ਪੰਜਾਬ ਸਰਕਾਰ ਵੱਲੋਂ ਦੂਧਨਸਾਧਾਂ ਨੂੰ ਸਬ ਡਵੀਜ਼ਨ ਬਣਾਉਣ ਬਾਰੇ ਨੋਟੀਫਿਕੇਸ਼ਨ ਜਾਰੀ

ss1

ਪੰਜਾਬ ਸਰਕਾਰ ਵੱਲੋਂ ਦੂਧਨਸਾਧਾਂ ਨੂੰ ਸਬ ਡਵੀਜ਼ਨ ਬਣਾਉਣ ਬਾਰੇ ਨੋਟੀਫਿਕੇਸ਼ਨ ਜਾਰੀ
ਪੋ. ਚੰਦੂਮਾਜਰਾ ਵੱਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਧੰਨਵਾਦ
ਨਵੀਂ ਸਬ ਡਵੀਜ਼ਨ ਵਿੱਚ ੯੬ ਪਿੰਡਾਂ ਨੂੰ ਕੀਤਾ ਸ਼ਾਮਲ

ਪਟਿਆਲਾ/ਦੇਵੀਗੜ, ੨੦ ਦਸੰਬਰ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਦੂਧਨਸਾਧਾਂ ਨੂੰ ਸਬ ਡਵੀਜ਼ਨ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਿਦਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੂਧਨਸਾਧਾਂ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਇਲਾਕੇ ਦੀ ਤਰਫਂੋ ਧੰਨਵਾਦ ਕਰਦਿਆ ਕਿਹਾ ਕਿ ਦੂਧਨਸਾਧਾਂ ਦੇ ਸਬ ਡਵੀਜ਼ਨ ਬਣਨ ਨਾਲ ਇਸ ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਜਾਇਜ ਮੰਗ ਪੂਰੀ ਹੋਈ ਹੈ ਉਹਨਾ ਕਿਹਾ ਕਿ ਪਹਿਲਾ ਇਹਨਾ ਪਿੰਡਾਂ ਨੂੰ ਆਪਣੇ ਰੋਜ਼ਮਰਾ ਦੇ ਕੰਮ ਕਰਾਉਣ ਲਈਂ ਮਾ ਪੈਡਾ ਤਹਿ ਕਰਕੇ ਪਟਿਆਲਾ ਜਾਣਾ ਪੈਦਾ ਸੀ ਪਰ ਹੁਣ ਪਟਿਆਲਾ ਸਬ ਡਵੀਜ਼ਨ ਵਿੱਚੋਂ ਕੱਟਕੇ ਨਵੀਂ ਬਣਾਈ ਸਬ ਡਵੀਜ਼ਨ ਦੂਧਨਸਾਧਾਂ ਵਿੱਚ ਸ਼ਾਮਲ ਕੀਤੇ ੯੬ ਪਿੰਡਾਂ ਦੇ ਲੋਕਾਂ ਦੇ ਕਾਰਜ ਉਹਨਾਂ ਦੇ ਪਿੰਡਾਂ ਦੇ ਨੇੜੇ ਹੀ ਨੇਪਰੇ ਚੜਨਗੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੂਧਨਸਾਧਾਂ ਨੂੰ ਸਬ ਡਵੀਜ਼ਨ ਬਣਾਉਣ ਸਬੰਧੀ ਪਹਿਲਾ ਕਈ ਰਾਜਸੀ ਪਾਰਟੀ ਦੇ ਆਗੂਆਂ ਨੇ ਲੋਕਾਂ ਨੂੰ ਲਾਰੇ ਲਾਏ ਸਨ ਪਰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਨੂੰ ਸ. ਸੁਖਬੀਰ ਸਿੰਘ ਬਾਦਲ ਨੇ ਆਪਣਾ ਵਾਅਦਾ ਪੂਰਾ ਕਰ ਦਿਖਾਇਆ ਹੈ।
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਛੇਤੀ ਹੀ ਪੰਜਾਬ ਸਰਾਕਰ ਵੱਲੋਂ ਦੂਧਨਸਾਧਾਂ ਵਿਖੇ ਨਵਾਂ ਐਸ.ਡੀ.ਐਮ ਤੇ ਹੋਰ ਲੋੜੀਂਦਾ ਸਟਾਫ ਭੇਜਿਆ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਦੂਧਨਸਾਧਾਂ ਨੂੰ ਸਬ ਡਵੀਜ਼ਨ ਬਣਾਉਣ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਜਿਹੜੇ ੯੬ ਪਿੰਡਾਂ ਨੂੰ ਦੂਧਨਸਾਧਾਂ ਸਬ ਡਵੀਜ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ ਉਨPਾਂ ਵਿੱਚ ਦੂਧਨਸਾਧਾਂ, ਮਿਹੋਣ, ਨੂਰਪੁਰ ਫਰਾਂਸ ਵਾਲਾਂ, ਬਾਂਗੜਾਂ, ਸ਼ੇਖੂਪੁਰ, ਅਹਿਰੂ ਕਲਾਂ, ਅਹਿਰੂ ਖੁਰਦ, ਖਾਂਸਾਂ, ਮੋਹਲਗੜP, ਧਗੜੋਲੀ, ਬਿੰਜਲ, ਓਜਾਂ, ਰੱਤਾ ਖੇੜਾ, ਮਹਿਤਾਬਗੜP, ਭਸਮੜਾਂ, ਕਿਸ਼ਨਪੁਰ, ਖੇੜੀ ਰਾਜੂ ਸਿੰਘ, ਜਲਾਹ ਖੇੜੀ, ਖਤੌਲੀ, ਬੀੜ ਘੋਗਪੁਰ, ਦੂਧਨ ਗੁਜਰਾਂ, ਹਾਜੀਪੁਰ, ਰੋਸ਼ਨਪੁਰ, ਬੀੜ ਖੁਰਮਪੁੁਰ ਉਰਫ ਮੀਰਾਂਪੁਰ, ਗਣੇਸ਼ਪੁਰ, ਖਰਾਬਗੜP, ਬੁਧਮੋਰ, ਜੋਧਪੁਰ, ਬੀਬੀਪੁਰ ਖੁਰਦ, ਹਰੀਗੜP, ਭਗਵਾਨਪੁਰ ਜੱਟਾਂ, ਮਾਜਰਾ ਖੁਰਦ ਉਰਫ ਪਠਾਣਮਾਜਰਾ, ਦੇਵੀ ਨਗਰ ਹੀਰਾ ਸਿੰਘ ਵਾਲਾ, ਮਕਬੂਲਪੁਰ ਭੈਣੀ, ਸਾਧਪੁਰ ਵੀਰਾਂ, ਮਹਿਮੂਦਪੁਰ ਰੁੜਕੀ, ਰੋਹੜ ਜਗੀਰ, ਸਿਰਮਸਤਪੁਰ ਉਰਫ ਜਲਾਲਾਬਾਦ, ਮਾਜਰਾ ਕਲਾ ਉਰਫ ਮਾਲੀ ਮਾਜਰਾ, ਅਕਬਰਪੁਰ ਅਫ਼ਗਾਨਾ, ਲੇਹਲਾਂ ਜਗੀਰ, ਬਿਸ਼ਨ ਨਗਰ ਕੋਟਲਾ, ਘੜਾਮ, ਮਾਣਕ ਡਹਿਰ, ਰਾਜਪੁਰ, ਮਸੀਗਣ, ਅਕਬਰਪੁਰ ਉਰਫ ਮੁਰਾਦਮਾਜਰਾ, ਤਾਜਲਪੁਰ, ਟੌਰਾਂ, ਸ਼ਾਦੀਪੁਰ ਟਾਡਾ, ਜਲਬੇੜਾ, ਨਿਆਸਤਪੁਰ, ਫਰੀਦਪੁਰ, ਖੇੜੀ ਰਣਵਾਂ, ਦੇਵੀ ਨਗਰ ਉਰਫ ਸਵਾਏ ਸਿੰਘ ਵਾਲਾ, ਬਹਾਦਰਪੁਰ ਮੀਰਾਂ ਵਾਲਾ, ਨਿਜਾਮਪੁਰ, ਬਰਕਤਪੁਰ, ਗੁਥਮੜਾ, ਬੂੜੇਮਾਜਰਾ, ਰੁੜਕੀ ਬੁੱਧ ਸਿੰਘ, ਨਰਾਇਣਗੜP ਉਰਫ ਕੋਹਲੇ ਮਾਜਰਾ, ਬਡਲਾ, ਪਿੱਪਲ ਖੇੜੀ, ਮਾੜੂ, ਤਾਸਲਪੁਰ, ਟਿਵਾਣਾ, ਅਲੀਪੁਰ ਸਿੱਖਾਂ, ਸਲੇਮਪੁਰ ਬਲੀਆਂ, ਚਿੜਵਾ, ਬਹਾਦਰਪੁਰ ਨਿਮਕਗਿਰਾ, ਮੁਖਮੈਲਪੁਰ, ਸ਼ੇਖਪੁਰ ਜਗੀਰ, ਅਬਦਲਪੁਰ, ਮਹਿਮਾਂ, ਚਿੜਵੀ, ਚਪਰਾੜ, ਸੰਪੂਰਨਗੜP, ਚੂਹਟ, ਨਰਾਇਣਗੜ ਵਸਾਵਾ ਸਿੰਘ ਵਾਲਾ ਉਰਫ ਅਦਾਲਤੀਵਾਲਾ, ਜੁਲਕਾਂ, ਭੰਬੂਆਂ, ਰਾਮਨਗਰ ਉਰਫ ਚੂੰਨੀ ਵਾਲਾ, ਬਹਾਦਰਪੁਰ ਫਕੀਰਾਂ, ਕਪੂਰੀ, ਇਬਰਾਹੀਮਪੁਰ, ਬਹਿਰੂ, ਮਲਕਪੁਰ ਕੰਬੋਆ, ਰਸੂਲਪੁਰ ਦੋਂਦੀ ਮਾਜਰਾ, ਘੋਆਰਪੁਰ, ਹਸਨਪੁਰ ਕੰਬੋਆਂ, ਈਸਰਹੇੜੀ, ਕਛਵਾ, ਕਛਵੀ, ਮਗਰ ਅਤੇ ਅਲੀਪੁਰ ਵਜੀਰ ਸਾਹਿਬ ਦੇ ਨਾਮ ਸ਼ਾਮਲ ਹਨ।

Share Button

Leave a Reply

Your email address will not be published. Required fields are marked *