ਪੰਜਾਬ ਸਰਕਾਰ ਵਲੋਂ ਰੇਤੇ ਅਤੇ ਗਰੈਵਲ (ਕੱਚੇ ਮਾਲ) ਦੇ ਰੇਟ ਨਿਸ਼ਚਿਤ ਕੀਤੇ ਗਏ

ss1

ਪੰਜਾਬ ਸਰਕਾਰ ਵਲੋਂ ਰੇਤੇ ਅਤੇ ਗਰੈਵਲ (ਕੱਚੇ ਮਾਲ)  ਦੇ ਰੇਟ ਨਿਸ਼ਚਿਤ ਕੀਤੇ ਗਏ

ਰੂਪਨਗਰ, 24 ਅਕਤੂਬਰ: ਪੰਜਾਬ ਸਰਕਾਰ ਵਲੋਂ ਰੇਤੇ ਅਤੇ ਗਰੈਵਲ(ਕੱਚੇ ਮਾਲ)  ਦੇ ਰੇਟ ਨਿਸ਼ਚਿਤ ਕੀਤੇ ਗਏ ਹਨ ਅਤੇ ਇੰਨਾਂ ਰੇਟਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਹਿੱਤ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਦੀਆਂ ਹਦਾਇਤਾਂ ਅਨੁਸਾਰ ਇਹ ਰੇਟ ਡਿਪਟੀ ਕਮਿਸ਼ਨਰ ਦਫਤਰ ਦੇ ਦਾਖਲੇ ਤੇ ਸਹਿਯੋਗ ਕਾਉਂਟਰ ਨੇੜੇ, ਜਨਰਲ ਮੈਨੇਜਰ ਡੀ.ਆਈ.ਸੀ. ਦਫਤਰ ਅਤੇ ਜਿਲ੍ਹੇ ਵਿਚ ਪੈਂਦੀਆਂ ਸਾਰੀਆਂ 10 ਖੱਡਾਂ  ਵਿਖੇ ਇੰਨਾ ਰੇਟਾਂ ਸਬੰਧੀ ਫਲੈਕਸ ਚਸਪਾ ਕਰ ਦਿਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਲਖਮੀਰ ਸਿਘ ਨੋਡਲ ਅਫਸਰ ਫਾਰ ਮਾਈਨਿੰਗ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਨੇ ਦਸਿਆ ਕਿ ਪੰਜਾਬ ਸਰਕਾਰ ਵਲ਼ੋ ਨਿਸ਼ਚਿਤ ਕੀਤੇ ਇੰਨਾਂ ਰੇਟਾਂ ਅਨੁਸਾਰ ਨਾਨਗਰਾਂ ਖੱਡ ਤੋਂ 148 ਰੁਪਏ ਪ੍ਰਤੀ ਟਨ , ਸਵਾੜਾ ਖੱਡ ਤੋਂ 131 ਰੁਪਏ, ਕੀਰਤੁਪਰ ਸਾਹਿਬ ਖੱਡ ਤੋਂ 134 ਰੁਪਏ, ਭੱਲੜੀ ਖੱਡ ਤੋਂ 133 ਰੁਪਏ ਪ੍ਰਤੀ ਟਨ , ਪਲਾਸੀ ਖੱਡ ਤੋਂ 138 ਰੁਪਏ , ਭਲਾਨ ਖੱਡ ਤੋਂ 149 ਰੁਪਏ, ਸੂਰੇਵਾਲ ਖੱਡ ਤੋਂ 132 ਰੁਪਏ, ਬੇਈਹਾਰਾ ਖੱਡ ਤੋਂ 136 ਰੁਪਏ ਜਦਕਿ ਹਰਸਾ ਬੇਲਾ ਖੱਡ ਤੋਂ 130 ਰੁਪਏ ਪ੍ਰਤੀ ਟਨ ਰੇਟ ਨਿਸ਼ਚਿਤ ਕੀਤਾ ਗਿਆ ਹੈ।

             ਉਨਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਨਿਸ਼ਚਿਤ ਕੀਤੇ ਰੇਟ ਤੋਂ ਜਿਆਦਾ ਕੋਈ ਵੀ ਖੱਡ ਓਪਰੇਟਰ ਰੇਟ ਨਹੀ ਲੈ ਸਕਦਾ ਅਜਿਹੇ ਹਾਲਤ ਵਿਚ ਸਬੰਧਤ ਓਪਰੇਟਰ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।

Share Button

Leave a Reply

Your email address will not be published. Required fields are marked *