ਪੱਕਿਆ ਮੋਰਚਾ ਅਤੇ ਭੁੱਖ ਹੜਤਾਲ 35ਵੇਂ ਦਿਨ ਵਿੱਚ ਸ਼ਾਮਲ

ss1

ਪੱਕਿਆ ਮੋਰਚਾ ਅਤੇ ਭੁੱਖ ਹੜਤਾਲ 35ਵੇਂ ਦਿਨ ਵਿੱਚ ਸ਼ਾਮਲ

ਮਾਨਸਾ (ਰੀਤਵਾਲ) ਕੇਂਦਰ ਅਤੇ ਸੂਬਾ ਸਰਕਾਰ ਪਾਸੋਂ ਅੰਗਹੀਣ ਵਰਗ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਹੱਲ ਕਰਵਾਉਣ ਸੰਬੰਧੀ ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਵੱਲੋ ਲਾਇਆ ਪੱਕਿਆ ਮੋਰਚਾ ਅਤੇ ਭੁੱਖ ਹੜਤਾਲ ਮੰਗਲਵਾਰ ਨੂੰ 35ਵੇਂ ਦਿਨ ਵਿੱਚ ਸ਼ਾਮਲ ਹੋ ਗਈ। ਅੱਜ ਦੇ ਧਰਨੇ ਦੌਰਾਨ ਰਾਜੂ ਕੌਰ, ਗੁਰਦੇਵ ਕੌਰ, ਚਰਨ ਕੌਰ, ਰਾਜ ਕੌਰ ਵਰ੍ਹੇ ਅਤੇ ਜਸਵੀਰ ਕੌਰ ਭੁੱਖ ਹੜਤਾਲ ਤੇ ਬੈਠੇ।
ਐਸੋਸੀਏਸ਼ਨ ਦੇ ਸੂਬਾਈ ਜੁਆਇੰਟ ਸਕੱਤਰ ਅਵਿਨਾਸ਼ ਸ਼ਰਮਾਂ ਨੇ ਦੋਸ਼ ਲਾਇਆ ਕਿ ਸੂਬੇ ਦੇ ਅੰਗਹੀਣ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਦਿਨ ਕੱਟੀ ਕਰਨ ਲਈ ਮਜਬੂਰ ਹਨ ਅਤੇ ਸੂਬੇ ਦੀ ਬਾਦਲ ਸਰਕਾਰ ਉਹਨਾਂ ਦੀ ਮੁਸ਼ਕਿਲਾਂ ਅਤੇ ਮੰਗਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਉਦੇਸ਼ ਕਿਸੇ ਵੀ ਕਿਸਮ ਦੀ ਰਾਜਨੀਤੀ ਕਰਨਾ ਨਹੀਂ, ਬਲਕਿ ਸਮਾਜ ਵਿੱਚ ਦੱਬੇ ਕੁਚਲੇ ਅਤੇ ਅੰਗਹੀਣ ਵਰਗ ਦੇ ਲੋਕਾਂ ਨੂੰ ਅਧਿਕਾਰਾਂ ਅਤੇ ਹੱਕਾ ਪ੍ਰਤੀ ਜਾਗਰੂਕ ਕਰਕੇ ਸੰਘਰਸ਼ ਦੇ ਰਾਹ ਤੋਰਨਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਰਾਜਨੀਤਿਕ ਮੁਫ਼ਾਦਾ ਲਈ ਅੰਗਹੀਣਾਂ ਦਾ ਇਸਤੇਮਾਲ ਕਰ ਰਹੇ ਹਨ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸੇ ਦੌਰਾਨ ਮਹਿਲਾਂ ਵਿੰਗ ਦੀ ਉਪਪ੍ਰਧਾਨ ਜੋਤੀ ਸ਼ਰਮਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਰਾਜ ਵਿੱਚ ਰੋਜ਼ਗਾਰ ਅਤੇ ਹੋਰ ਸਰਕਾਰੀ ਸਹੂਲਤਾ ਨਾ ਮਿਲਣ ਕਰਕੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਦੂਸਰੇ ਪਾਸੇ ਅਕਾਲੀ ਲੀਡਰ ਨੌਜਵਾਨਾਂ ਨੂੰ ਨੌਕਰੀਆਂ ਦੇ ਗੱਫ਼ੇ ਦੇਣ ਦੇ ਵਾਅਦੇ ਕਰਕੇ ਆਮ ਜਨਤਾ ਨੂੰ ਗੁੰੰਮਰਾਹ ਕਰ ਰਹੇ ਹਨ, ਉਹਨਾਂ ਕਿਹਾ ਕਿ ‘ਰਾਜ ਨਹੀਂ ਸੇਵਾ’ ਦੇ ਨਾਅਰੇ ਨਾਲ ਸੱਤਾ ਕਾਬਜ਼ ਹੋਈ ਬਾਦਲ ਸਰਕਾਰ ਨੇ ਅੱਜ ਤੱਕ ਅੰਗਹੀਣਾਂ ਦਾ ਕੁਝ ਵੀ ਨਹੀਂ ਸੰਵਾਰਿਆਂ। ਮਹਿਲਾਂ ਆਗੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਜੇ ਅੰਗਹੀਣਾਂ ਦੀਆਂ ਮੰਗਾਂ ਲਾਗੂ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਗਿਆ ਤਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਹਾਇਕ ਸਕੱਤਰ ਗੁਰਸੇਵਕ ਸਕੱਤਰ ਬਹਿਣੀਵਾਲ ਨੇ ਵੀ ਸੰਬੋਧਨ ਕੀਤਾ। ਇਸ ਮੋਕੇ ਸਮਰਜੀਤ ਸਿੰਘ ਬਰਨਾਲਾ, ਭੀਮ ਸਿੰਘ ਉਪਪ੍ਰਧਾਨ, ਭੋਲਾ ਸਿੰਘ ਬਰਨਾਲਾ, ਗੋਰਾ ਸਿੰਘ ਭੁਪਾਲ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਕੌਰ, ਬਲਦੇਵ ਸਿੰਘ, ਗੁਰਸੇਵਕ ਸਿੰਘ ਢੈਪਈ, ਲਖਵੀਰ ਸਿੰਘ ਢੈਪਈ, ਇਨਕਲਾਬੀ ਗਾਇਕ ਸੁਖਵੀਰ ਸਿੰਘ ਖਾਰਾ, ਰੁਲਦੂ ਸਿੰਘ, ਸੰਦੀਪ ਸਿੰਘ ਮਾਨਸਾ, ਜਿੰਦਰਪਾਲ ਕੌਰ, ਦਰਸ਼ਨ ਕੌਰ, ਜਸਵਿੰਦਰ ਸਿੰਘ ਅਤੇ ਮਾਸਟਰ ਆਤਮਾ ਸਿੰਘ ਮੰਡਲ ਕੋਆਰਡੀਨੇਟਰ ਬਸਪਾ ਆਦਿ ਸ਼ਾਮਲ ਸਨ।

Share Button