ਪੰਜਾਬ ਸਰਕਾਰ ਵੱਲੋਂ ਨੌਕਰੀਆਂ ਵਿੱਚ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਡਾ ਝਟਕਾ

ss1

ਪੰਜਾਬ ਸਰਕਾਰ ਵੱਲੋਂ ਨੌਕਰੀਆਂ ਵਿੱਚ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਡਾ ਝਟਕਾ

ਫ਼ਰੀਦਕੋਟ, 8 ਅਕਤੂਬਰ ( ਜਗਦੀਸ਼ ਬਾਂਬਾ ) ਪੰਜਾਬ ਸਰਕਾਰ ਦੇ ਅਧੀਨ ਸੇਵਾਵਾਂ ਬੋਰਡ ਨੇ ਜਨਰਲ ਵਰਗ ਨੂੰ ਨੌਕਰੀਆਂ ਦੇ ਮਾਮਲੇ ਵਿਚ ਵੱਡਾ ਝਟਕਾ ਦਿੰਦਿਆਂ ਇਸ ਵਰਗ ਨੂੰ ਸੰਘਰਸ਼ ਕਰਨ ਵਾਸਤੇ ਸੜਕਾਂ ‘ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ,ਵਿਭਾਗ ਵੱਲੋਂ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦੀ ਜਾਰੀ ਕੀਤੀ ਗਈ ਤਾਜ਼ਾ ਸੂਚੀ ਵਿਚ ਜਨਰਲ ਵਰਗ ਦੀ ਮੈਰਿਟ ਲਿਸਟ ਵਿਚ ਐੱਸ.ਸੀ.ਅਤੇ ਬੀ.ਸੀ. ਦੇ ਉਮੀਦਵਾਰਾਂ ਨੂੰ ਵੀ ਸ਼ਾਮਲ ਕਰ ਕੇ ਇਸ ਦੇ ਸੈਂਕੜੇ ਉਮੀਦਵਾਰਾਂ ਨੂੰ ਨੌਕਰੀ ਤੋਂ ਵਾਂਝੇ ਕਰ ਦਿੱਤਾ ਹੈ,ਵਿਭਾਗ ਦੀ ਇਸ ਕਾਰਵਾਈ ਨਾਲ ਪੰਜਾਬ ਭਰ ‘ਚ ਜਨਰਲ ਸ਼੍ਰੇਣੀਆਂ ਦੀਆਂ ਫੈੱਡਰੇਸ਼ਨਾਂ ਨੇ ਸਰਕਾਰ ਖਿਲਾਫ਼ ਸੜਕਾਂ ‘ਤੇ ਆ ਕੇ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਧੀਨ ਸੇਵਾਵਾਂ ਬੋਰਡ ਨੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦੀਆਂ 2700 ਦੇ ਕਰੀਬ ਅਸਾਮੀਆਂ ਕੱਢੀਆਂ ਸਨਇਸ਼ਤਿਹਾਰ ਮੁਤਾਬਿਕ ਇਨਾਂ ‘ਚੋਂ 1278 ਅਸਾਮੀਆਂ ਜਨਰਲ ਸ਼੍ਰੇਣੀ ਦੀਆਂ, 516 ਅਸਾਮੀਆਂ ਐੱਸ. ਸੀ.ਸ਼੍ਰੇਣੀ ਲਈ, 293 ਅਸਾਮੀਆਂ ਬੀ.ਸੀ.ਸ਼੍ਰੇਣੀ ਲਈ ਅਤੇ ਬਾਕੀ ਹੋਰ ਵੱਖ-ਵੱਖ ਸ਼੍ਰੇਣੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਸਨ ਇਸ ਸਬੰਧੀ ਬਕਾਇਦਾ ਟਾਈਪ ਟੈਸਟ, ਕਾਊਂਸਲਿੰਗ ਅਤੇ ਬਾਕੀ ਕਾਰਵਾਈਆਂ ਮੁਕੰਮਲ ਕਰਨ ਉਪਰੰਤ ਅੱਜ ਜਦੋਂ ਉਮੀਦਵਾਰਾਂ ਨੇ ਯੋਗ ਉਮੀਦਵਾਰਾਂ ਦੀ ਮੈਰਿਟ ਸੂਚੀ ਦੇਖੀ ਤਾਂ ਉਨਾਂ ਦੇ ਹੋਸ਼ ਉੱਡ ਗਏ,ਮੈਰਿਟ ਵਿਚ ਜਨਰਲ ਸ਼੍ਰੇਣੀ ਨਾਲ ਐੱਸ. ਸੀ./ ਬੀ. ਸੀ. ਦੇ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਦੀ ਸਾਂਝੀ ਸੂਚੀ ਜਾਰੀ ਕੀਤੀ ਗਈ,ਜਦੋਂ ਕਿ ਐੱਸ.ਸੀ./ਬੀ. ਸੀ. ਦੀ ਪਹਿਲਾਂ ਦਿੱਤੀਆਂ ਅਸਾਮੀਆਂ ਵਾਂਗ ਵੱਖਰੀ ਮੈਰਿਟ ਸੂਚੀ ਜਾਰੀ ਕੀਤੀ ਗਈ ਇਸ ਤਰਾਂ 250 ਦੇ ਕਰੀਬ ਐੱਸ. ਸੀ./ਬੀ. ਸੀ. ਦੇ ਉਮੀਦਵਾਰਾਂ ਨੂੰ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਵਾਲੀ ਸੂਚੀ ਵਿਚ ਪਾ ਕੇ ਜਨਰਲ ਸ਼੍ਰੇਣੀ ਦੇ ਨੌਕਰੀ ਦੀਆਂ ਆਸਾਂ ਲਾਈ ਬੈਠੇ ਸੈਂਕੜੇ ਉਮੀਦਵਾਰਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ
ਜਨਰਲ ਸ਼੍ਰੇਣੀ ਉਮੀਦਵਾਰ ਹਰਿੰਦਰ ਸਿੰਘ, ਸਾਹਿਲ ਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਉਨਾਂ ਨੂੰ ਪਹਿਲਾਂ ਇਹ ਬਿਲਕੁਲ ਨਹੀਂ ਦੱਸਿਆ ਗਿਆ ਕਿ ਸੂਚੀ ਇਸ ਤਰਾਂ ਜਾਰੀ ਕੀਤੀ ਜਾਵੇਗੀ ਇਸ ਸਬੰਧੀ ਜਨਰਲ ਸ਼੍ਰੇਣੀ ਕੈਟਾਗਰੀ ਵੈੱਲਫ਼ੇਅਰ ਫ਼ੈੱਡਰੇਸ਼ਨ ਦੇ ਸੂਬਾਈ ਆਗੂ ਸੁਖਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਸਿਰਫ ਪੱਛੜੇ ਵਰਗਾਂ ਦਾ ਫਿਕਰ ਹੈ ਅਤੇ ਜਨਰਲ ਸ਼੍ਰੇਣੀ ਵਰਗ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਅਧੀਨ ਸੇਵਾਵਾਂ ਬੋਰਡ ਨੇ ਤੁਰੰਤ ਇਹ ਸੂਚੀ ਸੋਧ ਕੇ ਪਹਿਲਾਂ ਦਿੱਤੇ ਰਾਖਵੇਂਕਰਨ ਮੁਤਾਬਿਕ ਜਾਰੀ ਨਾ ਕੀਤੀ ਤਾਂ ਫ਼ੈੱਡਰੇਸ਼ਨ ਪੰਜਾਬ ਪੱਧਰ ‘ਤੇ ਵੱਡਾ ਸੰਘਰਸ਼ ਕਰੇਗੀ। ਕੀ ਕਹਿਣਾ ਹੈ ਬੋਰਡ ਦੇ ਚੇਅਰਮੈਨ ਦਾ ਅਧੀਨ ਸੇਵਾਵਾਂ ਬੋਰਡ ਪੰਜਾਬ ਦੇ ਚੇਅਰਮੈਨ ਸੰਤਾ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਇਹ ਸੂਚੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਤਾਜ਼ਾ ਹੁਕਮਾਂ ਮੁਤਾਬਿਕ ਤਿਆਰ ਕੀਤੀ ਗਈ ਹੈ ਉਨਾਂ ਕਿਹਾ ਕਿ ਭਾਵੇਂ ਐੱਸ. ਸੀ./ਬੀ.ਸੀ.ਦੇ ਉਮੀਦਵਾਰਾਂ ਨੇ ਜਨਰਲ ਸ਼੍ਰੇਣੀ ਵਾਲੀ ਫ਼ੀਸ ਨਹੀਂ ਭਰੀ ਅਤੇ ਨਾ ਹੀ ਉਨਾਂ ਜਨਰਲ ਸ਼੍ਰੇਣੀ ਵਿਚ ਅਪਲਾਈ ਕੀਤਾ ਹੈ ਪਰ ਫਿਰ ਵੀ ਅਦਾਲਤ ਦੇ ਹੁਕਮਾਂ ਮੁਤਾਬਿਕ ਅਜਿਹਾ ਕਰਨਾ ਪਿਆ ਹੈ।

Share Button

Leave a Reply

Your email address will not be published. Required fields are marked *