ਪੱਕੇ ਰੋਜਗਾਰ ਦੀ ਮੰਗ ਕਰ ਰਹੇ ਅਧਿਆਪਕ ਪੁਲਿਸ ਨੇ ਪਾਰਕ ਚ ਡੱਕੇ

ss1

ਪੱਕੇ ਰੋਜਗਾਰ ਦੀ ਮੰਗ ਕਰ ਰਹੇ ਅਧਿਆਪਕ ਪੁਲਿਸ ਨੇ ਪਾਰਕ ਚ ਡੱਕੇ

19-35
ਬਠਿੰਡਾ 18 ਜੁਲਾਈ (ਜਸਵੰਤ ਦਰਦ ਪ੍ਰੀਤ)ਸਰਕਾਰ ਦੇ ਲਾਰਿਆ ਤੋ ਦੁੱਖੀ ਅਤੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਅਧਿਆਪਕਾਂ ਨੇ ਅੱਜ ਬਠਿੰਡਾ ਦੇ ਚਿਲਡਰਨ ਪਾਰਕ ਵਿਚ ਡੱਕੀ ਰੱਖਿਆ। ਵਿਸ਼ੇਸ ਅਧਿਆਪਕ ਯੂਨੀਅਨ ਵੱਲੋ ਅੱਜ ਬਠਿੰਡਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਇਸ ਰੋਸ ਪ੍ਰਦਰਸ਼ਨ ਸੰਬਧੀ ਇਹ ਅਧਿਆਪਕ ਸਥਾਨਕ ਚਿਲਡਰਨ ਪਾਰਕ ਵਿਖੇ ਵੱਡੀ ਗਿਣਤੀ ਵਿਚ ਇੱਕਤਰ ਹੋਏ। ਜਦੋ ਇਹ ਅਧਿਆਪਕ ਰੋਸ ਪ੍ਰਦਰਸ਼ਨ ਕਰਨ ਪਾਰਕ ਵਿਚ ਚੱਲਣ ਲੱਗੇ ਤੇ ਪੁਲਿਸ ਪ੍ਰਸਾਸਨ ਵੱਲੋ ਪਾਰਕ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਰੋਸ ਵਿਚ ਆਏ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਸਖ਼ਤ ਨਾਅਰੇਬਾਜੀ ਕੀਤੀ ਗਈ। ਮੌਕੇ ਤੇ ਪਹੰੁਚੇ ਤਹਿਸੀਲਦਾਰ ਬਠਿੰਡਾ ਅਤੇ ਡੀ ਐਸ ਪੀ ਸਿਟੀ -2 ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਸ਼ਾਤ ਕੀਤਾ ਅਤੇ ਪੰਜ ਮੈਬਰੀ ਕਮੇਟੀ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਡਾ ਬਸੰਤ ਗਰਗ ਕੋਲ ਲੈਕੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਦੱਸਿਆ ਕਿ ਉਹ ਲੰਮੇ ਸਮੇ ਤੋ ਸਿੱਖਿਆ ਵਿਭਾਗ ਵਿਚ ਪੱਕੇ ਰੋਜਗਾਰ ਦੀ ਮੰਗ ਕਰ ਰਹੇ ਹਨ ਪਰ ਪੰਜਾਬ ਸਰਕਾਰ ਵੱਲੋ ਉਨਾਂ ਦੀਆ ਜਾਇਜ ਮੰਗਾ ਜਿਵੇ 1ਅਪ੍ਰੈਲ 2015 ਤੋ ਮਨਜੂਰ ਪੇਅ ਸਕੇਲ ਦਾ ਫੰਡ ਜਾਰੀ ਕਰਨ, 18 ਆਈ ਈ ਆਰ ਟੀਜ ਦੇ ਠੇਕੇ ਰਿਨਿਊ ਕਰਨ, ਰੈਸਨੇਲਾਇਜੇਸ਼ਨ ਪੱਕੇ ਤੌਰ ਤੇ ਰੰਦ ਕਰਨ, ਅਪ੍ਰੈਲ 2016 ਤੋ ਰੁੱਕੀ ਤਨਖਾਹ ਜਾਰੀ ਕਰਨ ਸੰਬਧੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਕਾਰਨ ਅੱਜ ਮਜਬੂਰਨ ਸੜਕਾਂ ਤੇ ਉਤਰਨਾਂ ਪੈ ਰਿਹਾ ਹੈ। ਉਨਾਂ ਕਿਹਾ ਜੇਕਰ ਪੰਜਾਬ ਸਰਕਾਰ ਵੱਲੋ ਉਨਾਂ ਦੀਆ ਜਾਇਜ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਆਉਦੇ ਦਿਨਾਂ ਵਿਚ ਸਘੰਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਜਿਲਾ ਪ੍ਰਸਾਸ਼ਨ ਵੱਲੋ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨਾਂ ਦੀ ਜਲਦ ਹੀ ਬੈਠਕ ਪੰਜਾਬ ਦੇ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ ।

Share Button

Leave a Reply

Your email address will not be published. Required fields are marked *