ਪੰਜਾਬ ਸਰਕਾਰ ਬੁਖਲਾਹਟ ਵਿੱਚ ਕਰ ਰਹੀ ਬਿਨਾਂ ਮਤਲਬ ਦੀਆਂ ਟਿੱਪਣੀਆਂ: ਡਾ. ਅੰਮ੍ਰਿਤਪਾਲ

ss1

ਪੰਜਾਬ ਸਰਕਾਰ ਬੁਖਲਾਹਟ ਵਿੱਚ ਕਰ ਰਹੀ ਬਿਨਾਂ ਮਤਲਬ ਦੀਆਂ ਟਿੱਪਣੀਆਂ: ਡਾ. ਅੰਮ੍ਰਿਤਪਾਲ

ਝਬਾਲ, 14 ਮਈ (ਹਰਪ੍ਰੀਤ ਸਿੰਘ): ਵਾਕਿਆ ਹੀ ਸੱਚ ਹੈ ਕਿ ਪੰਜਾਬ ਸਰਕਾਰ ਬੁਖਲਾਹਟ ਵਿਚ ਹੈ ਅਤੇ ਆਮ ਆਦਮੀ ਪਾਰਟੀ `ਤੇ ਐਂਵੇ ਹੀ ਬਿਨਾਂ ਮਤਲਬ ਦੀਆਂ ਟਿੱਪਣੀਆਂ ਕਰਨ ਲੱਗ ਪਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਹਾਇਕ ਸੈਕਟਰ ਇੰਚਾ: ਯੂਥ ਵਿੰਗ ਡਾ:ਅੰਮ੍ਰਿਤਪਾਲ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਕਿ ਇੰਨਕਮ ਟੈਕਸ ਡਿਪਾਰਟਮੈਂਟ ਵਿਚ ਇਕ ਵੱਡੀ ਪੋਸਟ ਤੇ ਸੀ ਤੇ ਉਹਨਾਂ ਦੀ ਇਕ ਮਹੀਨੇ ਦੀ ਇੰਨਕਮ ਤਕਰੀਬਨ 2 ਲੱਖ ਰੁ: ਸੀ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਲੋਕਾਂ ਦੀ ਸੇਵਾ ਲਈ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਉਸਨੇ ਦਿੱਲੀ ਵਿਚ ਆਪਣੀ ਸਰਕਾਰ ਬਣਾਈ ਤੇ ਦਿੱਲੀ ਵਿਚ ਸ਼ੁਰੂ ਕੀਤੇ ਕਈ ਪ੍ਰੋਜੈਕਟਾਂ ਵਿਚ ਕਰੋੜਾਂ ਰੁ: ਬਚਾਏ ਤੇ ਉਹ ਰੁਪਏ ਉਸਨੇ ਲੋਕਾਂ ਦੀ ਭਲਾਈ ਲਈ ਖਰਚ ਕੀਤੇ ਜਿਸ ਤਰ੍ਹਾਂ ਹਸਪਤਾਲਾਂ ਵਿਚੋਂ ਦਵਾਈ ਮੁਫਤ, ਬਿਜਲੀ ਦੇ ਰੇਟ ਅੱਧੇ ਕਰ ਦਿੱਤੇ, 700 ਲੀਟਰ ਪਾਣੀ ਫ੍ਰੀ ਦਿੱਤਾ ।

ਇਸ ਤੋਂ ਇਲਾਵਾ ਠੇਕੇਦਾਰੀ ਖਤਮ ਕੀਤੀ । ਹੁਣ ਮੌਜੂਦਾ ਸਰਕਾਰ ਨੂੰ ਇਹ ਡਰ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣ ਗਈ ਤਾਂ ਉਹਨਾਂ ਨੂੰ ਠੇਕੇਦਾਰੀਆਂ ਦਾ ਚੜਾਵਾ ਚੜਨਾ ਬੰਦ ਹੋ ਜਾਵੇਗਾ । ਇਸ ਲਈ ਸਰਕਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ । ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਖਬਰ ਆਈ ਸੀ ਕਿ ਦਿੱਲੀ ਸਰਕਾਰ ਨੇ ਦਿੱਲੀ ਵਿਚ ਪੰਜਾਬੀ ਨੂੰ ਪੜਾਈ ਵਿਚੋਂ ਖਤਮ ਕਰ ਦਿੱਤਾ ਹੈ । ਪਰ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਕਿਹਾ ਕਿ ਦਿੱਲੀ ਵਿਚ ਹਰ ਇਕ ਧਰਮ ਰਹਿੰਦੇ ਹਨ ਤੇ ਸਿੱਖ ਪੰਜਾਬੀ, ਮੁਸਲਮਾਨ ਉਰਦੂ, ਹਿੰਦੂ ਸੰਸਕ੍ਰਿਤ ਚੁਣ ਸਕਦੇ ਹਨ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਰੋਕ ਨਹੀਂ ਲਗਾਈ ਸਗੋਂ ਹਰ ਧਰਮ ਦੇ ਲੋਕਾਂ ਨੂੰ ਆਪਣੀ ਭਾਸ਼ਾ ਚੁਣ ਦਾ ਅਧਿਕਾਰ ਦਿੱਤਾ ਹੈ । ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਰਾਬਤਾ ਕਰਨ ਅਤੇ ਪਤਾ ਕਰਨ ਕਿ ਦਿੱਲੀ ਦੀ ਆਮ ਆਦਮੀ ਦੀ ਸਰਕਾਰ ਨੇ ਦਿੱਲੀ ਦਾ ਕਿੰਨਾ ਕੁ ਵਿਕਾਸ ਕਰਵਾਇਆ ਹੈ । ਲੋਕਾਂ ਨੂੰ ਸਰਕਾਰ ਵੱਲੋਂ ਗੁੰਮਰਾਹ ਕਰਨ ਵਾਲੇ ਬਿਆਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ । ਇਸ ਮੋਕੇ ਉਹਨਾਂ ਦੇ ਨਾਲ ਕਰਤਾਰ ਸਿੰਘ ਲਾਲੀ, ਮਨਪ੍ਰੀਤ ਸਿੰਘ ਮੰਗਾ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਨਵਰਾਜ ਬਘਿਆੜੀ, ਜੋਗਿੰਦਰ ਸਿੰਘ ਝਬਾਲ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *