Mon. Apr 22nd, 2019

ਪੰਜ ਧਰਮੀ ਨਿਸ਼ਕਾਮ ਸੇਵਾ ਸਮਿਤੀ ਨੇ ਜਰੂਰਤਮੰਦ ਸਕੂਲੀ ਬੱਚਿਆ ਨੂੰ ਵੰਡੇ ਸਲਾਨਾ ਫੀਸ ਦੇ ਚੈਕ

ਪੰਜ ਧਰਮੀ ਨਿਸ਼ਕਾਮ ਸੇਵਾ ਸਮਿਤੀ ਨੇ ਜਰੂਰਤਮੰਦ ਸਕੂਲੀ ਬੱਚਿਆ ਨੂੰ ਵੰਡੇ ਸਲਾਨਾ ਫੀਸ ਦੇ ਚੈਕ
ਸਮਾਜ ਦਾ ਸੰਪਨ ਵਰਗ ਸਿੱਖਿਆ ਲਈ ਬੱਚਿਆਂ ਨੂੰ ਗੋਦ ਲੈ ਕੇ ਸਵਾਂਰੇ ਦੇਸ਼ ਦਾ ਭਵਿੱਖ : ਡਾਬਰ , ਰੁਬੀ

ਲੁਧਿਆਣਾ (ਪ੍ਰੀਤੀ ਸ਼ਰਮਾ) ਸਮਾਜ ਸੇਵੀ ਸੰਸਥਾ ਪੰਜ ਧਰਮੀ ਨਿਸ਼ਕਾਮ ਸੇਵਾ ਸਮਿਤੀ ਵਲੋਂ ਸੇਵਾ ਸਮਿਤੀ ਦੇ ਸਰਪ੍ਰਸ਼ਤ ਤਰਸੇਮ ਲਾਲ ਖੋਸਲਾ ਦੀ ਪ੍ਰਧਾਨਗੀ ਵਿੱਚ ਜਰੂਰਤਮੰਦ ਸਕੂਲੀ ਬੱਚਿਆ ਨੂੰ ਫੀਸ , ਕਿਤਾਬਾਂ ਅਤੇ ਸਟੇਸ਼ਨਰੀ ਵੰਡੀਂ ਗਈ। ਵਿਧਾਇਕ ਸੁਰਿੰਦਰ ਡਾਬਰ ਅਤੇ ਬਾਬਾ ਅਮਰਨਾਥ ਲੰਗਰ ਕਮੇਟੀ ਦੇ ਚੈਅਰਮੈਨ ਸਰਵਜੀਤ ਰੂਬੀ ਨੇ ਵਿਸ਼ੇਸ਼ ਤੌਰ ਮੌਜੂਦ ਹੋ ਕੇ ਜਰੂਰਤਮੰਦ ਸਕੂਲੀ ਬੱਚਿਆ ਨੂੰ ਫੀਸ ਦੇ ਚੈਕ ਪ੍ਰਦਾਨ ਕੀਤੇ । ਵਿਧਾਇਕ ਸੁਰਿੰਦਰ ਡਾਬਰ ਅਤੇ ਸਰਵਜੀਤ ਰੂਬੀ ਨੇ ਪੰਜ ਧਰਮੀ ਨਿਸ਼ਕਾਮ ਸੇਵਾ ਸਮਿਤੀ ਵਲੋਂ ਹਰ ਸਾਲ ਜਰੂਰਤਮੰਦ ਸਕੂਲੀ ਬੱਚਿਆ ਨੂੰ ਫੀਸ , ਕਿਤਾਬਾਂ ਅਤੇ ਸਟੇਸ਼ਨਰੀ ਵੰਡਣਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਸਿੱਖਿਆ ਬਿਨਾਂ ਜੀਵਨ ਅਧੂਰਾ ਹੈ । ਇਸ ਲਈ ਹਰ ਇੱਕ ਮਾਂ – ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੀਆਂ ਨੂੰ ਜ਼ਰੂਰ ਪੜਾਣ । ਵਿਧਾਇਕ ਸੁਰਿੰਦਰ ਡਾਬਰ ਨੇ ਕਿਹਾ ਕਿ ਪੰਜ ਧਰਮੀ ਨਿਸ਼ਕਾਮ ਸੇਵਾ ਸਮਿਤੀ ਦੀ ਤਰਜ ਤੇ ਸਾਰੇ ਸਮਾਜ ਸੇਵੀ ਸੰਸਥਾਵਾ ਨੂੰ ਚਾਹੀਦਾ ਹੈ ਕਿ ਉਹ ਘੱਟ ਘੱਟ ਦੋ – ਦੋ ਸਕੂਲੀ ਬੱਚੇ ਗੋਦ ਲੈ ਕੇ ਉਨ੍ਹਾਂ ਦੀ ਸਿੱਖਿਆ ਦਾ ਖਰਚ ਚੁੱਕਣ । ਪੰਜ ਧਰਮੀ ਨਿਸ਼ਕਾਮ ਸੇਵਾ ਸਮਿਤੀ ਦੇ ਪ੍ਰਧਾਨ ਅਰੂਣ ਕੁਮਾਰ ਬਿੱਲਾ ਨੇ ਕਮੇਟੀ ਦੇ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਮੇਟੀ ਜਰੂਰਤਮੰਦ ਸਕੂਲੀ ਬੱਚੀਆਂ ਨੂੰ ਫੀਸ , ਕਿਤਾਬੇ ਅਤੇ ਸਟੇਸ਼ਨਰੀ ਵੰਡਣਂ ਦੇ ਨਾਲ ਨਾਲ ਜਰੂਰਤਮੰਦ ਦਾ ਇਲਾਜ ਵੀ ਕਰਵਾਂਦੀ ਹੈ । ਇਸ ਮੌਕੇ ਸਮਿਤੀ ਦੇ ਚੇਅਰਮੈਨ ਪ੍ਰਦੀਪ ਮਹਾਜਨ , ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ , ਪੰਕਜ ਕਾਲਡਾ , ਪ੍ਰੀਤਮ ਸਿੰਘ , ਸੁਮਿਤ ਬਾਸਲ , ਸੁਰਿੰਦਰ ਛਿੰਦਾ , ਸਜੈ ਕੁਮਾਰ ਂਿਮੰਕਾ , ਅਸ਼ੋਕ ਬਗਗਾ , ਰਾਜੇਸ਼ ਕੁਮਾਰ ਲੱਕੀ , ਵੀ ਕੇ ਸ਼ਰਮਾ , ਬਲਵਿੰਦਰ ਸਿੰਘ , ਅਸ਼ਵਨੀ ਕੁਮਾਰ ਅਤੇ ਹੋਰ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *

%d bloggers like this: