ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸੰਬੰਧੀ ਲਗਾਏ ਚੈਕਅੱਪ ਅਤੇ ਜਾਗਰੂਕਤਾ ਕੈਂਪ

ss1

ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸੰਬੰਧੀ ਲਗਾਏ ਚੈਕਅੱਪ ਅਤੇ ਜਾਗਰੂਕਤਾ ਕੈਂਪ

vikrant-bansal-2ਭਦੌੜ 09 ਨਵੰਬਰ (ਵਿਕਰਾਂਤ ਬਾਂਸਲ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਪ੍ਰਚਾਰ ਤਹਿਤ ਵਿਭਾਗ ਵੱਲੋਂ ਡਾ. ਰਾਜ ਕੁਮਾਰ ਤਪਾ ਐਸ.ਐਮ.ਓ. ਦੀ ਅਗਵਾਈ ਵਿੱਚ ਪਿੰਡਾਂ ਵਿੱਚ ਕੈਂਪ ਲਗਾਏ ਗਏ ਅਤੇ ਲੋਕਾਂ ਦੇ ਅਲੱਗ-ਅਲੱਗ ਤਰਾਂ ਦੇ ਚੈਕਅੱਪ ਕਰਕੇ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਸਿਹਤ ਬੀਮਾ ਯੋਜਨਾ ਆਦਿ ਦੀ ਜਾਣਕਾਰੀ ਲਈ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਅੱਜ ਪਿੰਡ ਚੀਮਾ, ਨਾਨਕਪੁਰਾ, ਜਗਜੀਤਪੁਰਾ, ਉਗੋਕੇ, ਜੋਧਪੁਰ ਆਦਿ ਪਿੰਡਾਂ ਵਿੱਚ ਕੈਂਪ ਲਗਾਏ ਗਏ ਹਨ, ਜਿਸ ਵਿੱਚ ਲੋਕਾਂ ਦੇ ਚੈਕਅੱਪ ਵੀ ਕੀਤੇ ਗਏ ਅਤੇ ਐਲੋਪੈਥੀ, ਹੋਮਿਓਪੈਥੀ, ਆਯੁਰਵੈਦਿਕ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਇਸ ਸਮੇਂ ਨਾਟਕ ਟੀਮ ਵੱਲੋਂ ਕੋਰਿਓਗ੍ਰਾਫ਼ੀਆ ਪੇਸ਼ ਕਰਕੇ ਲੋਕਾਂ ਨੂੰ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਇਸ ਸਮੇਂ ਡਾ.ਸਮਰਾਟ ਬਿਕਰਮ ਆਯੁਰਵੈਦਿਕ ਅਫ਼ਸਰ, ਡਾ.ਰਾਕੇਸ਼ ਗਰਗ, ਡਾ.ਚਾਵਲਾ, ਡਾ.ਮਨਜੀਤ ਕੌਰ, ਡਾ.ਸੁਨੀਤਾ ਰਾਣੀ, ਜਗਦੇਵ ਸਿੰਘ ਐਸ.ਆਈ, ਰਣਜੀਤ ਕੁਮਾਰ, ਜਗਸੀਰ ਸਿੰਘ, ਬਲਵਿੰਦਰ ਕੌਰ, ਹਰਜਿੰਦਰ ਸਿੰਘ, ਹਰਵਿੰਦਰ ਕੌਰ, ਡਾ.ਰਾਮ ਸਿੰਘ ਉਗੋਕੇ ਆਦਿ ਵੀ ਹਾਜ਼ਰ ਸਨ।

Share Button