ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਕਾਰਗੁਜਾਰੀ ਨੂੰ ਸਲਾਹਿਆ

ss1

ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਕਾਰਗੁਜਾਰੀ ਨੂੰ ਸਲਾਹਿਆ

ਬਠਿੰਡਾ (ਪਰਵਿੰਦਰ ਜੀਤ ਸਿੰਘ)ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਰਾਜ ਵਿੱਚ ਲਗਾਤਾਰ ਬਿਜਲੀ ਸਪਲਾਈ ਦੇ ਕੀਤੇ ਗਏ ਯਤਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਲਾਹੇ ਜਾਣ ਤੇ ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਰਾਜ ਭਰ ਦੇ ਪੇਂਡੂ ਖੇਤਰਾਂ ਵਿੱਚ ਵੀ ਸ਼ਹਿਰਾਂ ਦੀ ਤਰਜ ਤੇ 24 ਘੰਟੇ ਸਪਲਾਈ ਦਿੱਤੀ ਗਈ ਹੈ ਜਦੋਂ ਕਿ ਗੁਆਂਢੀ ਰਾਜਾਂ ਵਿੱਚ ਗਰਮੀਆਂ ਦੇ ਸੀਜਨ ਦੌਰਾਨ ਬਿਜਲੀ ਦੀ ਸਪਲਾਈ ਸਿਰਫ 14 ਘੰਟੇ ਹੀ ਦਿੱਤੀ ਗਈ ਹੈ। ਪੰਜਾਬ ਦੇ ਹਰ ਕੋਨੇ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਝੋਨੇ ਦੀ ਫਸਲ ਲਈ ਟਿਊਬਵਲਾਂ ਨੂੰ ਘੱਟੋ ਘੱਟ 8 ਘੰਟੇ ਬਿਜਲੀ ਦੀ ਸਪਲਾਈ ੱਿਦੱਤੀ ਗਈ। ਇਸ ਤੋਂ ਇਲਾਵਾ ਗਰਮੀਂ ਦੇ ਸੀਜਨ ਦੌਰਾਨ ਇੱਕ ਲੱਖ ਦੇ ਕਰੀਬ ਨਵੇਂ ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਗਏ ਅਤੇ ਰਾਜ ਵਿੱਚ ਸੜਕਾਂ ਨੂੰ ਚਹੁੰ ਮਾਰਗੀ ਅਤੇ ਚੌੜੇ ਕੀਤੇ ਜਾਣ ਕਰਕੇ ਸੜਕਾਂ ਦੇ ਨਾਲੋਂ ਬਿਜਲੀ ਦੀਆਂ ਲਾਈਨਾਂ ਨੂੰ ਹਟਾ ਕੇ ਨਵੇਂ ਸਿਰੇ ਤੋਂ ਉਸਾਰਨ ਦਾ ਕੰਮ ਵੀ ਮਿਤੀਬਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਸਿਸਟਮ ਵਿੱਚ ਵੱਡੇ ਪੱਧਰ ਤੇ ਸੁਧਾਰ ਕਰਕੇ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਦੌਰਾਨ ਹੋਣ ਵਾਲੇ ਘਾਟੇ ਨੂੰ ਘੱਟ ਕਰਕੇ 14 % ਤੇ ਲਿਆਂਦਾ ਗਿਆ ਜਦੋਂ ਕਿ ਗੁਆਂਡੀ ਰਾਜਾਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਹ ਘਾਟਾ ਅਜੇ ਵੀ 30 % ਹੈ। ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਘਾਟੇ ਨੂੰ ਨਿਯੰਤਰਿਤ ਕਰਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਆਪਣੇ ਖੱਪਤਕਾਰਾਂ ਨੂੰ ਖੇਤਰ ਵਿੱਚ ਸਬ ਤੋਂ ਘੱਟ ਕੀਮਤ ਤੇ ਬਿਜਲੀ ਦੇਣ ਵਿੱਚ ਸਫਲ ਰਿਹਾ ਹੈ।
ਪੰਜਾਬ ਰਾਜ ਬਿਜਲੀ ਬੋਰਡ ਨੂੰ 2010 ਵਿੱਚ ਤੋੜਨ ਤੋਂ ਬਾਅਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਨਾਂ ਦੀਆਂ ਦੋ ਕੰਪਨੀਆਂ ਬਣਾਈਆਂ ਗਈਆ ਸਨ ਅਤੇ ਪੰਜਾਬ ਸਰਕਾਰ ਵੱਲੋਂ ਨਵੀਆਂ ਕੰਪਨੀਆਂ ਵਿੱਚ ਪ੍ਰੋਫੈਸ਼ਨਲ ਮੇਨੇਜਮੈਂਟ ਲਾਉਣ ਦਾ ਮਨ ਬਣਾਇਆ ਗਿਆ ਸੀ। ਇਸੇ ਫੈਸਲੇ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਚੇਅਰਮੈਨ ਵਜੋਂ ਇੱਕ ਇੰਜਨੀਆਰ ਦੀ ਤਾਇਨਾਤੀ ਕੀਤੀ ਗਈ ਸੀ। ਪੰਜਾਬ ਦੇ ਇਸ ਫੈਸਲੇ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ ਅਤੇ ਇਸ ਸਮੇਂ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਸਪਲਾਈ ਦੇ ਖੇਤਰ ਵਿੱਚ ਅਹਿਮ ਸੁਧਾਰ ਲਿਆਂਦੇ ਗਏ ਹਨ ਅਤੇ ਖੱਪਤਕਾਰਾਂ ਨੂੰ ਵਧੀਆ ਸੇਵਾ ਪ੍ਰਦਾਨ ਕੀਤੀ ਗਈ ਹੈ।
ਇੰਜਨੀਅਰਾਂ ਦੀ ਕਾਰਗੁਜਾਰੀ ਅਤੇ ਕਾਬਲੀਅਤ ਤੇ ਭਰੋਸਾ ਜਤਾਉਦੇ ਹੋਏ ਇੰਜ: ਕੇ. ਡੀ. ਚੌਧਰੀ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਦੋ ਸਾਲ ਦੇ ਕਾਰਜਕਾਲ ਵਿੱਚ ਵਾਧੇ ਦਾ ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਸੁਆਗਤ ਕਰਦੀ ਹੈ ਕਿਉਂਕਿ ਇਸ ਨਾਲ ਇੰਜਨੀਅਰਾਂ ਦਾ ਮਨੋਬਲ ਹੋਰ ਵਧਿਆ ਹੈ। ਗੌਰਤਲਬ ਹੈ ਕਿ ਇੰਜ: ਕੇ.ਡੀ.ਚੌਧਰੀ ਦੇ ਕਾਰਜਕਾਲ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਕਾਫੀ ਜਿਆਦਾ ਤਰੱਕੀ ਕੀਤੀ ਹੈ ਅਤੇ ਇਸੇ ਸਮੇਂ ਦੌਰਾਨ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਭਾਰਤ ਸਰਕਾਰ ਵੱਲੋਂ ਸਭ ਤੋਂ ਵਧੀਆਂ ਬਿਜਲੀ ਦਾ ਅਦਾਰਾ ਵੀ ਐਲਾਨਿਆ ਗਿਆ ਹੈ। ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਇਸ ਮੰਗ ਨੂੰ ਫਿਰ ਦੌਹਰਾਂਦੀ ਹੈ ਕਿ ਬਿਜਲੀ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਂਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਤਰਜ ਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸਨ ਵਿੱਚ ਵੀ ਇੰਜਨੀਅਰ ਨੂੰ ਹੀ ਚੇਅਰਮੈਨ ਦੇ ਅਹੁਦੇ ਤੇ ਲਾਇਆ ਜਾਵੇ। ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਬੇਨਤੀ ਕਰਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਐਸ.ਡੀ.ਓ. ਦੀ ਮੁਢਲੀ ਤਨਖਾਹ ਦੇ ਲੰਬੇ ਸਮੇਂ ਤੋਂ ਲਮਕਦੇ ਮਸਲੇ ਨੂੰ ਹੱਲ ਕਰਣ ਲਈ ਨਿਜੀ ਦਖਲਅੰਦਾਜੀ ਕਰਣ ਤਾਂ ਜੋ ਇੰਜਨੀਅਰਾਂ ਨੂੰ ਉਹਨਾ ਦਾ ਹੱਕ ਮਿਲ ਸਕੇ।

Share Button

Leave a Reply

Your email address will not be published. Required fields are marked *