ਪੰਜ ਪਿਆਰਾ ਪਾਰਕ ਵਿਚ ਨਾਬਾਲਗ ਲੜਕੀ ਦੀ ਲਾਸ਼ ਮਿਲੀ , ਮਾਮਲਾ ਦਰਜ

ss1

ਪੰਜ ਪਿਆਰਾ ਪਾਰਕ ਵਿਚ ਨਾਬਾਲਗ ਲੜਕੀ ਦੀ ਲਾਸ਼ ਮਿਲੀ , ਮਾਮਲਾ ਦਰਜ

 

ਸ੍ਰੀ ਅਨੰਦਪੁਰ ਸਾਹਿਬ, 1 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼) ਸਥਾਨਕ ਪੰਜ ਪਿਆਰਾ ਪਾਰਕ ਵਿਚ ਇੱਕ ਨਾਬਾਲਗ ਲੜਕੀ ਦੀ ਲਾਸ ਮਿਲਣ ਕਾਰਨ ਸਹਿਰ ਵਿਚ ਸਨਸਨੀ ਫੇਲ ਗਈ ।ਲਾਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਸਿਟੀ ਪੁਲਿਸ ਨੇ ਮੋਕੇ ਉਪਰ ਪਹੁੰਚ ਕਿ ਲਾਸ਼ ਨੂੰ ਕਬਜੇ ਵਿਚ ਲੈ ਕਿ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟ ਮਾਰਟਮ ਕਰਵਾਉਣ ਲਈ ਰਖਵਾ ਦਿਤਾ ਹੈ।ਜਾਂਚ ਅਧਿਕਾਰੀ ਏ ਐਸ ਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਲਾਸ਼ ਦੀ ਸਨਾਖਤ ਕਮਲਜੀਤ ਕੌਰ ਉਮਰ ਕਰੀਬ 16 ਸਾਲ ਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ਬਰਨਾਲਾ ਕਲਾਂ ਥਾਣਾ ਨਵਾਂ ਸਹਿਰ ਵਜੋਂ ਹੋਈ ਹੈ। ਪੁਲਿਸ ਨੂੰ ਲਾਸ ਕੋਲ ਸਲਫਾਸ ਦੀਆ ਗੋਲੀਆਂ ਦੀ ਡੱਬੀ ਵੀ ਮਿਲੀ ਹੈ।ਪੁਲਿਸ ਨੂੰ ਲੜਕੀ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਬਾਰਵੀਂ ਜਮਾਤ ਵਿਚ ਪੜ੍ਹਦੀ ਸੀ। ਬੀਤੀ ਸਾਮ ਛੇ ਵਜੇ ਉਹ ਘਰ ਤੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਵਾਪਿਸ ਘਰ ਨਹੀਂ ਪਰਤੀ । ਜਿਸ ਨੂੰ ਪਿੰਡ ਦਾ ਹੀ ਨੌਜਵਾਨ ਹਰਜਿੰਦਰ ਕੁਮਾਰ ਉਰਫ ਬਿੱਕੀ ਪੁੱਤਰ ਰਾਮ ਆਸਰਾ ਜੋ ਕਿ ਡੁੱਬਈ ਜਾ ਰਿਹਾ ਹੈ ਨਾਲ ਉਸਦੇ ਪ੍ਰੇਮ ਸਬੰਧ ਸਨ, ਨੂੰ ਬਹਿਲਾ ਫੁਸਲਾ ਕੇ ਅਨੰਦਪੁਰ ਸਾਹਿਬ ਲੈ ਗਿਆ ਸੀ । ਉਸ ਨੇ ਹੀ ਮੇਰੀ ਲੜਕੀ ਨੂੰ ਮਰਨ ਲਈ ਮਜਬੂਰ ਕੀਤਾ ਹੈ । ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾ ਦੇ ਅਧਾਰ ਉਪਰ ਹਰਜਿੰਦਰ ਕੁਮਾਰ ਦੇ ਖਿਲਾਫ ਧਾਰਾ 306 ਅਧੀਨ ਮਾਮਲਾ ਦਰਜ ਕਰਕੇ ਉਸ ਦੀ ਭਾਲ ਤੇਜ ਕਰ ਦਿਤੀ ਹੈ।

Share Button

Leave a Reply

Your email address will not be published. Required fields are marked *