ਪੱਖੇ ਨਾਲ ਫਾਹਾ ਲੈ ਕੇ ਵਿਅਕਤੀ ਨੇ ਕੀਤੀ ਜੀਵਨ ਲੀਲਾ ਸਮਾਪਤ

ss1

ਪੱਖੇ ਨਾਲ ਫਾਹਾ ਲੈ ਕੇ ਵਿਅਕਤੀ ਨੇ ਕੀਤੀ ਜੀਵਨ ਲੀਲਾ ਸਮਾਪਤ
ਬਰਾਮਦ ਸੁਸਾਈਡ ਨੋਟ ਦੇ ਆਧਾਰ ’ਤੇ ਪੁਲਸ ਨੇ ਇਕ ਔਰਤ ਸਣੇ ਚਾਰ ਵਿਅਕਤੀ ਖਿਲਾਫ ਕੀਤਾ ਕੇਸ ਦਰਜ

22-22 (2)

ਮੁੱਲਾਂਪੁਰ ਦਾਖਾ, 21 ਜੁਲਾਈ (ਮਲਕੀਤ ਸਿੰਘ) ਬੀਤੀ ਰਾਤ ਰਾਏਕੋਟ ਰੋਡ ’ਤੇ ਸਥਿੱਤ ਮੀਨਾ ਬਾਜਾਰ ਦੀਆਂ ਦੁਕਾਨਾਂ ਵਿੱਚ ਰਹਿੰਦੇ ਇਕ ਵਿਅਕਤੀ ਨੇ ਪੱਖੇ ਨਾਲ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਬੋਪਾਰਾਏ ਕਲਾਂ ਵਜੋਂ ਹੋਈ। ਦਾਖਾ ਪੁਲਸ ਨੇ ਮ੍ਰਿਤਕ ਦੀ ਜੇਬ ਵਿੱਚੋਂ ਬਰਾਮਦ ਹੋਏ ਸੁਸਾਈਡ ਨੋਟ ਦੇ ਆਧਾਰ ਤੇ ਮ੍ਰਿਤਕ ਦੇ ਪੁੱਤਰ ਜਤਿੰਦਰ ਸਿੰਘ ਦੇ ਬਿਆਨਾਂ ’ਤੇ ਮਰਨ ਲਈ ਮਜਬੂਰ ਕਰਨ ਦੇ ਦੋਸ਼ ਅਧੀਨ ਇਕ ਔਰਤ ਸਣੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਦਾਖਾ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਜਗਜੀਤ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਵਾਸੀ ਬੋਪਾਰਾਏ ਕਲਾਂ ਹਾਲ ਵਾਸੀ ਦਸ਼ਮੇਸ਼ ਨਗਰ ਨੇ ਦੱਸਿਆ ਕਿ ਉਹ ਅਨੂਪ ਅਰੋੜਾ ਪੁੱਤਰ ਪ੍ਰੇਮ ਚੰਦ ਵਾਸੀ ਮੁੱਲਾਂਪੁਰ ਦੀ ਮੌਤ ਤੋਂ ਬਾਅਦ ਉਸਦੀ ਮੀਨਾ ਬਾਜਾਰ ਸੱਥਿਤ ਮਨਿਆਰੀ ਦੀ ਦੁਕਾਨ ’ਤੇ ਕੰਮ ਕਰਦਾ ਸੀ ਤਾਂ ਇਸ ਸਮੇਂ ਦੌਰਾਨ ਮ੍ਰਿਤਕ ਅਨੂਪ ਦੇ ਰਿਸ਼ਤੇਦਾਰਾਂ ਨੇ ਉਸਤੇ ਅਤੇ ਮ੍ਰਿਤਕ ਦੀ ਪਤਨੀ ਅੰਜਲੀ ਤੇ ਗਲਤ ਇਲਜਾਮ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਅਸੀ ਦੋਹਾਂ ਨੇ ਕੋਰਟ ਵਿੱਚ ਵਿਆਹ ਕਰਵਾ ਲਿਆ । ਉਸਨੇ ਦੱਸਿਆ ਕਿ ਅੰਜਲੀ ਦੇ ਪਹਿਲੇ ਵਿਆਹ ਦੇ ਦੋ ਪੁੱਤਰ ਅਨੀਕੇਤ ਅਤੇ ਅਭੀਸ਼ੇਕ ਹਨ ਜਿਹਨਾਂ ਵਿੱਚੋ ਅਭੀਸ਼ੇਕ ਸਾਡੇ ਵਿਆਹ ਤੋਂ ਸਹਿਮਤ ਸੀ ਅਤੇ ਅਨੀਕੇਤ ਸਾਡੇ ਉਲਟ ਸੀ, ਇਸ ਕਰਕੇ ਸਾਰੇ ਰਿਸ਼ੇਤਦਾਰ ਵੀ ਸਾਡੇ ਉਲਟ ਹੋ ਗਏ ਅਤੇ ਸਾਡੇ ਖਿਲਾਫ ਦਰਖਾਸਤਬਾਜੀ ਕਰਨੀ ਸ਼ੁਰੂ ਕਰ ਦਿੱਤੀ । ਉਸਨੇ ਦੱਸਿਆ ਕਿ ਉਸਦਾ ਪਿਤਾ ਸਥਾਨਕ ਈਸਟਵੁੱਡ ਸਕੂਲ ਦੀ ਬੱਸ ਚਲਾਉਦਾ ਸੀ ਅਤੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਉਸ ਕੋਲ ਹੀ ਰਿਹਾ ਸੀ । ਜਤਿੰਦਰ ਸਿੰਘ ਅਨੁਸਾਰ ਬੀਤੀ ਰਾਤ ਉਹ ਰੋਜਾਨਾ ਦੀ ਤਰਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਉਸਦਾ ਪਿਤਾ ਵੀ ਸੌਣ ਲਈ ਨਾਲ ਦੀ ਦੁਕਾਨ ਦੀ ਉਪਰਲੀ ਮੰਜਿਲ ਤੇ ਚਲਾ ਗਿਆ । ਜਤਿੰਦਰ ਸਿੰਘ ਅਨੁਸਾਰ ਉਸਦਾ ਪਿਤਾ ਸ਼ਰਾਬ ਪੀਣ ਦਾ ਸ਼ੌਕੀਨ ਸੀ। ਉਸਨੇ ਦੱਸਿਆ ਕਿ ਸਵੇਰੇ ਉਸਨੂੰ ਮਾਰਕੀਟ ਵਿੱਚੋਂ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਹੈ। ਜਦ ਉਹ ਆਪਣੀ ਪਤਨੀ ਅੰਜਲੀ ਸਮੇਤ ਮੌਕੇ ਪਰ ਪੁੱਜੇ ਤਾਂ ਦੇਖਿਆ ਕਿ ਦੁਕਾਨ (ਸਟੋਰ ) ਦਾ ਅੱਧਾ ਸ਼ਟਰ ਖੁੱਲ੍ਹਾ ਸੀ ਅਤੇ ਸ਼ੀਸ਼ੇ ਵਾਲਾ ਦਰਵਾਜਾ ਅੰਦਰੋ ਬੰਦ ਸੀ ਤੇ ਅੰਦਰ ਉਸਦੇ ਪਿਤਾ ਦੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਫਿਰ ਉਸਨੇ ਦਰਵਾਜੇ ਨਾਲ ਲਗੀ ਪਲਾਈ ਤੋੜ ਕੇ ਸ਼ੀਸ਼ੇ ਵਾਲਾ ਦਰਵਾਜਾ ਖੋਲ੍ਹਿਆ ਅਤੇ ਆਪਣੇ ਪਿਤਾ ਦੀ ਜੇਬ ਵਿੱਚੋਂ ਪਰਸ ਕੱਢ ਕੇ ਵੇਖਿਆ ਤਾਂ ਉਸ ਵਿੱਚੋਂ ਨਕਦੀ , ਏ.ਟੀ.ਐਮ ਅਤੇ ਇਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਵਿੱਚ ਉਸਨੇ ਆਪਣੀ ਮੌਤ ਲਈ ਅਨੀਕੇਤ ਪੁੱਤਰ ਅਨੂਪ ਅਰੋੜਾ ਮੁੱਲਾਂਪੁਰ, ਅਨੀਕੇਤ ਦੀ ਮਾਸੀ ਅਤੇ ਮਾਸੜ ਪਿੰਡ ਲੋਹੀਆਂ (ਜਲੰਧਰ ) ਅਤੇ ਖਾਲਸਾ ਵਾਸੀ ਮੁੱਲਾਂਪੁਰ ਨੂੰ ਜਿੰਮੇਵਾਰ ਠਹਿਰਾਇਆ। ਦਸਣਯੋਗ ਇਹ ਹੈ ਕਿ ਮ੍ਰਿਤਕ ਦੇ ਨੜੇ ਸ਼ਰਾਬ ਦੀ ਬੋਤਲ ਵੀ ਪਈ ਸੀ । ਇਹ ਹੈ ਕਿ ਜਿਹਨਾਂ ਵਿਅਕਤੀਆਂ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ ਉਸ ਵਿੱਚ ਦੁਕਾਨ ਦੇ ਪਹਿਲੇ ਅਨੂਪ ਅਰੋੜਾ ਦਾ ਪੁੱਤਰ ਅਤੇ ਉਸਦਾ ਸਾਢੂ ਅਤੇ ਸਾਲੀ ਵੀ ਸ਼ਾਮਲ ਹੈ । ਸ਼ਹਿਰ ਵਾਸੀਆਂ ਵਿੱਚ ਚਰਚਾ ਹੈ ਕਿ ਇਸ ਤਰਾਂ ਜਗਜੀਤ ਦਾ ਫਾਹਾ ਲੈਣਾ ਅਤੇ ਉਸਦੀ ਜੇਬ ਵਿੱਚ ਬਰਾਮਦ ਸੁਸਾਈਡ ਵਿੱਚ ਅਨੀਕੇਤ ਅਤੇ ਉਸਦੇ ਮਾਸੀ ਮਾਸੜ ਤੋਂ ਇਲਾਵਾ ਇਕ ਹੋਰ ਵਿਅਕਤੀ ਖਾਲਸਾ ਨੂੰ ਜਿੰਮੇਵਾਰ ਠਹਿਰਾਉਣਾ ਸ਼ੱਕੀ ਜਾਪਦਾ ਹੈ ਤੇ ਜੇਕਰ ਦਾਖਾ ਪੁਲਸ ਇਸ ਮਾਮਲੇ ਦੀ ਬਰੀਕੀ ਅਤੇ ਗੰਭੀਰਤਾ ਨਾਲ ਪੜਤਾਲ ਕਰੇ ਤਾਂ ਹੋਰ ਵੀ ਅਹਿਮ ਖੁਲਾਸੇ ਹੋਏ ਦੀ ਪੂਰੀ ਸੰਭਾਵਨਾ ਹੈ । ਕਿਉਂਕਿ ਮ੍ਰਿਤਕ ਜਗਜੀਤ ਸਿੰਘ ਦਾ ਸੁਸਾਇਡ ਨੋਟ ਵਿੱਚ ਲਿਖੇ ਵਿਅਕਤੀਆ ਨਾਲ ਕੋਈ ਸਬੰਧ ਨਹੀ ਸੀ ਅਤੇ ਨਾ ਹੀ ਉਹ ਕਦੇ ਦੱਸੇ ਗਏ ਕਥਿਤ ਦੋਸ਼ੀਆ ਨੂੰ ਕਦੇ ਮਿਲਿਆ ਸੀ।

Share Button

Leave a Reply

Your email address will not be published. Required fields are marked *