ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

27-3

ਲ਼ਹਿਰਾਗਾਗਾ 26 ਮਈ (ਕੁਲਵੰਤ ਦੇਹਲਾ) ਪਿੰਡ ਬਾਕਦ ਕਲਾ ਵਿਖੇ ਹੱਕ ਮੰਗਦੇ ਮਜਦੂਰਾ ਉਪਰ ਲਾਠੀਚਾਰਜ ਕਰਨ ਦੀ ਲ਼ਹਿਰਾ ਇਲਾਕੇ ਦੇ ਮਜਦੂਰਾ ਵਲੋ ਵੱਡੀ ਗਿਣਤੀ ਵਿਚ ਮਰਦ ਅਤੇ ਔਰਤ ਨੇ ਇਕਠੇ ਹੋਕੇ ਪੰਜਾਬ ਸਰਕਾਰ ਖਿਲਾਫ ਮੇਨ ਬਜਾਰ ਵਿਚ ਦੀ ਨਾਹਰੇ ਮਾਰਕੇ ਮੁਜਾਹਰਾ ਕੀਤਾ ਗਿਆ। ਐਸ.ਡੀ.ਐਮ ਦਫਤਰ ਅਂਗੇ ਪੰਜਾਬ ਦੀ ਅਰਥੀ ਫੂਕੀ ਗਈ ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਇਲਾਕਾ ਪ੍ਰਧਾਨ ਬਲਵਿੰਦਰ ਸਿੰਘ ਜਲੂਰ ਨੇ ਕਿਹਾ ਕਿ ਐਸ.ਐਸ.ਪੀ ,ਡੀ.ਐਸ.ਪੀ ਸੰਗਰੂਰ ਅਤੇ ਥਾਣਾ ਭਵਾਨੀਗੜ ਦੇ ਐਸ.ਐਚ.ੳ ਨੂੰ ਬਰਖਾਸਤ ਕਰਕੇ ਪਰਚਾ ਦਰਜ ਕੀਤਾ ਜਾਵੇ। ਗ੍ਰਿਫਤਾਰ ਕੀਤੇ ਮਜਦੂਰ ਆਗੂਆ ਨੂੰ ਤਰੂੰਤ ਰਿਹਆ ਕੀਤਾ ਜਾਵੇ ਅਤੇ ਪਾਏ ਝੂਠੇ ਕੇਸ ਵਾਪਸ ਲਏ ਜਾਣਾ ਡੇਮੀ ਬੋਲੀ ਰੱਦ ਕੀਤੀ ਜਾਵੇ। ਹਕ ਮੰਗਦੇ ਮਜਦੂਰਾ ਨੂੰ ਜਬਰ ਦੇ ਨਾਕ ਦਬਾਉਣਾ ਬਦਾਲ ਸਰਕਾਰ ਦਾ ਮਜਦੂਰ ਵਿਰੋਧੀ ਚੇਹਰਾ ਸਾਹਮਾਣੇ ਆ ਗਿਆ ਹੈ। ਅਜ ਇਲਾਕੇ ਦੇ ਪਿੰਡ ਹਰੀਗੜ ,ਢੀਡਸਾ ,ਰਾਏਧਰਾਨਾ,ਖੋਖਰ ਕਲਾ ,ਖੋਖਰ ਖੁਰਦ ਅਤੇ ਗਾਗਾ ਆਦਿ ਪਿੰਡ ਵਿਚੋ ਔਰਤ ਅਤੇ ਮਰਦ ਨੇ ਸਮੂਲੀਅਤ ਕੀਤੀ। ਆਗੂਆ ਜੋਰ ਨਾਲ ਕਿਹਾ ਕਿ ਮਜਦੂਰ ਸਮਾਜ ਦਾ ਸਭ ਤੋ ਹੇਠਲਾ ਤਂਬਕਾ ਹਨ। ਵੋਟਾ ਵੇਲੇ ਸਿਰਫ ਲਾਰੇ ਲਏ ਜਾਦੇ ਹਨ ਜੋ ਕਦੇ ਪੂਰਾ ਨਹੀ ਕੀਤੇ ਜਾਦੇ। ਜਥੇਬੰਦੀ ਹੋਰ ਸੰਘਰਸ ਕਰਨ ਹੀ ਸਮੇ ਦੀ ਮੁੱਖ ਲੌੜ ਹੈ।

ਜਬਰ ਦੇ ਨਾਲ ਕਿਸੇ ਵੀ ਘੋਲ ਨੂੰ ਦਵਾਉਣਾ ਸਰਕਾਰਾ ਦੀ ਭੁੱਲ ਹੈ ਸਗੋ ਜਥੇਬੰਦੀ ਤਕਾਤ ਹੋਰ ਜਿਆਦਾ ਮਜਬੂਤ ਹੁੰਦੀ ਹੈ। ਹਾਕਮਾ ਲਈ ਚਣੌਤੀ ਹੈ। ਅੱਜ ਦੇ ਧਰਨੇ ਹੋਰਨਾ ਤੋ ਇਲਾਵਾ ਗੁਰਦਾਸ ਸਿੰਘ,ਕਰਨੈਲ ,ਮਂਖਣ ,ਕੁਲਦੀਪ ਕੋਰ,ਅਮਰਜਤਿ ਕੋਰ ,ਹਰਦੀਪ ਕੋਰ ਹਰੀਗੜ ,ਬੀਰਬਲ ਰਾਜ ਸਿੰਘ,ਲੀਲੂ ਰਾਮ ਤੋ ਇਲਾਵਾ ਪੰਜਾਬ ਕਿਸਾਨ ਯੂਨੀਆਨ ਦੇ ਸੂਬਾ ਸਂਕਤਰ ਬਲਵਿੰਦਰ ਸਿੰਘ ਜਲੂਰ ਨੇ ਵੀ ਸੰਬੋਧਨ ਕੀਤਾ। ਕਿਸਾਨ ਸਭਾ ਦੇ ਸੂਬਾ ਆਸੂ ਭੀਮ ਸਿੰਘ ਆਲਮਪੁਰ ਨੇ ਵੀ ਸੰਬੋਧਨ ਕੀਤਾ ਪੰਜਾਬ ਕਿਸਾਨ ਸਭਾ ਦੇ ਆਗੂ ਸਤਬੰਤ ਖੰਡੇਬਦ ਵੀ ਸਮਾਲ ਸਨ।

Share Button

Leave a Reply

Your email address will not be published. Required fields are marked *

%d bloggers like this: