Thu. Apr 18th, 2019

ਪੰਜੋਲੀ ਕਲਾਂ ਵਿਚ ਸਾਕਾ ਸਰਹਿੰਦ ਨਾਲ ਕੀਰਤਨ ਦੀਵਾਨ ਦੀ ਹੋਈ ਸਮਾਪਤੀ

ਪੰਜੋਲੀ ਕਲਾਂ ਵਿਚ ਸਾਕਾ ਸਰਹਿੰਦ ਨਾਲ ਕੀਰਤਨ ਦੀਵਾਨ ਦੀ ਹੋਈ ਸਮਾਪਤੀ
ਗੁਰੂੂ ਗੋਬਿੰਦ ਸਿੰਘ ਨੂੰ ਰਾਸ਼ਟਰ ਰੂਪੀ ਕੁੱਜੇ ਵਿਚ ਕੈਦ ਨਹੀਂ ਕੀਤਾ ਜਾ ਸਕਦਾ: ਭਾਈ ਹਰਪਾਲ ਸਿੰਘ
ਹਰ ਰਾਸ਼ਟਰ ਦੀ ਹੱਦਬੰਦੀ ਹੁੰਦੀ ਹੈ ਜਦੋਂ ਕਿ ਖਾਲਸਾ ਦੁਨੀਆਂ ਵਿਚ ਆਜ਼ਾਦ ਹਸਤੀ: ਪੰਜੋਲੀ, ਭਾਈ ਹਰਪਾਲ ਸਿੰਘ
ਰਾਸ਼ਟਰ ਦਾ ਝੰਡਾ ਕੇਵਲ ਦੇਸ਼ ਅੰਦਰ ਪਰ ਖਾਲਸੇ ਦਾ ਨਿਸ਼ਾਨ ਦੁਨੀਆਂ ਦੇ ਕੋਨੇ-ਕੋਨੇ ਵਿਚ ਝੂਲਦੈ: ਪੰਜੋਲੀ, ਭਾਈ ਹਰਪਾਲ ਸਿੰਘ

ਫਤਹਿਗੜ੍ਹ ਸਾਹਿਬ, 13 ਦਸੰਬਰ (ਪ.ਪ.): ਬੀਤੀ ਸ਼ਾਮ ਪਿੰਡ ਪੰਜੋਲੀ ਕਲਾਂ ਦੇ ਗੁਰਦੁਆਰਾ ਖਾਲਸਾ ਦਰਬਾਰ ਵਿਖੇ ਅੰਤਿਮ ਤੇ ਦੂਜੇ ਦਿਨ ਦਾ ਕੀਰਤਨ ਦਰਬਾਰ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਨੂੰ ਸਰਮਪਿਤ ਰਿਹਾ ਜ਼ਿਕਰਯੋਗ ਹੈ ਕਿ ਇਹ ਸਮਾਗਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿਚ ਕਰਵਾਇਆ ਗਿਆ।ਇਸ ਸਮਾਗਮ ਦੇ ਆਰੰਭ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਜਗਦੀਪ ਸਿੰਘ ਦੇ ਜਥੇ ਨੇ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ।ਇਸ ਤੋਂ ਉਪਰੰਤ ਭਾਈ ਹਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਪੰਥਕ ਕਵੀ ਭਾਈ ਅਵਤਾਰ ਸਿੰਘ ਤਾਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਨੂੰ ਉਜਾਗਰ ਕਰਦੀ ਕਵਿਤਾ ਗਾਈ।ਮਾਹੌਲ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਭਾਈ ਅਵਤਾਰ ਸਿੰਘ ਤਾਰੀ ਨੂੰ ਸੰਗਤ ਵਲੋਂ ਚਰਨ ਸਿੰਘ ਸਫਰੀ ਦੁਆਰਾ ਰਚਿੱਤ ਚਮਕੌਰ ਦੀ ਗੜ੍ਹੀ ਸਬੰਧੀ ਕਵਿਤਾ ਪੇਸ਼ ਕਰਨ ਲਈ ਬੇਨਤੀ ਕੀਤੀ ਗਈ ਅਤੇ ਤਾਰੀ ਸਾਹਿਬ ਨੇ ਬੜੀ ਸ਼ੁਰੀਲੀ ਆਵਾਜ਼ ਰਾਹੀ ਸੰਗਤਾਂ ਨੂੰ ਭਾਵੁਕ ਕੀਤਾ ਅਤੇ ਸਾਨਾਮਤੇ ਇਤਿਹਾਸ ਤੋਂ ਜਾਣੁੂੰ ਕਰਵਾਇਆ।ਬੀਬੀ ਅਮਨਦੀਪ ਕੌਰ ਨੂਰਮਹਿਲ ਦੇ ਢਾਡੀ ਜਥੇ ਨੇ ਖੂਨੀ ਸਰਹਿੰਦ ਦੀ ਦੀਵਾਰ,ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਢਾਡੀ ਵਾਰਾਂ ਰਾਹੀ ਰੌਸ਼ਨੀ ਪਾਈ।
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸੰਗਤ ਨੂੰ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਤੋਂ ਵਾਕਿਫ਼ ਕਰਵਾਉਂਦਿਆ ਉਨ੍ਹਾਂ ਕਿਹਾ ਕਿ ਕੋਈ ਬੰਦਾ ਉਦੋਂ ਹੀ ਮਹਾਨ ਹੋ ਸਕਦਾ ਹੈ ਜਦੋਂ ਉਸ ਦਾ ਟਿੱਚਾ ਮਹਾਨ ਹੋਵੇ ਉਨ੍ਹਾਂ ਨੋਜਵਾਨਾਂ ਨੂੰ ਨਿੱਕੀਆਂ ਜ਼ਿੰਦਾਂ ਦੇ ਦਰਸਾਏ ਮਾਰਗ ਦੇ ਪਾਂਧੀ ਬਣਨ ਲਈ ਉਤਸ਼ਾਹਿਤ ਕੀਤਾ ।ਆਪਣੇ ਵਿਚਾਰਾਂ ਨੂੰ ਅਗਾਹ ਤੋਰਦਿਆ ਉਨ੍ਹਾਂ ਕਿਹਾ ਕਿ ਇਸ ਵਾਰ ਭਾਰਤ ਸਰਕਾਰ ਵਲੋਂ ਗੁਰੁੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਦਿਹਾੜੇ ਮਨਾਉਣ ਸਬੰਧੀ ਵੱਡੇ ਪੱਧਰ ਤੇ ਯੋਜਨਾ ਬਣਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਭਾਰਤੀ ਹਕੂਮਤ ਗੁਰੂੂ ਸਾਹਿਬ ਦੀ ਸਖ਼ਸੀਅਤ ਨੂੰ ਰਾਸ਼ਟਰ ਦੇ ਕਾਇਦੇ ਕਾਨੂੰਨ ਵਿਚ ਲਪੇਟਣਾ ਚਾਹੁੰਦੀ ਹੈ।ਪਰ ਰਾਸ਼ਟਰ ਦੀ ਸੰਗਤ ਨਹੀਂ ਹੁੰਦੀ ਰਾਸ਼ਟਰ ਦਾ ਹਜ਼ੂਮ ਹੁੰਦਾ ਹੈ ਕਿਉਂਕਿ ਸੰਗਤ ਗੁਰੂੁ ਦੀ ਹੁੰਦੀ ਹੈ।ਆਰ.ਐੱਸ.ਐੱਸ ਸਿੱਖ ਸਿਧਾਂਤਾਂ ਤੇ ਸ਼ੁਰੂ ਤੋਂ ਹੀ ਹਮਲੇ ਕਰਦੀ ਆਈ ਹੈ ਮੈਂ ਇਥੇ ਇਹ ਦੱਸਣਾ ਚਾਹੁੰਦਾ ਹੈ ਕਿ ਗੁਰੂੂ ਸਾਹਿਬ ਨੂੰ ਰਾਸ਼ਟਰ ਨਾਲ ਨਹੀਂ ਜੋੜਨਾ ਚਾਹੀਦਾ ਉਹ ਕਿਸੇ ਰਾਸ਼ਟਰ ਦੇ ਮੁਹਤਾਜ਼ ਨਹੀਂ ਕਿਉਂਕਿ ਰਾਸ਼ਟਰ ਦੀ ਕੋਈ ਹੱਦਬੰਦੀ ਹੁੰਦੀ ਹੈ ਪਰ ਸਾਡੇ ਪਰਵਰਦਿਗਾਰ ਖੰਡਾਂ ਬ੍ਰਹਮੰਡਾਂ ਦੇ ਪੈਗਾਬਰ ਹਨ ਉਹਨਾਂ ਨੂੰ ਰਾਸ਼ਟਰ ਰੂਪੀ ਕੁੱਜੇ ਵਿਚ ਕੈਦ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਲਾਕੇ ਦੀ ਸੰਗਤ ਨੂੰ ਸੁਬੋਧਨ ਕਰਦਿਆ ਕਿਹਾ ਧਰਤੀ ਦੇ ਟੁਕੜਿਆਂ ਲਈ ਬਹੁਤ ਕੁਰਬਾਨੀ ਦਿੰਦੇ ਹਨ ਪਰ ਸਾਡੇ ਗੁਰੂੂ ਸਾਹਿਬ ਨੇ ਮਾਨਵਤਾ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ।ਉਨ੍ਹਾਂ ਕਿਹਾ ਕਿ ਕਿਸੇ ਰਾਸ਼ਟਰ ਦਾ ਆਪਣਾ ਰਾਸ਼ਟਰੀ ਝੰਡਾ ਹੁੰਦਾ ਹੈ ਜੋ ਆਪਣੇ ਦੇਸ਼ ਦੀ ਹੱਦਬੰਦੀ ਤੋਂ ਬਾਹਰ ਨਹੀਂ ਝੁੱਲ ਸਕਦਾ ਪਰ ਖ਼ਾਲਸਾ ਦਾ ਝੰਡਾ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿਚ ਝੁਲਦਾ ਹੈ।ਉਨ੍ਹਾਂ ਕਿਹਾ ਸਧਾਰਨ ਮਨੁੱਖ ਰਾਸ਼ਰਟਵਾਦੀ ਹੋ ਸਕਦੇ ਹਨ ਪਰ ਗੁਰੂੂ ਸਾਹਿਬ ਨੂੰ ਰਾਸ਼ਟਰਵਾਦੀ ਬਣਾਉਣ ਦਾ ਅਰਥ ਉਨ੍ਹਾਂ ਦੀ ਸਖ਼ਸੀਅਤ ਨੂੰ ਛੋਟਾ ਕਰਨ ਦੇ ਬਰਾਬਰ ਹੈ।ਦੇਸ਼ ਲਈ ਸਿੱਖ ਪੰਥ ਦੀਆਂ ਕੁਰਬਾਨੀਆਂ ਹੋਰਨਾਂ ਕੌਮਾਂ ਨਾਲੋਂ ਕਿਤੇ ਜ਼ਿਆਦਾ ਹਨ ਜਿਸਦਾ ਸਮੁੱਚੇ ਰਾਸ਼ਟਰ ਦੀ ਹੋਂਦ ਲਈ ਮਹੱਤਵਪੂਰਨ ਯੋਗਦਾਨ ਹੈ।
ਇਸ ਸਮਾਗਮ ਵਿਚ ਨਗਰ ਪੰਜੋਲਾ,ਪੰਜੋਲੀ ਖੁਰਦ,ਛਲੇੜੀ ਕਲਾਂ,ਛਲੇੜੀ ਖ਼ੁਰਦ,ਨਲੀਨਾ ਕਲਾਂ,ਨਲੀਨਾ ਖ਼ੁਰਦ,ਨਲੀਨੀ,ਮੂਲੇਪੁਰ,ਰਿਊਨਾ ਨੀਵਾ,ਰੀਊਨਾ ਉੱਚਾ,ਰੀਊਨਾ ਨੀਵਾ,ਲੌਂਗੋਮਾਜਰੀ,ਜਖਵਾਲੀ,ਕੋਟਲਾ ਜੱਟਾਂ,ਸੈਫਲਪੁਰ ਆਦਿ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਨੱਥਾ ਸਿੰਘ ਤੇ ਜੋਗਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ,ਭਾਈ ਇੰਦਰਜੀਤ ਸਿੰਘ,ਭਾਈ ਅਮਰੀਕ ਸਿੰਘ,ਮੈਡਮ ਬਲਵਿੰਦਰ ਕੌਰ, ਭਾਈ ਹਰਜਿੰਦਰ ਸਿੰਘ, ਤੇਜ਼ਾ ਸਿੰਘ ਪੰਜੋਲਾ,ਜਗਜੀਤ ਸਿੰਘ ਪੰਜੋਲੀ, ਮਾਸਟਰ ਚਰਨ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: