ਪੰਥਕ ਜਥੇਬੰਦੀਆਂ, ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ, ਸਤਿਕਾਰ ਕਮੇਟੀ ਨੂੰ ਮੋਬਾਇਲ ਫੋਨਾਂ ਵਿੱਚ ਗੁਰਬਾਣੀ ਦੀ ਹੋ ਰਹੀ ਬੇਅਦਬੀ ਵੱਲ ਵੀ ਧਿਆਨ ਦੇਣ ਦੀ ਮੰਗ

ss1

ਪੰਥਕ ਜਥੇਬੰਦੀਆਂ, ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ, ਸਤਿਕਾਰ ਕਮੇਟੀ ਨੂੰ ਮੋਬਾਇਲ ਫੋਨਾਂ ਵਿੱਚ ਗੁਰਬਾਣੀ ਦੀ ਹੋ ਰਹੀ ਬੇਅਦਬੀ ਵੱਲ ਵੀ ਧਿਆਨ ਦੇਣ ਦੀ ਮੰਗ

10-16

ਜੰਡਿਆਲਾ ਗੁਰੁ 9 ਜੁਲਾਈ ਵਰਿੰਦਰ ਸਿੰਘ :- ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਉੱਚਾ ਪਹਿਲੇ ਨੰਬਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਤੇ ਜਾਣ ਲਈ ਰਸਤੇ ਦੀ ਸਫਾਈ, ਸੰਖ ਵਜਾਉਣਾ, ਚੋਰ ਸਾਹਿਬ ਕਰਨਾ, ਫੁੱਲਾਂ ਦੀ ਚਾਦਰ ਵਿਛਾਣੀ ਆਦਿ ਮੁੱਖ ਨਿਸ਼ਾਨੀਆਂ ਹਨ। ਇਹ ਸਭ ਕੁਝ ਅਸੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਗੁਰਾਂ ਦੀ ਬਾਣੀ ਗੁਰਬਾਣੀ ਦੇ ਸਤਿਕਾਰ ਲਈ ਕਰਦੇ ਹਾਂ ਪਰ ਅੱਜ ਦੇ ਮਾੱਡਰਨ ਜਮਾਨੇ ਵਲੋਂ ਜਿਥੇ ਸਾਡੇ ਉੱਪਰ ਪੱਛਮੀ ਸਭਿਅਤਾ ਦਾ ਜਾਲ ਵਿਛਾਕੇ ਸਾਨੂੰ ਅਪਨੇ ਪੰਜਾਬੀ ਸਭਿਆਚਾਰ ਤੋਂ ਕੋਸਾਂ ਦੂਰ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਵਿਗਿਆਨਿਕ ਅਤੇ ਮੋਬਾਇਲ ਫੋਨਾਂ ਦੇ ਯੁੱਗ ਵਿੱਚ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਅਪਮਾਨ ਕਰਨ ਤੋਂ ਵੀ ਪਿੱਛੇ ਨਹੀਂ ਹੱਟ ਰਹੇ। ਅੱਜ ਦੇ ਅਤਿਅੰਤ ਵਿਅਸਤ ਦੋਰ ਵਿੱਚ ਜਿਆਦਾਤਰ ਵਿਅਕਤੀ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਅਪਨੇ ਮੋਬਾਇਲ ਫੋਨਾਂ ਵਿੱਚ ਅਪਲੋਡ ਕਰਵਾਕੇ ਘੁੰਮਦੇ ਫਿਰਦੇ ਹਨ ਅਤੇ ਜਿਥੇ ਮਰਜੀ ਫੋਨ ਖੋਲਕੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਨ। ਉਸੇ ਫੋਨ ਵਿੱਚ ਕਈ ਵਾਰ ਅਪਮਾਨਜਨਕ ਫੋਟੋਆਂ ਜਾਂ ਸ਼ਬਦਾਵਲੀ ਵੀ ਮੋਜੂਦ ਹੁੰਦੀ ਹੈ। ਵਟਸਐੱਟ ਅਤੇ ਫੇਸਬੁੱਕ ਨੇ ਤਾਂ ਮਨੁੱਖ ਨੂੰ ਪਾਗਲ ਹੀ ਕਰ ਦਿੱਤਾ ਹੈ ਅਤੇ ਉਹ ਫਲੱਸ਼ ਆਦਿ ਵਿੱਚ ਵੀ ਵਿਹਲੇ ਟਾਈਮ ਇਸਦੀ ਵਰਤੋਂ ਕਰਨ ਤੋਂ ਗੁਰੇਜ ਨਹੀਂ ਕਰਦੇ। ਜਿਸ ਫੋਨ ਤੋਂ ਉਹ ਮੈੱਸਜਾਂ ਦਾ ਆਦਾਨ ਪ੍ਰਦਾਨ ਕਰ ਰਹੇ ਹੁੰਦੇ ਹਨ ਉਸੇ ਫੋਨ ਵਿੱਚ ਹੀ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਮੋਜੂਦ ਹੁੰਦੀ ਹੈ ।

ਹੋਰ ਤਾਂ ਹੋਰ ਸ਼ਰਾਬ ਖਾਨੇ, ਹੋਟਲਾਂ, ਸ਼ਰਾਬ ਦੇ ਠੇਕੇ, ਗੰਦਗੀ ਵਾਲੀ ਜਗ੍ਹਾਂ ਆਦਿ ਸਥਾਨਾਂ ਉੱਪਰ ਵੀ ਅੱਜ ਦਾ ਮਨੁੱਖ ਬਾਣੀ ਨੂੰ ਨਾਲ ਲੈਕੇ ਜਾਣ ਤੋਂ ਝਿਜਕਦਾ ਨਹੀ। ਅੱਜ ਵੱਖ ਵੱਖ ਸਿੱਖ ਪੰਥਕ ਜਥੇਬੰਦੀਆਂ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਜਾਨਾਂ ਤੱਕ ਨਿਛਾਵਰ ਕਰ ਰਹੀਆਂ ਹਨ ਪਰ ਕੀ ਇਸ ਤਰ੍ਹਾਂ ਗੁਰਬਾਣੀ ਦੀ ਬੇਅਦਬੀ ਨਹੀਂ ਹੋ ਰਹੀ ? ਜਾਂ ਫਿਰ ਪੰਥਕ ਆਗੂਆਂ ਜਾਂ ਬਾਬਿਆਂ ਨੇ ਆਪ ਅਪਨੇ ਜੇਬਾਂ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ ? ਭਾਪਾ ਮਹਿੰਦਰ ਸਿੰਘ ਮੁੱਖ ਸੇਵਾਦਾਰ ਲੰਗਰ ਕਮੇਟੀ ਐਸ ਜੀ ਐੱਲ ਜਨ ਸੇਵਾ ਕੇਂਦਰ, ਗੜ੍ਹਾ ਜਲੰਧਰ ਵਾਲਿਆਂ ਨੇ ਇਸ ਵਿਸ਼ੇ ਉੱਪਰ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਪੰਥਕ ਆਗੂਆਂ, ਸਤਿਕਾਰ ਕਮੇਟੀ ਆਦਿ ਵਾਲਿਆਂ ਤੋਂ ਮੰਗ ਕੀਤੀ ਕਿ ਉਹ ਇਸ ਗੰਭੀਰ ਮਸਲੇ ਵੱਲ ਵੀ ਧਿਆਨ ਦੇਕੇ ਗੁਰਬਾਣੀ ਦੇ ਹੋ ਰਹੇ ਅਪਮਾਨ ਨੂੰ ਤੁਰੰਤ ਰੋਕਣ ਲਈ ਕੋਈ ਠੋਸ ਹੱਲ ਲੱਭਣ। ਗੱਲਬਾਤ ਦੋਰਾਨ ਉਹਨਾਂ ਦੇ ਨਾਲ ਸ੍ਰ: ਅਮਰੀਕ ਸਿੰਘ ਮਲਹੋਤਰਾ ਪ੍ਰਧਾਨ ਇਨਕਮ ਟੈਕਸ ਬਾੱਰ ਐਸੋਸੀਏਸ਼ਨ ਜ੍ਹਿਲਾ ਅੰਮ੍ਰਿਤਸਰ, ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਇੰਦਰ ਸਿੰਘ ਸਾਬਕਾ ਕੋਂਸਲਰ, ਚਾਚਾ ਵੀਰ ਸਿੰਘ, ਪ੍ਰਤਾਪ ਸਿੰਘ, ਐਡਵੋਕੇਟ ਬਿਕਰਮ ਸਿੰਘ, ਯੂਥ ਪੰਥਕ ਆਗੂ ਵਰਿੰਦਰ ਸਿੰਘ ਮਲਹੋਤਰਾ, ਜੋਗਿੰਦਰ ਸਿੰਘ, ਕ੍ਰਿਪਾਲ ਸਿੰਘ , ਸਵਰੂਪ ਸਿੰਘ, ਪ੍ਰਭਜੋਤ ਸਿੰਘ ਗੁਰਦੁਆਰਾ ਸਿੰਘ ਸਭਾ, ਹਰਦੇਵ ਸਿੰਘ, ਹਰਮਨਪ੍ਰੀਤ ਸਿੰਘ ਯੂਥ ਅਕਾਲੀ ਆਗੂ, ਨਵਜੋਤ ਸਿੰਘ, ਹਰਸ਼ਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *