ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਪੰਜਾਬ ਸਰਕਾਰ ਨੇ ਹੈਲਥ ਤੇ ਵੈੱਲਨੈੱਸ ਤੇ ਸਬ-ਸੈਂਟਰ ਖੋਲਣ ਦੇ ਦਿੱਤੇ ਨਿਰਦੇਸ਼: ਡਾ. ਸ਼ਿਵ ਕੁਮਾਰ

ਪੰਜਾਬ ਸਰਕਾਰ ਨੇ ਹੈਲਥ ਤੇ ਵੈੱਲਨੈੱਸ ਤੇ ਸਬ-ਸੈਂਟਰ ਖੋਲਣ ਦੇ ਦਿੱਤੇ ਨਿਰਦੇਸ਼: ਡਾ. ਸ਼ਿਵ ਕੁਮਾਰ

ਮਰੀਜ਼ਾਂ ਨੂੰ ਪਿੰਡਾਂ ਦੇ ਨਜ਼ਦੀਕ ਹੀ ਮਿਲਣਗੀਆਂ ਸਿਹਤ ਸਹੂਲਤਾਂ

ਨੂਰਪੁਰਬੇਦੀ (ਨਿਰਪੱਖ ਆਵਾਜ਼ ਬਿਊਰੋ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੇ ਹੈਲਥ ਵੈੱਲਨੈੱਸ ਤੇ ਸਬ-ਸੈਂਟਰ ਵਿਖੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਸਿਹਤ ਮੰਤਰੀ ਤੇ ਸਿਵਲ ਸਰਜਨ ਐਚ ਐਨ ਸ਼ਰਮਾ ਦੀਆਂ ਹਦਾਇਤਾਂ ‘ਤੇ ਨੂਰਪੁਰਬੇਦੀ ਦੇ ਸਾਰੇ ਹੈਲਥ ਵੈੱਲਨੈੱਸ ਤੇ ਸਬ-ਸੈਂਟਰ ਵਿਖੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਲੋਕਾਂ ਨੂੰ ਪਿੰਡਾਂ ਦੇ ਨਜਦੀਕ ਹੀ ਸਿਹਤ ਸਹੂਲਤਾਂ ਮਿਲ ਸਕਣ।

ਉਨ੍ਹਾਂ ਦੱਸਿਆ ਕਿ ਸੂਬੇ ਵਿਚ ਲਾਕਡਾਊਨ ਦੇ ਮਦੱਦੇਨਜ਼ਰ ਇਨ੍ਹਾਂ ਕੇਂਦਰਾਂ ਵਿਖੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਨਹੀਂ ਹੋ ਰਹੀਆਂ ਸਨ ਪਰ ਹੁਣ ਇਹ ਕੇਂਦਰ ਸਵੇਰੇ 9 ਤੋਂ 5 ਸ਼ਾਮ ਵਜੇ ਤੱਕ ਖੁੱਲੇ ਰੱਖੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਨਾ ਆਉਣਾ ਪਵੇ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਵੀ ਡਾਕਟਰਾਂ ਵਲੋਂ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਨੂਰਪੁਰਬੇਦੀ ਬਲਾਕ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਯਕੀਨੀ ਤੌਰ ‘ਤੇ ਮੁਹਈਆ ਕਰਵਾਈਆ ਜਾਣਗੀਆਂ।

ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਹਸਪਤਾਲ ਜਾਂ ਸਿਹਤ ਕੇਂਦਰਾਂ ਵਿਖੇ ਪਹੁੰਚਣ ‘ਤੇ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੇ ਜਾਵੇ ਜਿਸ ਤਹਿਤ ਇਕ ਦੂਜੇ ਤੋਂ ਸਮਾਜਿਕ ਵਿੱਥ ਬਣਾ ਕੇ ਰੱਖੀ ਜਾਵੇ ਅਤੇ ਕਿਸੇ ਵੀ ਥਾਂ ‘ਤੇ ਭੀੜ੍ਹ ਕਰਨ ਤੋਂ ਬਚਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਲਗਾਏ ਗਏ ਲਾਕਡਾਊਨ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਤਾਂ ਜੋ ਅਸੀਂ ਆਪ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਦੇ ਖਤਰੇ ਤੋਂ ਬਚਾ ਸਕੀਏ।

Leave a Reply

Your email address will not be published. Required fields are marked *

%d bloggers like this: