ਪੱਛੜੀਆਂ ਸ੍ਰੇਣੀਆਂ ਦੀਆਂ ਹਲਕਾ ਵਾਰ ਮੀਟਿੰਗਾਂ 15 ਸਤੰਬਰ ਤੋਂ – ਠੇਕੇਦਾਰ ਵਿਰਸਾ ਸਿੰਘ

ss1

ਪੱਛੜੀਆਂ ਸ੍ਰੇਣੀਆਂ ਦੀਆਂ ਹਲਕਾ ਵਾਰ ਮੀਟਿੰਗਾਂ 15 ਸਤੰਬਰ ਤੋਂ – ਠੇਕੇਦਾਰ ਵਿਰਸਾ ਸਿੰਘ

abcd0015

ਭਿੱਖੀਵਿੰਡ 14 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਪੱਛੜੀਆਂ ਸ੍ਰੁੇਣੀਆਂ ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਦਿਸ਼ਾ-ਨਿਰਦੇਸ਼ ਹੇਠ ਸ੍ਰੋਮਣੀ ਅਕਾਲੀ ਦਲ ਪੱਛੜੀਆਂ ਸ੍ਰੇਣੀਆਂ ਵਿੰਗ ਦੀਆਂ ਹਲਕਾ ਵਾਰ ਮੀਟਿੰਗਾਂ 15 ਸਤੰਬਰ ਤੋਂ ਸ਼ੁਰੂ ਕੀਤੀਆਂ ਜਾਣਗੀਆਂ ਹਨ। ਇਹ ਜਾਣਕਾਰੀ ਪਿੰਡ ਸ਼ਬਾਜਪੁਰਾ ਵਿਖੇ ਜਿਲ੍ਹਾ ਮੀਤ ਪ੍ਰਧਾਨ ਵਰਿੰਦਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਪੱਛੜੀਆਂ ਸ੍ਰੇਣੀਆਂ ਦੇ ਜਿਲ੍ਹਾ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ ਨੇ ਦਿੱਤੀ ਤੇ ਆਖਿਆ ਕਿ ਇਹਨਾਂ ਮੀਟਿੰਗਾਂ ਨੂੰ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਪਰਮਜੀਤ ਸਿੰਘ ਸਿੱਧਵਾਂ ਸਮੇਤ ਆਦਿ ਆਗੂ ਪਹੰੁਚ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਸਰਕਾਰ ਦੀਆਂ ਨੀਤੀਆਂ ਤੇ ਵਿਕਾਸ ਕੰਮਾਂ ‘ਤੇ ਚਾਨਣਾ ਪਾਉਣਗੇ। ਉਹਨਾਂ ਨੇ ਇਹ ਵੀ ਆਖਿਆ ਕਿ ਇਹ ਮੀਟਿੰਗਾਂ ਜਿਲ੍ਹਾ ਤਰਨ ਤਾਰਨ ਅਧੀਨ ਆਉਦੇ ਵਿਧਾਨ ਸਭਾ ਹਲਕਾ ਤਰਨ ਤਾਰਨ, ਖਡੂਰ ਸਾਹਿਬ, ਪੱਟੀ, ਖੇਮਕਰਨ ਵਿਖੇ ਪਾਰਟੀ ਦੇ ਹੁਕਮਾਂ ‘ਤੇ ਦਿੱਤੀਆਂ ਹੋਈਆਂ ਤਰੀਖਾਂ ‘ਤੇ ਹੋਣਗੀਆਂ। ਠੇਕੇਦਾਰ ਵਿਰਸਾ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਪੱਛੜੇ ਸਮਾਜ ਦੇ ਲੋਕਾਂ ਨੂੰ ਆਟਾ-ਦਾਲ, ਸ਼ਗਨ ਸਕੀਮ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਮੁਫਤ ਬਿਜਲੀ ਸਮੇਤ ਬਾਕੀ ਮੰਗਾਂ ਨੂੰ ਵਿਚਾਰਿਆ ਜਾ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੀਟਿੰਗਾਂ ਵਿਚ ਵੱਡੀ ਗਿਣਤੀ ਵਿੱਚ ਪਹੰੁਚ ਕੇ ਪਾਰਟੀ ਆਗੂਆਂ ਦੇ ਵਿਚਾਰ ਸੁਣਨ। ਇਸ ਮੌਕੇ ਵਰਿੰਦਰ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਰਾਜ ਵਿਚ ਪੱਛੜੇ ਸਮਾਜ ਨੂੰ ਕੋਈ ਸਹੂਲਤ ਨਹੀ ਦਿੱਤੀ, ਜਦੋਂ ਕਿ ਬਾਦਲ ਸਰਕਾਰ ਪੱਛੜੇ ਸਮਾਜ ਨੂੰ ਸਹੂਲਤਾਂ ਦੇ ਕੇ ਮਾਲਾਮਾਲ ਕਰ ਰਹੀ ਹੈ। ਇਸ ਸਮੇਂ ਆਤਮਾ ਸਿੰਘ ਲਾਡੀ, ਮੀਤ ਪ੍ਰਧਾਨ ਮੁਖਤਾਰ ਸਿੰਘ, ਗੁਰਸੇਵਕ ਸਿੰਘ, ਮਨੋਹਰ ਸਿੰਘ, ਇੰਦਰਜੀਤ ਸਿੰਘ, ਬਲਵੰਤ ਸਿੰਘ, ਹਰਦੀਪ ਸਿੰਘ, ਗੁਰਵੇਲ ਸਿੰਘ, ਮੰਗਲ ਸਿੰਘ, ਅਮਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *