Sun. Apr 21st, 2019

ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਸੁਖਦੇਵ ਸਿੰਘ ਚਮਕਾਰ ਦਾ ਇਟਲੀ ਪਹੁੱਚਣ ਮੌਕੇ ਨਿੱਘਾ ਸਵਾਗਤ

ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਸੁਖਦੇਵ ਸਿੰਘ ਚਮਕਾਰ ਦਾ ਇਟਲੀ ਪਹੁੱਚਣ ਮੌਕੇ ਨਿੱਘਾ ਸਵਾਗਤ

ਮਿਲਾਨ 20 ਨਵੰਬਰ (ਬਲਵਿੰਦਰ ਸਿੰਘ ਢਿੱਲੋ):- ਸਿੱਖ ਧਰਮ ਦੇ ਮਹਾਨ ਇਤਿਹਾਸ ਅਤੇ ਲਾਸਾਨੀ ਕੁਰਬਾਨੀਆਂ ਦੀ ਗੱਲ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਸੰਗਤਾਂ ਦੇ ਸਨਮੁੱਖ ਪੇਸ਼ ਕਰਨ ਵਾਲੇ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਸੁਖਦੇਵ ਸਿੰਘ ਚਮਕਾਰ ਦੇ ਜੱਥੇ ਦਾ ਇਟਲੀ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਗਿਆਨੀ ਸੁਖਦੇਵ ਸਿੰਘ ਚਮਕਾਰ ਨਾਲ ਇਸ ਜੱਥੇ ਵਿੱਚ ਗਿਆਨੀ ਸਰਬਜੀਤ ਸਿੰਘ ਸਾਗਰ ਸਾਰੰਗੀ ਵਾਦਕ,ਢਾਡੀ ਹਰਪਾਲ ਸਿੰਘ ਗਿੱਲ ਅਤੇ ਢਾਡੀ ਅਮਰਜੀਤ ਸਿੰਘ ਭੋਲਾ ਹੁਰੀ ਆਪਣੀ ਇਸ ਯੂਰਪ ਫੇਰੀ ਮੌਕੇ ਸੰਗਤਾਂ ਨੂੰ ਆਪਣੀਆਂ ਢਾਡੀ ਵਾਰਾਂ ਦੁਆਰਾ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਜੱਥੇ ਦਾ ਸਵਾਗਤ ਕਰਨ ਮੌਕੇ ਇਟਲੀ ਦੀਆਂ ਸੰਗਤਾਂ ਵਿੱਚ ਸੁਖਦੀਪ ਸਿੰਘ ਖੋਖਰ,ਗੁਰਮੀਤ ਸਿੰਘ ਖੋਖਰ,ਅਮਰਜੀਤ ਸਿੰਘ ਖੋਖਰ ,ਅਜੈਬ ਸਿੰਘ ਸੋਢੀਨਗਰ,ਗੁਰਬਿੰਦਰ ਖੋਖਰ,ਗੁਰਜੇਪਾਲ ਖੋਖਰ,ਗੁਰਪਿੰਦਰ ਖੋਖਰ,ਹਰਮਨਦੀਪ ਖੋਖਰ,ਜਸਵਿੰਦਰ ਕੌਰ ਖੋਖਰ ਅਤੇ ਸਤਪਾਲ ਕੌਰ ਖੋਖਰ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: