ਪੰਜਾਬ ਸਰਕਾਰ ਨੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਵਿਚ ਇਨਾਮਾਂ ਦੀ ਰਕਮ ਵਿਚ ਕੀਤਾ ਵਾਧਾ- ਹਰਪ੍ਰੀਤ ਸਿੰਘ

ਪੰਜਾਬ ਸਰਕਾਰ ਨੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਵਿਚ ਇਨਾਮਾਂ ਦੀ ਰਕਮ ਵਿਚ ਕੀਤਾ ਵਾਧਾ- ਹਰਪ੍ਰੀਤ ਸਿੰਘ

03malout05ਮਲੋਟ, 3 ਦਸੰਬਰ (ਆਰਤੀ ਕਮਲ) : ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ 9ਵੀਂ ਕੌਮੀ ਪਸ਼ੂੁਧੰਨ ਚੈਂਪੀਅਨਸ਼ਿਪ ਅਤੇ ਲਾਈਵਸਟਾਕ ਐਕਸਪੋ2016 ਵਿਚ ਅੱਜ ਦੁੱਜੇ ਦਿਨ ਦੇ ਦੁਪਹਿਰ ਬਾਅਦ ਦੇ ਸਮਾਗਮਾਂ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਸ਼ੂ ਪਾਲਕਾਂ ਦੀ ਮੰਗ ਤੇ ਇਸ ਸਾਲ ਇਸ ਮੇਲੇ ਵਿਚ ਮੁਕਾਬਲਿਆਂ ਦੀ ਗਿਣਤੀ ਵੀ ਵਧਾਈ ਗਈ ਹੈ ਅਤੇ ਨਾਲ ਹੀ ਇਨਾਮਾਂ ਦੀ ਰਕਮ ਵੀ ਸਵਾ ਕਰੋੜ ਤੋਂ ਵਧਾ ਕੇ 1.5 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ੳੂਨ੍ਹਾਂ ਨੇ ਕਿਹਾ ਕਿ ਇਸ ਉਪਰਾਲੇ ਨਾਲ ਪਸ਼ੂਆਂ ਦੀ ਨਸਲ ਸੁਧਾਰ ਨੂੰ ਹੁਲਾਰਾ ਮਿਲਿਆ ਹੈ ਅਤੇ ਇੱਥੇ ਕਰਵਾਏ ਜਾ ਰਹੇ ਮੂਕਾਬਲਿਆਂ ਕਾਰਨ ਰਾਜ ਦੇ ਪਸੂ ਧਨ ਦੀ ਕੀਮਤ ਵਿਚ ਵੀ ਵਾਧਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਸਿਰਫ ਇਹੀ ਨਹੀਂ ਪੰਜਾਬ ਸਰਕਾਰ ਨੇ ਖੇਤੀ ਅਤੇ ਪਸੂ ਪਾਲਣ ਦੇ ਕਿੱਤੇ ਨੂੰ ਉਤਸਾਹਿਤ ਕਰਨ ਲਈ ਅਨੇਕਾਂ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਰਾਜ ਦੇ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਪਸ਼ੁ ਪਾਲਣ ਡਾ: ਐਚ.ਐਸ. ਸੰਧਾ, ਸੀ.ਈ.ਓ. ਡੇਅਰੀ ਵਿਕਾਸ ਡਾ: ਜੇ.ਐਸ. ਮਾਨ, ਚੇਅਰਮੈਨ ਸ: ਬਸੰਤ ਸਿੰਘ ਕੰਗ ਆਦਿ ਵੀ ਹਾਜਰ ਸਨ।

ਇਸ ਦੌਰਾਨ ਅੱਜ ਹੋਏ ਮੁਕਾਬਲਿਆਂ ਵਿਚ ਸਾਹੀਵਾਲ ਵੈਹੜੀ ਦੋ ਪੱਕੇ ਦੰਦ ਤੱਕ ਦੇ ਮੁਕਾਬਲੇ ਵਿਚ ਗੁਰਮੁੱਖ ਸਿੰਘ ਜ਼ਿਲ੍ਹਾ ਸਿਰਸਾ ਨੇ ਪਹਿਲਾ, ਰਣਦੀਪ ਸਿੰਘ ਜ਼ਿਲ੍ਹਾ ਕਰਨਾਲ ਹਰਿਆਣਾ ਨੇ ਦੂਜਾ ਅਤੇ ਸ਼ੇਰ ਸਿੰਘ ਸਿਰਸਾ ਨੇ ਤੀਜਾ ਸਥਾਨ ਹਾਸਲ ਕੀਤਾ। ਸਭ ਤੋਂ ਵਧੀਆ ਵਛੇਰੀ ਨੁਕਰੀ ਦੋ ਜੋੜੇ ਪੱਕੇ ਦੰਦ ਤੱਕ ਦੇ ਮੁਕਾਬਲੇ ਵਿਚ ਸਰਬਜੋਤ ਸਿੰਘ ਲੁਧਿਆਣਾ ਨੇ ਪਹਿਲਾ, ਰਸ਼ਦੀਪ ਸਿੰਘ ਨੇ ਦੁਜਾ ਸਥਾਨ ਹਾਸਲ ਕੀਤਾ। ਇੰਟਰਨੈਸ਼ਲ ਟੈਂਟ ਪੈਗਿੰਗ ਏਕਲ ਵਿਚ ਗੁਰਦੀਪ ਸਿੰਘ ਹੈਂਡ ਕਾਂਸਟੇਬਲ ਨੇ ਪਹਿਲਾ, ਸਬ ਇੰਸਪੈਕਟਰ ਰਾਮਪਾਲ ਨੇ ਦੂਜਾ ਅਤੇ ਯੰਗਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ।

Share Button

Leave a Reply

Your email address will not be published. Required fields are marked *

%d bloggers like this: