ਪੰਜੋਲੀ ‘ਚ ਜਥੇਦਾਰ ਟੌਹੜਾ ਦੀ ਮਿੱਠੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸ਼ੁਰੂ

ਪੰਜੋਲੀ ‘ਚ ਜਥੇਦਾਰ ਟੌਹੜਾ ਦੀ ਮਿੱਠੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸ਼ੁਰੂ
ਜਥੇ:ਟੌਹੜਾ ਨੇ ਵਿਦਿਆ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਸਾਰੇ ਵਿਦਿਅਕ ਅਦਾਰੇ ਸਥਾਪਿਤ ਕੀਤੇ:ਪੰਜੋਲੀ

ਫਤਹਿਗੜ੍ਹ ਸਾਹਿਬ 30 ਮਾਰਚ (ਪੰਜੋਲੀ): ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵਲੋਂ ਪਿੰਡ ਪੰਜੋਲੀ ਕਲਾਂ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਪਿੰਡ ਪੰਜੋਲੀ ਕਲਾਂ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ ਤੇਰਵੀਂ ਬਰਸੀ ਮੌਕੇ ਅੱਜ ਤੋਂ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਆਰੰਭ ਹੋ ਗਿਆ ਹੈ।ਜਿਸ ਦਾ ਰਸਮੀਂ ਉਦਘਾਟਨ ਸ੍ਰੀ ਪ੍ਰਵੀਨ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਰੀਬਨ ਕੱਟਕੇ ਅਤੇ ਰਸਮੀਂ ਤੌਰ ਤੇ ਆਰੰਭ ਕਰਨ ਦਾ ਐਲਾਨ ਕੀਤਾ।ਸਮਾਗਮ ਵਿਚ ਹਾਜ਼ਰ ਸੰਗਤਾਂ,ਪ੍ਰਬੰਧਕਾਂ ਅਤੇ ਖਿਡਾਰੀਆਂ ਦਾ ਸਵਾਗਤ ਕਰਦਿਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਿੱਥੇ ਰਾਜਨੀਤੀ ਨੂੰ ਸੇਵਾ ਦੇ ਮਾਧਿਅਮ ਵਜੋਂ ਕਰਨ ਦਾ ਯਤਨ ਕੀਤਾ ਉੱਥੇ ਹੀ ਨੋਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਅਤੇ ਇੱਕ ਤੰਦਰੁਸਤ ਸਰੀਰ ਦੇ ਨਾਲ ਨਾਲ ਅਗਾਹ ਵਧੋ ਸੋਚ ਵਾਲੇ ਦਿਮਾਗ ਦੀ ਲੋੜ ਮਹਿਸੂਸ ਕਰਦਿਆ ਵਿਦਿਆ ਅਤੇ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਵਿਦਿਅਕ ਅਦਾਰੇ ਸਥਾਪਿਤ ਕੀਤੇ ।ਜਥੇ.ਟੌਹੜਾ ਦੀ ਇਸ ਵਿਚਾਰਧਾਰਾ ਉੱਤੇ ਪਹਿਰਾ ਦਿੰਦਿਆ ਇਹ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋ ਪਹਿਲੇ ਹੀ ਦਿਨ ਖਿਡਾਰੀਆਂ ਅਤੇ ਦਰਸ਼ਕਾਂ ਨੇ ਭਾਰੀ ਗਿਣਤੀ ਵਿਚ ਸਮੂਲ਼ੀਅਤ ਕੀਤੀ।
ਮੁਖ ਮਹਿਮਾਨ ਸ੍ਰੀ ਪ੍ਰਵੀਨ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਮੈਂ ਪਿੰਡ ਪੰਜੋਲੀ ਕਲਾਂ ਦੀ ਸੰਗਤ ਦਾ ਇਸ ਗੱਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਕ ਦਰਵੇਸ਼ ਸਿਆਸਤਦਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਹਰ ਸਾਲ ਇਕ ਨਿਵੇਕਲੇ ਤਰੀਕੇ ਨਾਲ ਯਾਦ ਕਰਦੇ ਹਨ ਜਿਸ ਵਿਚੋਂ ਕਿਤੇ ਨਾ ਕਿਤੇ ਜਥੇਦਾਰ ਟੌਹੜਾ ਦੀ ਮੂਲ ਵਿਚਾਰਧਾਰਾ ਦੀ ਵੀ ਅਸਲ ਝਲਕ ਪੈਂਦੀ ਹੈ।ਉਨ੍ਹਾਂ ਕਿਹਾ ਕਿ ਇਥੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਜਿਥੇ ਤਕਰੀਬਨ ਸਾਰਾ ਸਟਾਫ ਪੂਰਾ ਹੈ ਉੱਥੇ ਖੇਡਾਂ ਦੇ ਖੇਤਰ ਵਿਚ ਵੀ ਗ੍ਰਾਮ ਪੰਚਾਇਤ ਅਤੇ ਸਕੂਲੀ ਸਟਾਫ ਦਾ ਆਪਸੀ ਤਾਲਮੇਲ ਹੋਣ ਕਰਕੇ ਹੀ ਵਾਲੀਬਾਲ,ਹਾਕੀ,ਹੈੱਡਬਾਲ ਅਤੇ ਐਥਲਟਿਕਸ ਵਰਗੀਆਂ ਖੇਡਾਂ ਵਿਚ ਉਤਸ਼ਾਹਿਤ ਕੀਤਾ ਜਾਂਦਾ ਹੈ।ਸਕੂਲ ਦੇ ਪ੍ਰਿੰਸੀਪਲ ਸ.ਬਲਜੀਤ ਸਿੰਘ ਜੀ ਨੇ ਇਸ ਮੌਕੇ ਤੇ ਬੋਲਦਿਆ ਕੁਝ ਸਕੂਲ ਦੀਆਂ ਲੋੜਾਂ ਤੋਂ ਵੀ ਜਾਣੂੰ ਕਰਵਾਇਆ।ਇਨ੍ਹਾਂ 4 ਰੋਜ਼ਾ ਸਮਾਗਮਾਂ ਦੇ ਕੋਆਰਡੀਨੇਟਰ ਜਗਜੀਤ ਸਿੰਘ ਪੰਜੋਲੀ ਨੇ ਦੱਸਿਆ ਕਿ ਜਥੇਦਾਰ ਕਰਨੈਲ ਸਿੰਘ ਪੰਜੋਲੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪੰਥਕ ਵਿਚਾਰਧਾਰਾ ਦਾ ਸਹੀ ਪ੍ਰਤੀਨਿੱਧ ਹੈ ਜਿਸ ਉੱਤੇ ਟੌਹੜਾ ਸਾਹਿਬ ਦੇ ਸਾਥੀਆਂ ਅਤੇ ਸਾਡੇ ਸਾਰੇ ਨਗਰ ਨੂੰ ਮਾਣ ਤੇ ਤਸੱਲੀ ਹੈ।ਇਸ ਮੌਕੇ ਪ੍ਰਬੰਧਕਾਂ ਨੇ ਆਉਣ ਵਾਲੀਆਂ ਟੀਮਾਂ ਲਈ ਇਹ ਵੀ ਫੈਸਲਾ ਲਿਆ ਗਿਆ ਕਿ ਬਿਨ੍ਹਾਂ ਵਰਦੀ ਤੋਂ ਵੀ ਟੀਮਾਂ ਭਾਗ ਲੈ ਸਕਦੀਆਂ ਹਨ।
ਵਾਲੀਬਾਲ ਟੂਰਨਾਮੈਂਟ ਦੇ ਪ੍ਰਬੰਧਕ ਮਾਸਟਰ ਚਰਨ ਸਿੰਘ ਜੀ ਨੇ ਖਿਡਾਰੀਆਂ ਤੇ ਦਰਸ਼ਕਾਂ ਦੀ ਗਿਣਤੀ ਉੱਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਕੱਲ੍ਹ ਦੇ ਦਿਨ ਵਧੇਰੇ ਟੀਮਾਂ ਭਾਗ ਲੈਣਗੀਆਂ।ਉਨ੍ਹਾਂ ਦੱਸਿਆ ਗੁਰੂੂੁ ਨਾਨਕ ਨੈਸ਼ਨਲ ਕਾਲਜ ਬੁਡਲਾਢਾ ਅਤੇ ਖ਼ਾਲਸਾ ਕਾਲਜ ਪਟਿਆਲਾ ਦੀਆਂ ਕੁੜੀਆਂ ਦੇ ਵਿਸ਼ੇਸ਼ ਮੈਚ ਸ਼ਾਮ 4 ਵਜੇ ਕਰਵਾਏ ਜਾਣਗੇ।ਇਸ ਮੈਚ ਦੀ ਰੈਫਰੀ ਫਿਜੀਕਲ ਕਾਲਜ ਪਟਿਆਲਾ ਦੇ ਵਿਦਿਆਰਥੀ ਜੈ ਕੁਮਾਰ (ਹਰਿਆਣਾ) ਤੇ ਅਮੀਰ ਹਸ਼ਨ ਖ਼ਾਨ (ਜੰਮੂ ਕਸ਼ਮੀਰ) ਨੇ ਤਨਦੇਹੀ ਨਾਲ ਨਿਭਾਈ।
ਜ਼ਿਕਰਯੋਗ ਹੈ ਕਿ ਮਿਤੀ 31 ਮਾਰਚ ਦਿਨ ਸ਼ੁਕਰਵਾਰ ਨੂੰ ਸਵੇਰੇ 10 ਤੋਂ 1 ਵਜ਼ੇ ਤੱਕ ਲੋਕ ਪੱਖੀ ਸਿਆਸਤ ਅਤੇ ਅਜੋਕੀ ਰਾਜਨੀਤੀ ਦੇ ਵਿਸ਼ੇ ਉੱਤੇ ਸੈਮੀਨਾਰ ਰਾਂਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਰਧਾਂਜਲੀ ਭੇਂਟ ਕਰਨ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਇਸ ਮੌਕੇ ਜਤਿੰਦਰ ਸਿੰਘ ਲਾਡੀ,ਗਿਆਨ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਕੋਟਲਾ,ਸੁਖਦੇਵ ਸਿੰਘ,ਜੋਧ ਸਿੰਘ,ਸਵਰਨ ਸਿੰਘ,ਸਮਸ਼ੇਰ ਸਿੰਘ,ਲਵਪ੍ਰੀਤ ਸਿੰਘ ਪੰਜੋਲੀ,ਮਨਪ੍ਰੀਤ ਸਿੰਘ ਬਾਠ,ਲਖਵੀਰ ਧਾਲੀਵਾਲ,ਲਾਡੀ ਗਿੱਲ,ਕਰਮ ਸਿੰਘ ਫੌਜ਼ੀ,ਮਨਿੰਦਰਜੀਤ ਸਿੰਘ ਧੀਮਾਨ,ਐਸ਼ ਬਹਾਦਰ,ਹਰਿੰਦਰ ਸਿੰਘ ਗੋਲਡੀ,ਗੁਰਦਰਸ਼ਨ ਸਿੰਘ,ਅਮਨਪ੍ਰੀਤ ਸਿੰਘ ਅਮਨਾ,ਗਗਨ ਬਾਠ,ਰਾਹੁਲ ਧੀਮਾਨ,ਜਸਵੀਰ ਖਰੌੜ,ਸੁਖਬੀਰ ਬਾਠ,ਅਰਸ਼ਦੀਪ ਆਸ਼ੂ,ਹਰਿੰਦਰ ਲਾਡੀ,ਮੁਹੰਦਮ ਸਲੀਮ,ਪ੍ਰਭਦੀਪ ਸਿੰਘ ਬਾਠ,ਪਰਮ ਧੀਮਾਨ,ਨਵ ਪੰਜੋਲੀ,ਅਕਲੇਸ਼ ਯਾਦਵ,ਜਸ਼ਨਪ੍ਰੀਤ ਸਿੰਘ,ਹਰਨਦੀਪ ਸਿੰਘ ਆੜਤੀਆ,ਮਨਿੰਦਰ ਸਿੰਘ ਬੁੱਟਰ,ਗੁਰਦਾਸ ਮਹਿਰਾ,ਸੁਰਿੰਦਰ ਸਿੰਘ ਤੇ ਪੀਰਦਿਆ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: