ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਪੰਜਾਬ ਦੇ ਵਾਇਸ ਚੇਅਰਮੇਨ ਮੰਡ ਵਲੋਂ ਸਥਾਨਕ ਸੀ.ਐਚ.ਸੀ ਦਾ ਅਚਨਚੇਤ ਦੌਰਾ

ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਪੰਜਾਬ ਦੇ ਵਾਇਸ ਚੇਅਰਮੇਨ ਮੰਡ ਵਲੋਂ ਸਥਾਨਕ ਸੀ.ਐਚ.ਸੀ ਦਾ ਅਚਨਚੇਤ ਦੌਰਾ

swarnਭਗਤਾ ਭਾਈ ਕਾ 26 ਅਕਤੂਬਰ (ਸਵਰਨ ਸਿੰਘ ਭਗਤਾ)ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਪੰਜਾਬ ਦੇ ਵਾਇਸ ਚੇਅਰਮੇਨ ਸੁਖਦੇਵ ਸਿੰਘ ਮੰਡ ਵਲੋਂ ਸਥਾਨਕ ਸੀ.ਐਚ.ਸੀ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਇਸ ਮੋਕੇ ਉਹਨਾਂ ਦੇ ਨਾਲ ਜਿਲ੍ਹੇ ਦੇ ਡਿਪਟੀ ਮੈਡੀਕਲ ਕਮਿਸਨਰ ਡਾ. ਐਸ.ਐਸ. ਰੋਮਾਣਾ ਨਾਲ ਸਨ। ਚੇਅਰਮੈਨ ਮੰਡ ਵਲੋਂ ਮੋਕੇ ਤੇ ਹਾਜਰ ਮੈਡੀਕਲ ਅਫਸਰ ਸਹਿਬਾਨ ਅਤੇ ਪੈਰਾਮੈਡੀਕਲ ਸਟਾਫ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸਮੂਹ ਡਾਕਟਰਾਂ ਅਤੇ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਹਰ ਮਰੀਜ ਪ੍ਰਤੀ ਵਿਵਹਾਰ ਨਿਮਰਤਾ ਪੂਰਵਕ ਹੋਣਾ ਚਾਹੀਦਾ ਹੈ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਮੁਫਤ ਸਹੂਲਤਾਂ ਜਿਵੇਂ ਜੱੱਚਾ ਬੱਚਾ ਸੇਵਾਂਵਾ ,24 ਘੰਟੇ ਮੁਫਤ ਇਲਾਜ ਦੀ ਸੁਵਿਧਾ ਅਤੇ ਹਸਪਤਾਲ ਵਿੱਚ ਉੇਪਲੱਬਧ ਦਵਾਈਆਂ ਹਰੇਕ ਮਰੀਜ ਨੂੰ ਮੁਫਤ ਅਤੇ ਨਿਰਵਿਘਨ ਮਿਲਣੀਆਂ ਚਾਹੀਦੀਆਂ ਹਨ।ਇਸ ਤੋ ਇਲਾਵਾ ਡੀ.ਐਮ ਸੀ ਬਠਿੰਡਾ ਡਾ. ਐਸ.ਐਸ ਰੋਮਾਣਾ ਵਲੋ ਹਸਪਤਾਲ ਅੰਦਰ ਬਣੇ ਵਾਰਡ,ਲੇਵਰ ਰੂਮ,ਮਾਇਨਰ ਓ.ਟੀ ,ਮੇਜਰ ਓ.ਟੀ,ਫੀ-ਮੇਲ ਵਾਰਡ ,ਇਮੂਨਾਇਜੇਸਨ ਸੈਸਨ,ਲੈਬ ਅਤੇ ਓ.ਪੀ.ਡੀ ਸੇਵਾਂਵਾ ਦਾ ਦੌਰਾ ਕੀਤਾ ਗਿਆ ਅਤੇ ਦਾਖਲ ਮਰੀਜਾਂ ਦਾ ਹਾਲ- ਚਾਲ ਪੁੱਛਿਆ ਗਿਆ ਅਤੇ ਮੰਡ ਵਲੋਂ ਹਸਪਤਾਲ ਵਿੱਚ ਸਫਾਈ ਦੇ ਪ੍ਰਬੰਧਾਂ ਪ੍ਰਤੀ ਤਸੱਲੀ ਪ੍ਰਗਟਾਈ ਗਈ। ਇਸ ਮੋਕੇ ਮੰਡ ਨੇ ਸੰਸਥਾ ਨੂੰ ਨਵਾਂ ਰੰਗ ਰੋਗਨ ਕਰਾਉਣ ਲਈ ਅਤੇ ਨਵੇਂ ਮੈਡੀਕਲ ਸਪੈਸਲਿਸਟ ਡਾਕਟਰ ਨੂੰ ਤੈਨਾਤ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਉਹਨਾਂ ਮੌਕੇ ਤੇ ਤੈਨਾਤ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਮਮਤਾ ਸਮਿਆਲ ਨੂੰ ਹਦਾਇਤ ਕੀਤੀ ਕਿ ਉਹ ਹਸਪਤਾਲ ਵਿੱਚ ਓ.ਪੀ.ਡੀ ਹੋਰ ਵਧਾਈ ਜਾਵੇ ਅਤੇ ਯੂਜਰ ਚਾਰਜਿਜ ਵੀ ਇਨਕਰੀਜ ਕੀਤੇ ਜਾਣ।ਇਸ ਸਮੇਂ ਬਲਾਕ ਐਜੂਕੇਟਰ ਜਗਤਾਰ ਸਿੰਘ , ਡਾ. ਸਮਨਦੀਪ ,ਡਾ. ਪ੍ਰਦੀਪ ਡੈਂਟਲ ਸਰਜਨ,ਕਰਮਜੀਤ ਕੌਰ ਨਰਸਿੰਗ ਸਿਸਟਰ, ਸੰਦੀਪ ਕੌਰ ਸਟਾਫ ਨਰਸ ਅਤੇ ਕੌਸਲਰ ਆਈ.ਸੀ.ਟੀ.ਸੀ ਸਤਨਾਮ ਕੌਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: