Sun. Apr 21st, 2019

ਪੰਦਰਵਾੜਾ ਅਖ਼ਬਾਰ ਦੇ ਸੰਪਾਦਕ ਕੋਮਲ ਉੱਪਰ ਜਾਨਲੇਵਾ ਹਮਲਾ, ਪੀੜਤ ਡੀ ਐਮ ਸੀ ਹਸਪਤਾਲ ਦਾਖਲ

ਪੰਦਰਵਾੜਾ ਅਖ਼ਬਾਰ ਦੇ ਸੰਪਾਦਕ ਕੋਮਲ ਉੱਪਰ ਜਾਨਲੇਵਾ ਹਮਲਾ, ਪੀੜਤ ਡੀ ਐਮ ਸੀ ਹਸਪਤਾਲ ਦਾਖਲ
ਯੋਜਨਾ ਬੋਰਡ ਦੇ ਚੇਅਰਮੈਨ ਸੰਧੂ ਤੇ ਨਗਰ ਕੌਸ਼ਲ ਪ੍ਰਧਾਨ ਤੇ ਲੱਗੇ ਹਮਲਾ ਕਰਵਾਉਣ ਦੇ ਦੋਸ਼
ਦੋਸ਼ੀਆਂ ਨੂੰ ਬਖਸਿਆ ਨਹੀ ਜਾਵੇਗਾ:- ਐਸ ਐਸ ਪੀ ਤੂਰ

ਬਰਨਾਲਾ 01 ਅਕਤੂਬਰ (ਗੁਰਭਿੰਦਰ ਗੁਰੀ)- ਪੱਤਰਕਾਰਾਂ ਉੱਤੇ ਹਮਲੇ ਆਮ ਜਿਹੀ ਗੱਲ ਹੋ ਗਈ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸਥਾਨਕ ਸ਼ਹਿਰ ਵਿੱਚ ਪੰਦਰਵਾੜਾ ਅਖ਼ਬਾਰ ਚਲਾ ਰਹੇ ਭਾਈ ਰਾਮ ਸਿੰਘ ਕੋਮਲ ਉੱਪਰ ਜਾਨਲੇਵਾ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੱਤਰਕਾਰ ਕੋਮਲ ਪੱਤੀ ਰੋਡ ਤੇ ਜਾ ਰਿਹਾ ਸੀ, ਕਿ 20-25 ਵਿਅਕਤੀਆਂ ਨੇ ਘੇਰ ਕੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਕੋਮਲ ਇੱਕ ਘਰ ਵਿੱਚ ਦਾਖਲ ਹੋ ਕੇ ਜਿਨਾਂ ਤੁਰੰਤ ਸਿਟੀ ਥਾਣਾ ਨੂੰ ਸੂਚਿਤ ਕਰ ਦਿੱਤਾ ਤੇ ਮੌਕੇ ਪਹੁੰਚੇ ਸਿਟੀ ਥਾਣਾ ਦੇ ਮੁਖੀ ਦਵਿੰਦਰ ਸਿੰਘ ਵੱਲੋਂ ਪੱਤਰਕਾਰ ਨੂੰ ਚੁੱਕ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਪੱਤਰਕਾਰ ਕੋਮਲ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ ਹੈ। ਪੀੜਤ ਪੱਤਰਕਾਰ ਵੱਲੋਂ ਪੁਲਸ ਕੋਲ ਦਿੱਤੇ ਬਿਆਨ ਚ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਤੇ ਨਗਰ ਕੌਸ਼ਲ ਪ੍ਰਧਾਨ ਸੰਜੀਵ ਸੌਰੀ ਤੇ ਦੋਸ ਲਾਉਂਦਿਆਂ ਕਿਹਾ ਕਿ ਇਨਾਂ ਦੋਵਾਂ ਦੀ ਹਜ਼ਾਰੀ ਚ ਮੇਰੇ ਤੇ ਹਮਲਾ ਕੀਤਾ ਗਿਆ ਹੈ। ਸੰਪਰਕ ਕਰਨ ਤੇ ਇਨਾਂ ਦੋਵਾਂ ਆਗੂਆਂ ਨੇ ਉਕਤ ਦੋਸਾਂ ਨੂੰ ਨਕਾਰ ਦਿੱਤਾ ਹੈ।
ਕੀ ਕਹਿੰਦੇ ਨੇ ਐਸ ਐਸ ਪੀ ਬਰਨਾਲਾ”- ਇਸ ਮਾਮਲੇ ਸਬੰਧੀ ਜਦੋਂ ਜਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਪੀੜਤ ਪੱਤਰਕਾਰ ਦੀ ਹਾਲਤ ਨਾਜੁਕ ਹੋਣ ਕਰਕੇ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀ ਹੈ। ਪਰ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: