Thu. Jun 20th, 2019

ਪੰਜਾਬ ਸਰਕਾਰ ਨੇ ਬੰਦ ਦੇ ਸੱਦੇ ਕਰਕੇ 2 ਅਪ੍ਰੈਲ ਨੂੰ ਬੱਸ ਸੇਵਾਵਾਂ ਕੀਤੀਆਂ ਠੱਪ

ਪੰਜਾਬ ਸਰਕਾਰ ਨੇ ਬੰਦ ਦੇ ਸੱਦੇ ਕਰਕੇ 2 ਅਪ੍ਰੈਲ ਨੂੰ ਬੱਸ ਸੇਵਾਵਾਂ ਕੀਤੀਆਂ ਠੱਪ

ਪੰਜਾਬ ਸਰਕਾਰ ਨੇ 2 ਅਪ੍ਰੈਲ ਦਿਨ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਕਾਰਨ ਸਮੁੱਚੇ ਸੂਬੇ ਵਿੱਚ ਬੱਸ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਬੰਦ ਦੌਰਾਨ ਪੀ.ਆਰ.ਟੀ.ਸੀ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਸੂਬੇ ਦੀਆਂ ਸੜਕਾਂ ‘ਤੇ ਨਹੀਂ ਦੌੜਨਗੀਆਂ ਅਤੇ ਇਨ੍ਹਾਂ ਬੱਸਾਂ ਦੀਆਂ ਸੇਵਾਵਾਂ ਤੇ ਰੋਕ ਲਾ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ 01 ਅਪ੍ਰੈਲ 2018 ਨੂੰ ਸ਼ਾਮੀ 5 ਵਜੇ ਤੋਂ ਲੈ ਕੇ 02 ਅਪ੍ਰੈਲ 2018 ਰਾਤੀ 11 ਵਜੇ ਤੱਕ ਵਾਇਸ ਕਾਲਜ਼ ਤੋਂ ਇਲਾਵਾ ਪੰਜਾਬ ਵਿੱਚ ਸਾਰੀਆਂ ਮੋਬਾਇਲ ਇੰਟਰਨੈੱਟ ਸੇਵਾਵਾਂ (2 ਜੀ/3 ਜੀ/4 ਜੀ/ ਸੀਡੀਐਮਏ), ਸਾਰੀਆਂ ਐਸ.ਐਮ.ਐਸ. ਸੇਵਾਵਾਂ ਅਤੇ ਸਾਰੀਆਂ ਡੌਂਗਲ ਸੇਵਾਵਾਂ ਵੀ ਬੰਦ ਰਹਿਣਗੀਆਂ।

Leave a Reply

Your email address will not be published. Required fields are marked *

%d bloggers like this: