Sun. Jul 21st, 2019

ਪੰਜ ਸੂਬਿਆਂ ਦੀਆਂ ਚੋਣਾਂ ਭਾਜਪਾ ਦੇ ਅੰਤ ਦੀ ਸ਼ੁਰੂਆਤ ਕਰਨਗੀਆਂ: ਮਨੀਸ਼ ਤਿਵਾੜੀ

ਪੰਜ ਸੂਬਿਆਂ ਦੀਆਂ ਚੋਣਾਂ ਭਾਜਪਾ ਦੇ ਅੰਤ ਦੀ ਸ਼ੁਰੂਆਤ ਕਰਨਗੀਆਂ: ਮਨੀਸ਼ ਤਿਵਾੜੀ

ਨਿਊਯਾਰਕ /ਲੁਧਿਆਣਾ, 7 ਅਕਤੂਬਰ ( ਰਾਜ ਗੋਗਨਾ )—ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਨਵੰਬਰ ਤੇ ਦਸੰਬਰ ਮਹੀਨੇ ‘ਚ ਹੋਣ ਵਾਲੀਆਂ ਪੰਜ ਸੂਬਿਆਂ ਅੰਦਰ ਚੋਣਾਂ ਕੇਂਦਰ ‘ਚ ਭਾਜਪਾ ਦੇ ਸ਼ਾਸਨ ਦੇ ਅੰਤ ਦੀ ਸ਼ੁਰੂਆਤ ਕਰਨਗੀਆਂ। ਤਿਵਾੜੀ ਨੇ ਉਨ੍ਹਾਂ ਅਫਵਾਹਾਂ ਨੂੰ ਵੀ ਸਿਰੇ ਤੋਂ ਖਾਰਿਜ ਕੀਤਾ ਕਿ ਭਾਜਪਾ ਖਿਲਾਫ ਮਹਾ ਗਠਬੰਧਨ ਬਣਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਹਾਲੇ ਜਲਦਬਾਜੀ ਹੋਵੇਗੀ।
ਇਸ ਲੜੀ ਹੇਠ, ਕਾਂਗਰਸੀ ਵਰਕਰਾਂ ਵੱਲੋਂ ਏਆਈਸੀਸੀ ‘ਚ ਹਾਲੇ ‘ਚ ਤਿਵਾੜੀ ਦੀਆਂ ਨਿਯੁਕਤੀਆਂ ਤੋਂ ਉਤਸਾਹਿਤ ਹੋ ਕੇ ਲੁਧਿਆਣਾ ਦੇ ਦੱਖਣੀ ਵਿਧਾਨ ਸਭਾ ਹਲਕੇ ‘ਚ ਸਥਿਤ ਸਿਮਰਨ ਪੈਲੇਸ ਵਿਖੇ ਅਯੋਜਿਤ ਵਿਸ਼ਾਲ ਪ੍ਰੋਗਰਾਮ ਤੋਂ ਹੱਟ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਅਰਥ ਵਿਵਸਥਾ ਨੂੰ ਸੱਭ ਤੋਂ ਵੱਧ ਗਿਰਾਵਟ ‘ਤੇ ਪਹੁੰਚਾ ਦਿੱਤਾ ਹੈ। ਇਨ੍ਹਾਂ ਹਾਲਾਤਾਂ ‘ਚ ਆਮ ਲੋਕਾਂ ਲਈ ਆਪਣੀਆਂ ਲੋੜਾਂ ਨੂੰ ਪੂਰਾ ਕਰਨਾ ਮੁਸ਼ਕਿਲ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਗੁਨਾਹਾਂ ਦਾ ਖਾਮਿਆਜਾ ਭੁਗਤਣਾ ਪਵੇਗਾ ਤੇ ਇਨ੍ਹਾਂ ਪੰਜ ਸੂਬਿਆਂ ਅੰਦਰ ਚੋਣਾਂ ਨਾਲ ਇਨ੍ਹਾਂ ਦੀ ਸ਼ੁਰੂਆਤ ਹੋ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਅਸਮਾਨ ‘ਚ ਪਹੁੰਚ ਚੁੱਕੀਆਂ ਡੀਜਲ ਤੇ ਪਟਰੋਲ ਦੀਆਂ ਕੀਮਤਾਂ ‘ਤੇ ਵੀ ਕੇਂਦਰ ਨੂੰ ਨਿਸ਼ਾਨੇ ‘ਤੇ ਲਿਆ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਅਰਥ ਵਿਵਸਥਾ ਦਾ ਪੂਰੀ ਤਰ੍ਹਾਂ ਨਾਲ ਮਾੜਾ ਪ੍ਰਬੰਧ ਹੋ ਰਿਹਾ ਹੈ ਤੇ ਇਹ ਸ਼ਰਮਨਾਕ ਹੈ। ਮੋਦੀ ਸਰਕਾਰ ਦੇ ਬੀਤੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਰੁਪਇਆ ਅਪਣਾ ਅਧਾਰ ਖੋਹ ਚੁੱਕਾ ਹੈ। ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪੰਜ ਸੂਬਿਆਂ ਦੇ ਨਤੀਜੇ ਕੇਂਦਰ ਅੰਦਰ ਮਹਾ ਗਠਜੋੜ ਲਈ ਰਸਤਾ ਬਣਾਉਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੂਬਿਆਂ ਦੇ ਪੱਧਰ ‘ਤੇ ਨੀਤੀਆਂ ਲੋਕ ਸਭਾ ਚੋਣਾਂ ‘ਤੇ ਅਸਰ ਨਹੀਂ ਪਾਉਣਗੀਆਂ, ਕਿਉਂਕਿ ਪਾਰਟੀਆਂ ਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ‘ਚ ਪਹਿਲਾਂ ਵੱਖ ਵੱਖ ਹੁੰਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ, ਪਲਵਿੰਦਰ ਸਿੰਘ ਤੱਗੜ, ਸਿਕੰਦਰ ਸਿੰਘ ਸਰਪੰਚ, ਸੁਨੀਲ ਸ਼ੁਕਲਾ, ਰਾਮ ਚੰਦਰ ਸਾਹਨੀ, ਵਿਜੈ ਮੁਖਰਜੀ, ਸਤਵਿੰਦਰ ਜਵੱਦੀ, ਸੰਦੀਪ ਮਿੱਤਲ, ਸਾਧੂ ਰਾਮ ਸਿੰਘੀ, ਕਮਲ ਸ਼ਰਮਾ, ਸੁਦੇਸ਼ ਯਾਦਵ, ਬਲਜੀਤ ਗੋਗਨਾ, ਹਰਭਜਨ ਲੋਹਾਰਾ, ਗੁਰਚਰਨ ਸਿੰਘ, ਬਿੱਟੂ ਢੋਲੇਵਾਲ, ਗੁਰਚਰਨ ਸੈਨੀ, ਗੋਲਡੀ ਅਗਨੀਹੋਤਰੀ ਵੀ ਮੌਜ਼ੂਦ ਰਹੇ।

Leave a Reply

Your email address will not be published. Required fields are marked *

%d bloggers like this: