Sun. Nov 17th, 2019

ਪੰਜਾਬ ਹਰਿਆਣਾ ਤੇ ਹਿਮਾਚਲ ਦੇ ਅਮੀਰ ਵਿਰਾਸਤ ਵਿਖਾਏਗੀ ‘ਯਾਰ ਅਣਮੁੱਲੇ ਰਿਟਰਨਜ਼’-ਨਿਰਮਾਤਾ ਅਦੰਮਿਆ ਸਿੰਘ

ਪੰਜਾਬ ਹਰਿਆਣਾ ਤੇ ਹਿਮਾਚਲ ਦੇ ਅਮੀਰ ਵਿਰਾਸਤ ਵਿਖਾਏਗੀ ‘ਯਾਰ ਅਣਮੁੱਲੇ ਰਿਟਰਨਜ਼’-ਨਿਰਮਾਤਾ ਅਦੰਮਿਆ ਸਿੰਘ

ਪੰਜਾਬੀ ਸਿਨੇਮੇ ਦੇ ਸੁਨਿਹਰੇ ਦੌਰ ਨੂੰ ਵੇਖਦਿਆਂ ਉਸਾਰੂ ਸੋਚ ਵਾਲੇ ਕਲਾਵਾਨ ਚਿਹਰੇ ਅੱਗੇ ਆ ਰਹੇ ਹਨ। ਅਜਿਹੇ ਚਿਹਰਿਆਂ ‘ਚੋਂ ਇੱਕ ਹੈ ਹਰਿਆਣਾ ਦੇ ਹਿਸਾਰ ਸ਼ਹਿਰ ਤੋਂ ਅਦੰਮਿਆ ਸਿੰਘ, ਜੋ ਇੰਨ੍ਹੀਂ ਦਿਨੀਂ ਨਵੀਂ ਬਣ ਰਹੀ ਪੰਜਾਬੀ ਫਿਲਮ ‘ਯਾਰ ਅਣਮੁੱਲੇ ਰਿਟਰਨਜ਼’ ਦੇ ਨਿਰਮਾਤਾ ਬਣ ਕੇ ਅੱਗੇ ਆਏ ਹਨ । ਬੀਤੇ ਦਿਨੀਂ ਚੰਡੀਗੜ੍ਹ ਨੇੜੇ ਫਿਲਮ ਦੇ ਸੈੱਟ ‘ਤੇ ਗੱਲਬਾਤ ਕਰਦਿਆਂ ਨਿਰਮਾਤਾ ਅਦੰਮਿਆ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਤੇ ਹਿਮਾਚਲ ਤਿੰਨਾਂ ਸਟੇਟਾਂ ਦਾ ਕਲਚਰ, ਵਿਰਸਾ ਬਹੁਤ ਅਮੀਰ ਤੇ ਅਰਥ ਭਰਪੂਰ ਹੈ ਪਰ ਇਹ ਵਿਰਾਸਤ ਅੱਜ ਦੇ ਦੌਰ ਵਿੱਚ ਬਿਖਰਦੀ ਜਾ ਰਹੀ ਹੈ। ਮੇਰੀ ਬਹੁਤ ਸਾਲਾਂ ਤੋਂ ਕੋਸ਼ਿਸ ਸੀ ਕਿ ਇਸ ਨੂੰ ਸਾਂਭਣ ਲਈ ਕੋਈ ਯਤਨ ਕੀਤਾ ਜਾਵੇ ਸੋ ਸੰਗੀਤਕ ਖੇਤਰ ਦੀ ਨਾਮਵਰ ਸ਼ਖਸ਼ੀਅਤ ਸ੍ਰੀ ਜਰਨੈਲ ਘੁਮਾਣ ਜੀ ਨੇ ਮੇਰੀ ਸੋਚ ਨੂੰ ਸਮਝਿਆ ਤੇ ਇਸ ਫ਼ਿਲਮ ਰਾਹੀਂ ਸਾਂਭਣ ਦਾ ਸੁਨੇਹਾ ਦਿੱਤਾ। ਸੋ ਇਹ ਫਿਲਮ ਜਿੱਥੇ ਦਰਸ਼ਕਾਂ ਦਾ ਪਰਿਵਾਰਕ ਕਾਮੇਡੀ ਅਤੇ ਚੰਗੇ ਗੀਤ ਸੰਗੀਤ ਨਾਲ ਮਨੋਰੰਜਨ ਕਰੇਗੀ ਉਥੇ ਤਿੰਨਾਂ ਰਾਜਾਂ ਦੀ ਅਮੀਰ ਵਿਰਾਸਤ ਨੂੰ ਵੀ ਪੇਸ਼ ਕਰੇਗੀ।
ਜਿਕਰਯੋਗ ਹੈ ਕਿ ਇਹ ਫਿਲਮ 2011 ਦੀ ਸੁਪਰਹਿੱਟ ਫਿਲਮ ‘ਯਾਰ ਅਣਮੁੱਲੇ’ ਦਾ ਅਗਲਾ ਭਾਗ ਹੈ ਜਿਸ ਦੀ ਸਟਾਰਕਾਸਟ ਵਿੱਚ ਕੁਝ ਕੁ ਤਬਦੀਲੀ ਹੋਈ ਹੈ ਜਦਕਿ ਕਿਰਦਾਰਾਂ ਦੇ ਨਾਮ ਪਹਿਲਾਂ ਵਾਲੇ ਹੀ ਹਨ ਪਰੰਤੂ ਫ਼ਿਲਮ ਦੀ ਕਹਾਣੀ ਵਿੱਚ ਬਹੁਤ ਬਦਲਾਓ ਹੈ। ਦਰਸ਼ਕ ਪਹਿਲੀ ਵਾਰ ਪੰਜਾਬੀ ਪਰਦੇ ‘ਤੇ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਕਲਚਰ ਵੀ ਵੇਖਣਗੇ।
‘ਸ਼੍ਰੀ ਫਿਲਮਜ਼’ ਦੇ ਬੈਨਰ ਹੇਠ ਬਤਰਾ ਸ਼ੋਅਵਿੱਜ ਦੇ ਸਹਿਯੋਗ ਨਾਲ ਬਣ ਰਹੀ ਫਿਲਮ ਦੇ ਨਿਰਮਾਤਾ ਜਰਨੈਲ ਘੁਮਾਣ, ਸ੍ਰੀ ਅਦੰਮਿਆ ਸਿੰਘ, ਡਾ ਵਰੁਣ ਮਲਿਕ, ਸ੍ਰੀ ਅਮਨਦੀਪ ਸਿਹਾਗ ਅਤੇ ਮਿੱਠੂ ਝਾਜੜਾ ਹਨ। ਫਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨ ਪਲੇਅ ਗੁਰਜਿੰਦ ਮਾਨ ਨੇ ਲਿਖਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਦੇ ਰਹੇ ਹਨ ਜਿੰਨ੍ਹਾਂ ਨੇ ‘ਰੱਬ ਦਾ ਰੇਡੀਓ’, ਆਟੇ ਦੀ ਚਿੜ੍ਹੀ’ ਅਤੇ ਦੋ ਦੂਣੀ ਪੰਜ’ ਵਰਗੀਆਂ ਫ਼ਿਲਮਾਂ ਕੀਤੀਆ ਹਨ। ਇਸ ਫਿਲਮ ਵਿੱਚ ਹਰੀਸ਼ ਵਰਮਾ, ਯੁਵਰਾਜ ਹੰਸ, ਪ੍ਰਭ ਗਿੱਲ, ਨਵਪ੍ਰੀਤ ਬੰਗਾ, ਨਿਕੀਤਾ ਢਿੱਲੋਂ, ਜੈਸਲੀਨ ਸਲੈਚ ਰਾਣਾ ਜੰਗ ਬਹਾਦਰ, ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ ਅਤੇ ਪਰਗਟ ਘੁਮਾਣ ਨੇ ਤਿਆਰ ਕੀਤਾ ਹੈ। ਫਿਲਮ ਦੇ ਡੀ ਓ ਪੀ ਔਸ਼ੁਲ ਚੌਬੇ ਹਨ ਜਿੰਨ੍ਹਾਂ ਨੇ ਪੰਜਾਬ 1984, ਜੱਟ ਐਂਡ ਜੂਲੀਅਟ ਸੀਰੀਜ਼, ਡਿਸਕੋ ਸਿੰਘ, ਅਤੇ ਅੰਬਰਸਰੀਆ’ ਫਿਲਮਾਂ ਲਈ ਸ਼ਾਨਦਾਰ ਸਿਨਮੇਟੋਗ੍ਰਾਫੀ ਕੀਤੀ ਹੈ। ਫਿਲਮ ਦੇ ਐਸੋਸੀਏਟ ਡਾਇਰੈਕਟਰ ਪਰਮਜੀਤ ਘੁਮਾਣ ਹਨ। ਸ੍ਰੀ ਅਦੰਮਿਆ ਸਿੰਘ ਨੇ ਕਿਹਾ ਕਿ ਜਲਦ ਹੀ ਇਸ ਫਿਲਮ ਦੀ ਬਾਕੀ ਰਹਿੰਦੀ ਸੂਟਿੰਗ ਮੁਕੰਮਲ ਕਰਕੇ ਪੰਜਾਬੀ ਸਿਨੇਮਿਆਂ ‘ਚ ਲੈ ਕੇ ਆ ਰਹੇ ਹਾਂ।ਉਨਾਂ ਇਹ ਵੀ ਦੱਸਿਆ ਕਿ ਉਹ ਭਵਿੱਖ ਵਿੱਚ ਹੋਰ ਵੀ ਮਨੋਰੰਜਨ ਭਰਪੂਰ ਫ਼ਿਲਮਾਂ ਦਰਸ਼ਕਾਂ ਲਈ ਲੈ ਕੇ ਆਉਣ ਦੀ ਤਿਆਰੀ ‘ਚ ਹਨ।

ਹਰਜਿੰਦਰ ਸਿੰਘ ਜਵੰਦਾ
94638 28000

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: