ਪੰਜਾਬ ਫ਼ਰੰਟ ਨੇ ਰੂਪਨਗਰ ਤੋਂ ਭਾਓਵਾਲ ਨੂੰ ਚੋਣ ਅਖਾੜੇ ‘ਚ ਉਤਾਰਿਆ

ss1

ਪੰਜਾਬ ਫ਼ਰੰਟ ਨੇ ਰੂਪਨਗਰ ਤੋਂ ਭਾਓਵਾਲ ਨੂੰ ਚੋਣ ਅਖਾੜੇ ‘ਚ ਉਤਾਰਿਆ

ਰੂਪਨਗਰ, 13 ਦਸੰਬਰ (ਪ੍ਰਿੰਸ): 2017 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਪੰਜਾਬ ਫ਼ਰੰਟ ਦੇ 15 ਉਮੀਦਵਾਰਾਂ ਦੇ ਮੰਗਲਵਾਰ ਨੂੰ ਕੀਤੇ ਗਏ ਐਲਾਨ ਵਿਚ ਹਲਕਾ ਰੂਪਨਗਰ ਤੋ ਖੇਤਰ ਦੇ ਆਮ ਪਰਿਵਾਰ ਵਿਚ ਜਨਮੇ ਅਤੇ ਦਿੱਲੀ ਵਿਚ ਆਮ ਟੈਕਸੀ ਡਰਾਈਵਰ ਜ਼ੋਰਾਵਰ ਸਿੰਘ ਭਾਓਵਾਲ ਨੂੰ ਉਮੀਦਵਾਰ ਐਲਾਨ ਦੇਣ ਨਾਲ ਜਿਥੇ ਹਲਕੇ ਵਿੱਚ ਪਿਛਲੇ ਡੇਢ ਮਹੀਨੇ ਤੋਂ ਟਿਕਟ ਨੂੰ ਲੈ ਕੇ ਉੱਡਦੀਆਂ ਅਫਵਾਹਾਂ ਦਾ ਅੰਤ ਹੋ ਗਿਆ, ਉਥੇ ਹੀ ਭਾਓਵਾਲ ਨੂੰ ਟਿਕਟ ਨਾ ਦੇਣ ਦੀ ਨਾਲ ਇਲਾਕੇ ਵਾਸੀਆ ਖੁਸ਼ੀ ਦੀ ਲਹਿਰ ਹੈ। ਇੱਥੇ ਦੱਸਣਯੋਗ ਹੈ ਕਿ ਭਾਓਵਾਲ ਨੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਅਤੇ ਹੋਰਨਾ ਸਰਗਰਮੀਆਂ ‘ਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਡੈਮੋਕ੍ਰੇਟਿਕ ਪਾਰਟੀ ਦੇ ਰੂਪਨਗਰ ਹਲਕੇ ਤੋਂ ਉਮੀਦਵਾਰ ਲਈ ਟਿਕਟ ਮਿਲਣ ਦੀ ਖੁਸ਼ੀ ਵਿੱਚ ਉਮੀਦਵਾਰ ਜ਼ੋਰਾਵਰ ਸਿੰਘ ਭਾਓਵਾਲ ਨੇ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦੇ ਕੇ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਪਾਰਟੀ ਨੂੰ ਜਿੱਤ ਦਿਵਾਉਣਗੇ ਅਤੇ ਸਮਾਜ ਦੀ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣਗੇ। ਪੰਜਾਬ ਦੇ ਲੋਕਾਂ ਨੇ ਸਾਢੇ 9 ਸਾਲ ਅਕਾਲੀ-ਭਾਜਪਾ ਦੇ ਰਾਜ ਦਾ ਸੰਤਾਪ ਭੋਗਿਆ ਹੈ ਤੇ ਲੋਕ ਹੁਣ ਇਕ-ਇਕ ਦਿਨ ਗਿਣ ਕੇ ਲੰਘਾ ਰਹੇ ਹਨ ਕਿ ਕਦੋਂ 2017 ਦੀਆਂ ਚੋਣਾਂ ਆਉਣ ਤੇ ਅਕਾਲੀ-ਭਾਜਪਾ ਦਾ ਬੋਰੀਆ ਬਿਸਤਰਾ ਗੋਲ ਕਰਕੇ ਸੂਬੇ ਦੀ ਵਾਗਡੋਰ ਪੰਜਾਬ ਫ਼ਰੰਟ ਦੇ ਹੱਥਾਂ ‘ਚ ਸੌਂਪੀ ਜਾਵੇ।

Share Button

Leave a Reply

Your email address will not be published. Required fields are marked *