ਪੰਜਾਬ ਸਿਕਾਇਤ ਨਿਵਾਰਨ ਸੈੱਲ ਦੇ ਨਵਨਿਯੁਕਤ ਚੇਅਰਮੈਨ ਦਾ ਕਾਗਰਸੀ ਵਰਕਰਾ ਨੇ ਕੀਤਾ ਸਨਮਾਨ

ss1

ਪੰਜਾਬ ਸਿਕਾਇਤ ਨਿਵਾਰਨ ਸੈੱਲ ਦੇ ਨਵਨਿਯੁਕਤ ਚੇਅਰਮੈਨ ਦਾ ਕਾਗਰਸੀ ਵਰਕਰਾ ਨੇ ਕੀਤਾ ਸਨਮਾਨ

7-33 (1)

ਬਨੂੜ, 6 ਜੁਲਾਈ (ਰਣਜੀਤ ਸਿੰਘ ਰਾਣਾ): ਬਨੂੜ ਦੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਮੋਹਨ ਸਿੰਘ ਸੰਧੂ ਨੂੰ ਪੰਜਾਬ ਸ਼ਿਕਾਇਤ ਨਿਵਾਰਨ ਸੈਂਲ ਦੇ ਚੇਅਰਮੈਂਨ ਬਣਾਏ ਜਾਣ ਤੇ ਕਾਂਗਰਸੀ ਵਰਕਰਾਂ ਵੱਲੋਂ ਉਨਾਂ ਨੂੰ ਸਨਮਾਨਿਤ ਕਰਨ ਲਈ ਸਹਿਰ ਦੇ ਗੂਗਾ ਮਾੜੀ ਮੰਦਿਰ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਿਸ਼ੇਸ ਤੋਰ ਤੇ ਪੁੱਜੇ।

ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਉਪਲਬਧੀ ਲਈ ਜਿਥੇ ਸ਼੍ਰੀ ਸੰਧੂ ਨੂੰ ਵਧਾਈਆ ਦਿੱਤੀਆਂ ਉਥੇ ਹੀ ਪਾਰਟੀ ਹਾਈਕਮਾਂਡ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਪਰਨੀਤ ਕੌਰ ਦਾ ਧੰਨਵਾਦ ਵੀ ਕੀਤਾ। ਉਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਬਹੁਤ ਹੀ ਸੋਚ ਸਮਝ ਕੇ ਇਹ ਅਹੁਦਾ ਪਾਰਟੀ ਦੀ ਬਿਨਾਂ ਕਿਸੇ ਅਹੁਦੇ ਤੋਂ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸੱਚੇ ਸਿਪਾਹੀ ਨੂੰ ਦੇ ਕੇ ਬਨੂੜ ਹਲਕੇ ਦਾ ਮਾਣ ਵਧਾਇਆ ਹੈ। ਉਨਾਂ ਕਿਹਾ ਕਿ ਸ਼੍ਰੀ ਸੰਧੂ ਦੀ ਪਾਰਟੀ ਪ੍ਰਤੀ ਸੇਵਾਵਾ ਦੇ ਚਲਦੇ ਉਨਾਂ ਦਾ ਪੰਜਾਬ ਦੇ ਕਿਸੇ ਵੱਡੇ ਅਹੁਦੇ ਲਈ ਹੱਕ ਵੀ ਬਣਦਾ ਸੀ ਤੇ ਪਾਰਟੀ ਨੇ ਉਹੀ ਬਣਦਾ ਹੱਕ ਉਨਾਂ ਨੂੰ ਦਿੱਤਾ ਹੈ। ਇਸ ਮੋਕੇ ਹਰਦਿਆਲ ਸਿੰਘ ਕੰਬੋਜ ਨੇ ਆਮ ਆਦਮੀ ਵੱਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਦੇ ਪਹਿਲੇ ਪੰਨੇ ਤੇ ਹਰਿਮੰਦਰ ਸਾਹਿਬ ਦੀ ਫੋਟੋ ਤੇ ਛਾਪੇ ਛਾੜੂ ਤੇ ਵਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਹੰਕਾਰ ਚੁੱਕੇ ਹਨ ਤੇ ਉਨਾਂ ਨੂੰ ਇੰਜ ਲੰਗਦਾ ਹੈ ਜਿਵੇਂ ਉਨਾਂ ਨੇ ਅੱਜ ਹੀ ਪੰਜਾਬ ਦੀ ਸੱਤਾ ਜਿੱਤ ਲਈ ਹੈ। ਉਨਾਂ ਕਿਹਾ ਕੀ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀਆਂ ਅਜਿਹੀਆ ਹਰਕਤਾ ਨੂੰ ਬਰਦਾਸਤ ਨਹੀ ਕਰੇਗੀ। ਇਸ ਮੌਕੇ ਉਨਾਂ ਵਾਰਟੀ ਵਰਕਰਾ ਨੂੰ ਅਪੀਲ ਕੀਤੀ ਕੀ 8 ਜੁਲਾਈ ਨੂੰ ਰਾਜਪੁਰਾ ਦੇ ਮੁਹੱਬਤ ਪੈਲਸ ਵਿਚ ਸਵੇਰੇ 10 ਵਜੇ ਪੂਰੇ ਹਲਕੇ ਦੀ ਰੈਲੀ ਰੱਖੀ ਗਈ ਹੈ। ਜਿਸ ਵਿਚ ਪਾਰਟੀ ਦੇ ਵੱਡੇ ਲੀਡਰ ਸਹਿਬਾਨ ਪਾਰਟੀ ਵੱਲੋਂ ਜਾਰੀ ਕੀਤੀਆ ਗਈਆ ਨਵੀਂਆ ਰਣਨਿੱਤੀ ਦੱਸਣ ਲਈ ਆ ਰਹੇ ਹਨ।

ਇਸ ਮੌਕੇ ਨਵ-ਨਿਯੂਕਤ ਪੰਜਾਬ ਸ਼ਿਕਾਇਤ ਨਿਵਾਰਨ ਸੈਂਲ ਦੇ ਚੇਅਰਮੈਂਨ ਐਸਐਮਐਸ ਸੰਧੂ ਨੇ ਜਿਥੇ ਪਾਰਟੀ ਹਾਈਕਮਾਂਡ ਦਾ ਇਸ ਅਹੁਦੇ ਲਈ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਵਜੋਂ ਸੇਵਾ ਨਿਭਾ ਰਹੇ ਹਨ। ਪਾਟਰੀ ਹਾਈਕਮਾਂਡ ਉਨਾਂ ਨੂੰ ਜੋ ਵੀ ਸੇਵਾ ਲਗਾਏਗੀ ਉਹ ਉਸ ਤੇ ਹਰ ਸਮੇਂ ਡੱਟ ਕੇ ਪਹਿਰਾ ਦੇਣਗੇ। ਇਸ ਮੌਕੇ ਸਹਿਰ ਦੇ ਸੀਨੀਅਰ ਆਗੂ ਮਹਿੰਦਰ ਕੁਮਾਰ ਜੈਨ ਨੂੰ ਪੰਜਾਬ ਕਾਂਗਰਸ ਦਾ ਮੈਂਬਰ ਤੇ ਕਿਰਨਜੀਤ ਪਾਸੀ ਨੂੰ ਪੰਜਾਬ ਲੀਗਲ ਸੈਂਲ ਦਾ ਜਨਰਲ ਸਕੱਤਰ ਨਿਯੂਕਤ ਕੀਤਾ ਗਿਆ। ਇਸ ਮੌਕੇ ਸਹਿਰੀ ਕਾਂਗਰਸ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਚੇਅਰਮੈਂਨ ਅਵਤਾਰ ਸਿੰਘ ਬਬਲਾ, ਡਾ. ਸਾਮ ਲਾਲ ਪਾਠਕ, ਜਨਰਲ ਸਕੱਤਰ ਜਿਲ੍ਹਾ ਪਟਿਆਲਾ ਰਕੇਸ਼ ਕੁਮਾਰ ਪੱਪੂ, ਕੌਸਲਰ ਭਜਨ ਲਾਲ, ਜਸਵੰਤ ਸਿੰਘ ਖਟੜਾ, ਗੁਰਮੇਲ ਸਿੰਘ ਫੌਜੀ, ਲੱਖੀ ਭੰਗੂ, ਚਾਚਾ ਚਮਨ ਲਾਲ, ਸੁਖਵਿੰਦਰ ਸਿੰਘ, ਬੰਤ ਸਿੰਘ ਹੋਲਦਾਰ, ਮਹਾਵੀਰ ਦਲ ਦੇ ਪ੍ਰਧਾਨ ਅਸ਼ੋਕ ਕੁਮਾਰ ਬੱਬੀ, ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ, ਦਵਿੰਦਰ ਪੁਰੀ, ਬਲਵਿੰਦਰ ਸਿੰਘ ਗੁੱਲੀ, ਗੁਰਨਾਮ ਸਿੰਘ ਸੈਣੀ, ਅਸ਼ਵਨੀ ਕੁਮਾਰ ਛੋਟੂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੋਜੂਦ ਸਨ।

Share Button

Leave a Reply

Your email address will not be published. Required fields are marked *