ਪੰਜਾਬ-ਹਰਿਆਣਾ ਹਾਈਕੋਰਟ ਨੂੰ ਇੱਕ ਹੋਰ ਜੱਜ ਮਿਲਿਆ

ss1

ਪੰਜਾਬ-ਹਰਿਆਣਾ ਹਾਈਕੋਰਟ ਨੂੰ ਇੱਕ ਹੋਰ ਜੱਜ ਮਿਲਿਆ

ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇੱਕ ਹੋਰ ਜੱਜ ਮਿਲ ਗਿਆ ਹੈ ਜਿਸ ਨਾਲ  ਹਾਈਕੋਰਟ ਵਿੱਚ ਜੱਜਾਂ ਦੀ ਗਿਣਤੀ 51 ਹੋ ਜਾਵੇਗੀ । ਜਸਟਿਸ ਬਾਵਾ ਸਿੰਘ ਵਾਲੀਆ ਦਾ ਜੰਮੂ ਕਸ਼ਮੀਰ ਹਾਈਕੋਰਟ ਤੋਂ ਪੰਜਾਬ ਹਰਿਆਣਾ ਹਾਈਕੋਰਟ ਦਾ ਤਬਾਦਲਾ ਕਰ ਦਿੱਤਾ ਗਿਆ ਹੈ ।

ਜਸਟਿਸ ਬਾਵਾ ਸਿੰਘ ਵਾਲੀਆ ਪੰਜਾਬ ਹਰਿਆਣਾ ਹਾਈਕੋਰਟ ਵਿੱਚ 2014 ਵਿੱਚ ਅਡੀਸ਼ਨਲ ਜੱਜ ਵਜੋਂ ਸੇਵਾ ਨਿਭਾ ਚੁੱਕੇ ਹਨ ਤੇ 2015 ਵਿੱਚ ਉਹਨਾਂ ਦਾ ਜੰਮੂ ਕਸ਼ਮੀਰ ਤਬਾਦਲਾ ਕਰ ਦਿੱਤਾ ਗਿਆ ਸੀ । ਜਸਟਿਸ ਵਾਲੀਆ ਦੇ ਆਉਣ ਨਾਲ ਜੱਜਾਂ ਦੀ ਗਿਣਤੀ 51 ਹੋ ਜਾਏਗੀ ਪਰ ਇਹ ਹਾਈਕੋਰਟ ਦੀਆਂ 85 ਜੱਜਾਂ ਦੀਆਂ ਕੁੱਲ ਮੰਜੂਰ ਪੋਸਟਾਂ ਦੇ ਮੁਕਾਬਲੇ ਹਾਲੇ ਵੀ ਘੱਟ ਹੈ ।

ਜ਼ਿਕਰਯੋਗ ਹੈ ਕਿ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੈਂਡਿੰਗ ਕੇਸਾਂ ਦੀ ਗਿਣਤੀ 3 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ।

Share Button

Leave a Reply

Your email address will not be published. Required fields are marked *