ਪੰਜਾਬ ਸਰਕਾਰ ਦੇ ਵਿਕਾਸ ਨੂੰ ਤਰਸੇ ਬਸਤੀ ਪਿੰਡ ਭਲੂਰ ਦੇ ਲੋਕ

ss1

ਪੰਜਾਬ ਸਰਕਾਰ ਦੇ ਵਿਕਾਸ ਨੂੰ ਤਰਸੇ ਬਸਤੀ ਪਿੰਡ ਭਲੂਰ ਦੇ ਲੋਕ
ਲੋਕਾਂ ਦੇ ਘਰਾਂ ਕੋਲ ਹੀ ਖੜਾ ਗੰਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ

30-16 (1)
ਬਾਘਾ ਪੁਰਾਣਾ, 30 ਅਗਸਤ (ਕੁਲਦੀਪ ਘੋਲੀਆਫ਼ਸਭਾਜੀਤ ਪੱਪੂ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ ਵੱਡੀ ਪੱਧਰ ਤੇ ਪੰਜਾਬ ਦਾ ਵਿਕਾਸ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਹੱਦ ਤੱਕ ਵਿਕਾਸ ਹੋਇਆ ਵੀ ਹੈ ਪਰ ਅਜੇ ਵੀ ਬਹੁਤ ਸਾਰੀਆਂ ਗਰੀਬ ਮਜਦੂਰਾਂ ਦੀਆ ਬਸਤੀਆਂ ਅਜਿਹੀਆਂ ਹਨ ਜਿੱਥੇ ਪੰਜਾਬ ਸਰਕਾਰ ਦੇ ਵਿਕਾਸ ਕਰਨ ਦੇ ਦਾਅਵੇ ਬੌਣੇ ਨਜਰ ਆਉਦੇ ਹਨ, ਅਜਿਹੀ ਇੱਕ ਉਦਾਹਰਨ ਹੈ ਪਿੰਡ ਭਲੂਰ ਦੀ ਦਾਣਾ ਮੰਡੀ ਕੋਲ ਮਜਬੀ ਸਿੱਖਾਂ ਦੀ ਬਣੀ ਹੋਈ ਬਸਤੀ।ਜਿਸ ਵਿੱਚ ਤਕਰੀਬਨ 30 ਕੁ ਗਰੀਬ ਮਜਦੂਰਾਂ ਦੇ ਘਰ ਹਨ।ਪਰ ਇਹ ਬਸਤੀ ਅੱਜ ਵੀ ਪੱਕੀਆਂ ਗਲੀਆਂ,ਨਾਲੀਆਂ ਤੋਂ ਸੱਖਣੀ ਹੈ।ਪਾਣੀ ਦਾ ਕੋਈ ਨਿਕਾਸ ਨਹੀ ਹੈ ਅਤੇ ਪਾਣੀ ਲੋਕਾਂ ਦੇ ਘਰਾਂ ਕੋਲ ਹੀ ਖੜਾ੍ਹ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ।ਇੱਥੇ ਸਰਕਾਰੀ ਪੱਕੀਆਂ ਲੈਟਰੀਨਾ੍ਹ ਦੀ ਕੋਈ ਸਹੂਲਤ ਨਹੀ ਹੈ।ਦੇਖਣ ਨੂੰ ਇਸ ਤਰਾ੍ਹ ਲੱਗਦਾ ਹੈ ਕਿ ਜਿਵੇ: ਸਰਕਾਰ ਇਸ ਬਸਤੀ ਨਾਲ ਵਿਤਕਰਾ ਕਰ ਰਹੀ ਹੋਏ ਅਤੇ ਇੱਥੇ ਵਿਕਾਸ ਨਾ ਕਰਨ ਦੀ ਸਹੁੰ ਪਾਈ ਗਈ ਹੋਵੇ।ਇੱਥੇ ਦੇ ਵਸਨੀਕ ਨਰਕ ਵਰਗੀ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਪਾਣੀ ਦੇ ਨਾਲ ਗਰੀਬ ਲੋਕਾਂ ਦੇ ਮਕਾਨ ਵੀ ਖਰਾਬ ਹੋ ਰਹੇ ਹਨ।ਇਸ ਮੌਕੇ ਤੇ ਇਕੱਤਰ ਬਸਤੀ ਦੇ ਲੋਕਾਂ ਨੇ ਕਿਹਾ ਕਿ ਉਨਾ੍ਹ ਦੀ ਬਸਤੀ ਦੀ ਸਾਰ ਲਈ ਜਾਵੇ ਅਤੇ ਨਰਕ ਵਰਗੀ ਜਿੰਦਗੀ ਤੋਂ ਨਿਜ਼ਾਤ ਦਿਵਾ ਕੇ ਉਨਾ੍ਹ ਨੂੰ ਵੀ ਸ਼ਹਿਰੀ ਸਹੂਲਤਾਂ ਦਿੱਤੀਆਂ ਜਾਣ।

Share Button

Leave a Reply

Your email address will not be published. Required fields are marked *