸੇਮ ਮਸੀਹ ਨੇ ਦੱਸਿਆ ਕਿ ਏ ਐਸ ਆਈ ਅਮਰੀਕ ਸਿੰਘ ਤੇ ਏ ਐਸ ਆਈ ਪੰਨਾ ਲਾਲ ਅਧਾਰਿਤ ਟੀਮ ਨੇ ਵਾਰਡ ਨੰ: 13 ਗੁਰੂ ਨਾਨਕ ਕਾਲੋਨੀ ਪੱਟੀ ਤੋ ਇਰਾਦਾ ਕਤਲ ਕੇਸ ਵਿਚ ਭੋਗੜੇ ਵਿਅਕਤੀ ਨੂੰ ਗਸ਼ਤ ਦੌਰਾਨ ਕਾਬੂ ਕੀਤਾ ਗਿਆ। ਉਨਾਂ ਨੇ ਦੱਸਿਆ ਕਿ ਦੋਸ਼ੀ ਯਾਦਵਿੰਦਰ ਸਿੰਘ (30) ਉਰਫ ਯਾਦਾ ਪੁੱਤਰ ਬਲਦੇਵ ਸਿੰਘ ਕੌਮ ਨਾਈ ਵਾਸੀ ਵਾਰਡ ਨੰ: 13 ਪੱਟੀ ਜੋ ਕਿ ਸੰਨ 2013 ਵਿਚ ਇਰਾਦਾ ਕੇਸ ਵਿਚ ਭਗੋੜਾ ਚੱਲਿਆ ਸੀ ਅਤੇ ਉਸਦੇ ਖਿਲਾਫ ਮੁੱਕਦਮਾ ਨੰ: 200/13 ਧਾਰਾ: 307 ਦਰਜ਼ ਹੈ ਅਤੇ 4 ਸਾਲ ਤੋ ਭਗੋੜਾ ਸੀ। ਥਾਣਾ ਮੁੱਖੀ ਤਰਸੇਮ ਮਸੀਹ ਨੇ ਕਿਹਾ ਕਿ ਉਕਤ ਦੋਸ਼ੀ ਯਾਦਾ ਇਕ ਮੁੱਕਦਮਾ ਨੰ: 285/15 ਧਾਰਾ : 174 ਏ ਵਿਚ ਵੀ ਦੋਸ਼ੀ ਸੀ। ਉਨਾਂ ਨੇ ਦੋਸ਼ੀ ਤੋ ਪੁਛ ਗਿਛ ਜਾਰੀ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: