ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਗੱਡੀਆਂ ਦਾ ਜੂਲਾਈ, 2016 ਦਾ ਸਡਿਊਲ ਜਾਰੀ

ss1

ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਗੱਡੀਆਂ ਦਾ ਜੂਲਾਈ, 2016 ਦਾ ਸਡਿਊਲ ਜਾਰੀ

ਚੰਡੀਗੜ੍ਹ, 25 ਜੂਨ (ਪ੍ਰਿੰਸ): ਪੰਜਾਬ ਸਰਕਾਰ ਵਲੋ’ ਸੂਬੇ ਦੇ ਲੋਕਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਮੱਦੇ ਨਜ਼ਰ ਆਮ ਜਨਤਾ ਦੀ ਸਹੂਲਤ ਲਈ ਨਾਂਦੇੜ ਸਾਹਿਬ ਅਤੇ ਵਾਰਾਨਾਸੀ ਲਈ ਚੱਲਣ ਵਾਲੀਆਂ ਵੱਖ ਵੱਖ ਰੇਲ ਗੱਡੀਆਂ ਦਾ ਸਡਿਊਲ ਜਾਰੀ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆਂ ਸਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਰਵਾਨਾ ਹੋਣ ਵਾਲੀਆਂ ਗੱਡੀਆਂ ਦੀ ਸਮਾਂ ਸਾਰਣੀ ਵਿਚ 02 ਜੁਲਾਈ, 2016 ਨੂੰ ਆਤਮ ਨਗਰ (ਲੁਧਿਆਣਾ) ਹਲਕੇ ਲਈ ਗੱਡੀ ਲੁਧਿਆਣਾ ਤੋ’; 05 ਜੁਲਾਈ ਨੂੰ ਫਗਵਾੜਾ ਹਲਕੇ ਲਈ ਫਗਵਾੜਾ ਤੋ’; 09 ਜੁਲਾਈ ਨੂੰ ਬਲਾਚੋਰ ਹਲਕੇ ਲਈ ਨਵਾਂ ਸ਼ਹਿਰ ਤੋ’; 12 ਜੁਲਾਈ ਨੂੰ ਆਦਮਪੁਰ ਹਲਕੇ ਲਈ ਕੁਰਦਪੁਰ ਤੋ’, 16 ਜੁਲਾਈ ਨੂੰ ਹੁਸ਼ਿਆਰਪੁਰ ਹਲਕੇ ਲਈ ਹੁਸ਼ਿਆਰਪੁਰ ਤੋ’; 19 ਜੁਲਾਈ ਨੂੰ ਫਿਲੌਰ ਹਲਕੇ ਲਈ ਫਲੌਰ ਤੋ’, 23 ਜੁਲਾਈ ਨੂੰ ਬਾਘਾ ਪੁਰਾਣਾ ਹਲਕੇ ਲਈ ਕੋਟਕਪੁਰਾ ਤੋ ਅਤੇ 26 ਜੁਲਾਈ ਨੂੰ ਫਿਰੋਜਪੁਰ ਸਿਟੀ ਹਲਕੇ ਲਈ ਫਿਰੋਜਪੁਰ ਤੋ’ ਨਾਦੇੜ ਸਾਹਿਬ ਲਈ ਗੱਡੀਆਂ ਰਵਾਨਾ ਹੋਣਗੀਆਂ।
ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਵਾਰਾਨਾਸੀ ਲਈ 11 ਜੁਲਾਈ, 2016 ਨੂੰ ਸੰਗਰੂਰ (ਜਿਲੇ) ਹਲਕੇ ਲਈ ਸੰਗਰੂਰ ਤੋ’ ਜਦਕਿ 21 ਜੁਲਾਈ, 2016 ਨੂੰ ਪਟਿਆਲਾ (ਜਿਲੇ) ਹਲਕੇ ਲਈ ਪਟਿਆਲਾ ਤੋ’ ਵਾਰਾਨਾਸੀ ਲਈ ਸ਼ਰਧਾਲੂਆਂ ਦੀ ਗੱਡੀ ਰਵਾਨਾ ਹੋਵੇਗੀ।

Share Button

Leave a Reply

Your email address will not be published. Required fields are marked *