ਪੰਥਕ ਸਖਸੀਅਤਾਂ ਦਾ ਆਪਸੀ ਟਕਰਾਅ ਕੌਮ ਲਈ ਘਾਤਕ, ਖਾਲਸਾ ਅਤੇ ਢੱਡਰੀਆਵਾਲਿਆ ਨੂੰ ਸਿੱਖ ਫ਼ੈਡਰੇਸ਼ਨ ਦਾ ਵਫ਼ਦ ਮਿਲੇਗਾ

ss1

ਪੰਥਕ ਸਖਸੀਅਤਾਂ ਦਾ ਆਪਸੀ ਟਕਰਾਅ ਕੌਮ ਲਈ ਘਾਤਕ, ਖਾਲਸਾ ਅਤੇ ਢੱਡਰੀਆਵਾਲਿਆ ਨੂੰ ਸਿੱਖ ਫ਼ੈਡਰੇਸ਼ਨ ਦਾ ਵਫ਼ਦ ਮਿਲੇਗਾ

ਅੰਮ੍ਰਿਤਸਰ, 13 ਮਈ (ਏਜੰਸੀ): ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਬੀਤੇ ਕੁਝ ਦਿਨਾਂ ਤੋ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੇ ਮੁੱਖੀ ਅਤੇ ਗੁਰਮਤਿ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲਿਆ ਅਤੇ ਪੰਥਕ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਵਾਲਿਆ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਦੋਵਾ ਸਖਸੀਅਤਾਂ ਨੂੰ ਸੰਜਮ ਤੋ ਕੰਮ ਲੈਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਸ ਵਕਤ ਖਾਲਸਾ ਪੰਥ ਅੰਦਰ ਗੁਰਮੁਰਿਯਾਦਾ ਨੂੰ ਲੈਕੇ ਅਤੇ ਵਿਚਾਰਧਾਰਕ ਮਤਭੇਦਾ ਦੇ ਚੱਲਦਿਆ ਸੀਆ-ਸੁੰਨੀਆ ਵਾਗ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਣਾ ਬੇਹੱਦ ਘਾਤਕ ਰੁਝਾਣ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਸੁਪਰੀਮ ਕੋਸਲ ਦੇ ਪ੍ਰਮੁੱਖ ਮੈਬਰਾ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ, ਸ੍ਰ ਜਗਰੂਪ ਸਿੰਘ ਚੀਮਾ, ਸ੍ਰ ਗੁਰਮੁੱਖ ਸਿੰਘ ਸੰਧੂ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਸ੍ਰ ਗਗਨਦੀਪ ਸਿੰਘ ਰਿਆੜ, ਸ੍ਰ ਬਲਬੀਰ ਸਿੰਘ ਫੁਗਲਾਣਾ ਅਤੇ ਸ੍ਰ ਸਤਨਾਮ ਸਿੰਘ ਗੰਭੀਰ ਨੇ ਕਿਹਾ ਹੈ ਕਿ ਖਾਲਸਾ ਪੰਥ ਅੰਦਰ ਆਪਸੀ ਤਕਰਾਰ ਦਾ ਵਾਧਾ ਕੌਮ ਨੂੰ ਵੱਡਾ ਨੁਕਸਾਨ ਪੁਚਾ ਰਿਹਾ ਹੈ ਉਹਨਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਦਮਦਮੀ ਟਕਸਾਲ ਨਾਲ ਗੂੜਾ ਰਿਸ਼ਤਾ ਰਿਹਾ ਹੈ ਤੇ ਦੂਜੇ ਪਾਸੇ ਪੰਥਕ ਸੋਚ ਦੇ ਧਾਰਨੀ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਵਾਲਿਆਂ ਨੇ ਫ਼ੈਡਰੇਸ਼ਨ ਵੱਲੋਂ ਇਨਸਾਫ਼ ਪ੍ਰਾਪਤੀ ਲਈ ਅਤੇ ਸਿੱਖ ਇੱਕ ਵੱਖਰੀ ਕੌਮ ਲਈ ਸ਼ੁਰੂ ਕੀਤੇ ਸੰਘਰਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਬਹੁਤ ਜਲਦੀ ਦੋਵਾ ਪੰਥਕ ਸਖਸੀਅਤਾਂ ਨੂੰ ਫ਼ੈਡਰੇਸ਼ਨ ਦਾ ਉੱਚ ਪੱਧਰੀ ਵਫਦ ਮਿਲੇਗਾ ਤਾ ਜੋ ਆਪਸੀ ਮਨਮੁਟਾਵ ਦੇ ਚੱਲਦਿਆ ਇੱਕ ਦੂਜੇ ਦੇ ਸਮਰਥਕਾਂ ਵੱਲੋਂ ਸ਼ੋਸਲ ਮੀਡੀਏ ਵਿੱਚ ਵੀਡੀਉ ਪਾਕੇ ਨਜਰ ਆਉਣ ਵਾਲੀ ਬਿਆਨਬਾਜੀ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਵਕਤ ਪੰਥਕ ਏਕਤਾਂ ਦੀ ਬੇਹੱਦ ਲੋੜ ਹੈ।ਸਿੱਖ ਕੌਮ ਨੂੰ ਇਨਸਾਫ਼ ਪ੍ਰਾਪਤੀ ਲਈ ਪੰਥ ਵਿਰੌਧੀ ਸ਼ਕਤੀਆਂ ਖਿਲਾਫ਼ ਇੱਕ ਜੁਟਤਾ ਨਾਲ ਸੰਘਰਸ਼ ਕਰਨਾ ਸੱਭ ਤੋਂ ਜਰੂਰੀ ਹੈ।

Share Button

Leave a Reply

Your email address will not be published. Required fields are marked *