ਪੰਥ ਤੇਰੇ ਦੀਆਂ ਗੂੰਜਾਂ ਦਿਨੋ-ਦਿਨ ਪੈਣਗੀਆਂ : ਜਸਪਾਲ ਬੈਂਸ

ss1

ਪੰਥ ਤੇਰੇ ਦੀਆਂ ਗੂੰਜਾਂ ਦਿਨੋ-ਦਿਨ ਪੈਣਗੀਆਂ : ਜਸਪਾਲ ਬੈਂਸ

fdk-2ਫਰੀਦਕੋਟ,27 ਅਕਤੂਬਰ ( ਜਗਦੀਸ਼ ਬਾਂਬਾ ) ਓਹ ਕਿਹੜੀ ਸਕਤੀ ਹੈ, ਜੋ ਮਹਾਰਾਜਾ ਰਣਜੀਤ ਸਿੰਘ ਨੂੰ ਮਾਰਨ ਲਈ ਸਾਜਿਸ਼ਾਂ ਘੜਦੀ ਰਹੀ, ਇਸ ਬਾਦਲ ਨੂੰ ਸਿੱਖਾਂ ਦਾ ਖੂਨ ਹੋਰ ਪੀਣ ਲਈ ਦੁਨੀਆਂ ਦੀ ਹਰ ਸਹੂਲਤ ਦੇਣ ਲਈ ਆਪਣਾ ਸਾਰਾ ਜੋਰ ਲਾ ਰਹੀ ਹੈ,ਸਿਆਣੇ ਕਹਿੰਦੇ ਹਨ ਕਿ ਕਿਸੇ ਚੀਜ ਦਾ ਕੋਈ ਅੰਤ ਵੀ ਹੁੰਦਾ ਹੈ,ਪਰ ਅੱਜ ਦੀ ਪੰਜਾਬ ਸਰਕਾਰ ਦਾ ਮੁਖੀਆ 87 ਸਾਲਾ ਇਕ ਬੁੱਢਾ ਆਦਮੀ ਹੈ। ਇਸ ਉਮਰ ਦੇ ਬਜ਼ੁਰਗ ਨੂੰ ਘਰ ਦੇ ਪਾਣੀ ਵੀ ਕੱਚ ਦੇ ਗਲਾਸ ਵਿੱਚ ਨਹੀ ਦਿੰਦੇਕਿ ਕੰਬਦੇ ਹੱਥਾਂ ਨਾਲ ਇਹ ਕਿਤੇ ਸੱਟ ਨਾ ਲਵਾ ਲਵੇ, ਡਾ. ਹਰਸ਼ਿੰਦਰ ਕੋਰ ਦੇ ਮੁਤਾਬਕ ਪੰਜਾਬ ਵਿੱਚ ਨੌਜਵਾਨ ਨਾਮਰਦ ਹੋ ਚੁੱਕੇ ਹਨ,ਕੀ ਬਾਦਲ, ਕਾਂਗਰਸ ਜਾਂ ਭਾਰਤੀਆ ਜੰਤਾ ਪਾਰਟੀ ਜੋ ਹੁਣ ਤੱਕ ਸਰਕਾਰਾਂ ਚਲਾਂਉਂਦੇ ਆ ਰਹੇ ਹਨ,ਕੋਈ ਜਵਾਬ ਦੇ ਸਕਦੇ ਹਨ? ਇਹ ਨਾਮਰਦੀ ਪੰਜਾਬ ਵਿਚ ਹੀ ਕਿਉਂ ਬਾਕੀ ਹਿੰਦੋਸਤਾਨ ਵਿੱਚ ਕਿਉਂ ਨਹੀ? ਇਸ ਦਾ ਸਾਫ਼ ਮਤਲਬ ਹੈ ਕਿ ਪੰਜਾਬ ਸਰਕਾਰ ਨੇ ਕੌਮ ਨੂੰ ਜਾਣ ਬੁੱਝ ਕੇ ਇਸ ਹਾਲਤ ਵਿੱਚ ਲਿਆਂਦਾ ਹੈ,ਉਕਤ ਵਿਚਾਰਾਂ ਦਾ ਪ੍ਰਵਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਦੇ ਪ੍ਰਧਾਨ ਜਸਪਾਲ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ ਹੁਣ ਤੱਕ ਪੰਜਾਬ ਦਾ ਐਨਾ ਨੁਕਸਾਨ ਕਰ ਲਿਆ ਹੈ ਕਿ ਇਤਿਹਾਸ ਲਿਖਣ ਵਾਲੇ ਕਦੇ ਮੁਆਫ਼ ਨਹੀ ਕਰਨਗੇ ਪੰਜਾਬ ਲੰਬੇ ਸਮੇਂ ਤੋਂ ਧਰਮ ਦਾ ਕੇਂਦਰ ਰਿਹਾ ਹੈ ਲੋਕ ਆਪੋ ਆਪਣੇ ਧਰਮਾਂ ਦਾ ਸਤਿਕਾਰ ਕਰਦੇ ਆਏ ਹਨ ਪਰ ਜੋ ਕੁਝ ਪਿਛਲੇ ਇਕ ਸਾਲ ਤੋਂ ਲਗਾਤਾਰ ਹੋ ਰਿਹਾ ਹੈ ਮੁਆਫ਼ ਕਰਨ ਵਾਲਾ ਕੇਸ ਨਹੀ ਕਿਹਾ ਜਾ ਸਕਦਾ। ਰੋਜਾਨਾ ਗੁਰੂ ਗ੍ਰੰਥ ਸਾਹਿਬ ਦੀ ਬੇਰੁਹਮਤੀ ਇਸ ਸਰਕਾਰ ਨੂੰ ਕਿਥੇ ਲਿਆ ਸੁਟੇਗੀ? ਕੋਈ ਪਤਾ ਨਹੀ ਹੈ। ਹਰਿਮੰਦਰ ਸਾਹਿਬ ਜਿਸ ਉਪਰ ਭਾਰਤੀ ਫ਼ੌਜ ਨੇ 1984 ਵਿੱਚ ਇਕ ਬਹੁਤ ਹੀ ਮਾਰੂ ਹਮਲਾ ਕੀਤਾ ਸੀ ਹਜਾਰਾਂ ਹੀ ਸਿੱਖਾਂ ਨੂੰ ਕਤਲ ਕੀਤਾ। ਅਗਲੇ 10 ਸਾਲਾਂ ਵਿੱਚ ਅਣਗਿਣਤ ਬਚਿਆਂ ਬੁਢਿਆਂ ਅਤੇ ਔਰਤਾਂ ਨੂੰ ਖਤਮ ਕਰਕੇ ਆਪਣੀ ਤਾਕਤ ਦਾ ਵਿਖਾਵਾ ਕੀਤਾ। ਸੱਚ ਕਿਹਾ ਹੈ ਕਿ ਹਾਰੀਆਂ ਹੋਈਆਂ ਕੌਮਾਂ ਦੀ ਇਜਤ ਆਬਰੂ ਚੋਰ ਲੁਟੇਰੇ ਲੁੱਟ ਕੇ ਲੈ ਜਾਂਦੇ ਹਨ ਸਹੀ ਤਰੀਕੇ ਨਾਲ ਇਤਿਹਾਸ ਵੀ ਨਹੀ ਲਿਖਿਆ ਜਾਂਦਾ ਹਾਰੀਆਂ ਹੋਈਆਂ ਕੌਮਾਂ ਵਿੱਚੋ ਬਹੁਤ ਸਾਰੇ ਵਕਾਊ ਲੋਕ ਆਪਣਿਆਂ ਨੂੰ ਹੀ ਬਰਬਾਦ ਕਰ ਜਾਂਦੇ ਹਨ ਹਾਰੀਆਂ ਹੋਈਆਂ ਕੌਮਾਂ ਨੂੰ ਧਰਤੀ ਉਪਰ ਜਿਉਣ ਲਈ ਕੀੜਿਆਂ ਵਾਂਗ ਰੀਂਗ ਕੇ ਤੁਰਨਾ ਪੈਂਦਾ ਹੈ ਹਰੇਕ ਮੋੜ ਉਪਰ ਤਸਦਦ ਕੀਤਾ ਜਾਂਦਾ ਹੈ ਉਸ ਨੂੰ ਚੇਤੇ ਕਰਾਇਆ ਜਾਂਦਾ ਹੈ ਕਿ ਤੂੰ ਸਾਡੀ ਜਾਇਦਾਦ ਹੈ। ਕੁਝ ਧਰਮ ਪ੍ਰਚਾਰਕ, ਪੜੇ ਲਿਖੇ ਖਾਲਿਸਤਾਨ ਦੀ ਲਹਿਰ ਦੀ ਚੜਤ ਵੇਲੇ ਲੋਕਾਂ ਨੂੰ ਮਾਰਦੇ ਰਹੇ ਹਨ ਆਪਣੇ ਵਿਰੋਧੀ ਸਿੰਘਾਂ ਨੂੰ ਉਨਾਂ ਦੇ ਟੱਬਰਾਂ ਨੂੰ ਮਾਰਦੇ ਰਹੇ ਹਨ ਹੁਣ ਸਰਕਾਰ ਤੋਂ ਡਰ ਕੇ ਘਰੀ ਬੈਠ ਕੇ ਹੀ ਲੀਡਰ ਬਣਨ ਦਾ ਸੁਪਨਾ ਪਾਲੀ ਜਾ ਰਹੇ ਹਨ ਧਰਮ ਪ੍ਰਚਾਰਕ ਕਹਾਉਣ ਵਾਲੇ, ਜਿਨਾਂ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਲਣਾ ਸੀ ਆਪ ਗਾਂਧੀ ਟੋਪੀ ਨਾਲ ਪਿਆਰ ਪੀਂਘਾਂ ਪਾਈ ਜਾ ਰਹੇ ਹਨ ਬਾਦਲ ਅਤੇ ਹਿੰਦੂਤਵ ਦੇ ਪੁਜਾਰੀ ਬਣ ਗਏ ਹਨ। ਉਲਟਾ ਇਹ ਲੋਕ ਸੱਚ ਕਹਿਣ ਵਾਲੇ ਕੌਮ ਪ੍ਰਸਤ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਦੀ ਕੋਸਿਸ਼ ਕਰਦੇ ਆ ਰਹੇ ਹਨ ਉਨਾਂ ਨੂੰ ਉਹ ਕਹਾਵਤ ਚੇਤੇ ਨਹੀ ਜਾਂ ਡਰ ਹੀ ਐਨਾ ਗਏ ਹਨ ਕਿ ਕੁਝ ਸੁਣਦਾ ਹੀ ਨਹੀ ਸੂਰਜ ਉਪਰ ਥੁੱਕਿਆਂ ਸਾਰਾ ਥੁੱਕ ਤੁਹਾਡੇ ਮੂੰਹ ਉਪਰ ਹੀ ਡਿੱਗਣਾ ਹੈ। 2016 ਦੇ ਸਰਬੱਤ ਖਾਲਸੇ ਵਿੱਚ ਸਿਰਫ਼ ਤੇਰਾਂ ਦਿਨ ਹੀ ਬਾਕੀ ਹਨ,ਜਿਥੇ ਖਾਲਸਾ ਪੰਥ ਦੀ ਚੜਤ ਦੇ ਨਿਗਾਰੇ ਵੱਜਣ ਵਾਲੇ ਹਨ ਗਦਾਰਾਂ ਨੂੰ, ਕੌਮ ਧਰੋਹੀਆਂ ਨੂੰ, ਕਾਨੂੰਨ ਦੇ ਕਟਿਹਰੇ ਵਿੱਚ ਖੜਾ ਹੋਣਾ ਹੀ ਪਵੇਗਾ। ਲੋਕ ਅਤੇ ਪ੍ਰਲੋਕ ਵਿੱਚ ਮੂੰਹ ਦੀ ਖਾਣੀ ਪਵੇਗੀ ।

 

Share Button

Leave a Reply

Your email address will not be published. Required fields are marked *