ਪੰਜਾਬ ਸਰਕਾਰ ਦੀ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਮਿਲੇ ਸਾਈਕਲ ਦੀ ਚੱਲਣ ਤੋਂ ਪਹਿਲਾਂ ਹੀ ਮੁੱਕੀ ਗਰੀਸ

ਪੰਜਾਬ ਸਰਕਾਰ ਦੀ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਮਿਲੇ ਸਾਈਕਲ ਦੀ ਚੱਲਣ ਤੋਂ ਪਹਿਲਾਂ ਹੀ ਮੁੱਕੀ ਗਰੀਸ
ਨਵੇਂ ਸਾਈਕਲ ਦੇ ਚਾਅ ਵਿੱਚ ਘਰ ਨੂੰ ਨਿਕਲੀ ਵਿਦਿਆਰਥਣ ਦੇ ਸਾਈਕਲ ਦਾ ਟੁਟਿਆ ਪੈਡਲ
ਪੈਦਲ ਹੀ ਸਾਈਕਲ ਤੋਰ ਕੇ ਪਿੰਡ ਪਹੁੰਚੀ ਵਿਦਿਆਰਥਣ ਨੇ ਪ੍ਰਗਟ ਕੀਤੀ ਨਿਰਾਸ਼ਾ

picture1ਰਾਜਪੁਰਾ, 16 ਸਤੰਬਰ (ਐਚ.ਐਸ.ਸੈਣੀ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੀਆਂ ਲੜਕੀਆਂ ਨੂੰ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵੰਡੇ ਜਾ ਰਹੇ ਸਾਈਕਲਾਂ ਦੀ ਕੁਆਲਟੀ ਘਟੀਆ ਹੋਣ ਕਰਕੇ ਚੱਲਣ ਤੋਂ ਪਹਿਲਾਂ ਹੀ ਨਿਕਲ ਰਹੇ ਨੁਕਸਾਂ ਕਾਰਣ ਵਿਦਿਆਰਥਣਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਅਜਿਹਾ ਹੀ ਮਾਮਲਾ ਰਾਜਪੁਰਾ ਵਿਖੇ ਸਾਹਮਣੇ ਆਇਆ ਹੈ ਜਿਥੇ 1 ਦਿਨ ਪਹਿਲਾਂ ਮਿਲੇ ਸਾਇਕਲ ਦੀ ਚੱਲਣ ਤੋਂ ਪਹਿਲਾ ਹੀ ਗਰੀਸ ਮੁੱਕਣ ਕਾਰਣ ਸਾਈਕਲ ਦੁਕਾਨਦਾਰ ਕੋਲ ਮੁਰੰਮਤ ਲਈ ਪਹੁੰਚ ਗਿਆ ਹੈ।
ਜਾਣਕਾਰੀ ਮੁਤਾਬਿਕ ਮੌਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਦੂਰ-ਦੂਰਾਂਡੇ ਪਿੰਡਾਂ ਤੋਂ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਲਈ ਆਉਂਦੀਆਂ ਲੜਕੀਆਂ ਨੂੰ ਟਰਾਂਸਪੋਰਟ ਦੀ ਸਹੂਲਤ ਨਾ ਹੋਣ ਕਾਰਣ ਉਨਾਂ ਦੀ ਪੜਾਈ ਨਿਰੰਤਰ ਚਾਲੂ ਰੱਖਣ ਦੇ ਮਕਸਦ ਨਾਲ ਗਿਆਰਵੀ ਜਮਾਤ ਦੀਆਂ ਲੜਕੀਆਂ ਨੂੰ ਸਾਈਕਲਾਂ ਵੰਡੀਆ ਜਾ ਰਹੀਆਂ ਹਨ। ਪਰ ਇਸਦੇ ਉਲਟ ਮਾਈ ਭਾਗੋਂ ਸਕੀਤ ਤਹਿਤ ਵੰਡੀਆਂ ਜਾ ਰਹੀਆਂ ਸਾਈਕਲਾਂ ਕੁਆਲਟੀ ਪੱਖੋਂ ਘਟੀਆ ਹੋਣ ਕਾਰਣ ਜਿਥੇ ਵਿਦਿਆਰਥਣਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਥੇ ਪੰਜਾਬ ਸਰਕਾਰ ਦੀ ਵੀ ਲੱਖਾਂ ਦੀ ਸੰਖਿਆ ਵਿੱਚ ਕੀਤੀ ਗਈ ਸਾਈਕਲਾਂ ਦੀ ਖਰੀਦ ਦਾ ਮਾਮਲਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ? ਅਜਿਹਾ ਹੀ ਇੱਕ ਮਾਮਲਾ ਰਾਜਪੁਰਾ ਨੇੜਲੇ ਇੱਕ ਪਿੰਡ ਵਿੱਚ ਸਾਹਮਣੇ ਆਇਆ ਹੈ। ਜਿਥੇ ਲੜਕੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਨਾਂ ਨੂੰ 1 ਦਿਨ ਪਹਿਲਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਟਾਊਨ ਵਿਚੋਂ ਉਕਤ ਸਕੀਮ ਤਹਿਤ 294 ਸਾਈਕਲ ਵੰਡੇ ਗਏ ਸਨ। ਜਦੋਂ ਉਹ ਸਕੂਲ ਵਿਚੋਂ ਮਿਲੇ ਨਵੇ ਸਾਈਕਲ ਨੂੰ ਚਾਅ ਵਿੱਚ ਲੈ ਕੇ ਕੁਝ ਦੂਰੀ ਤੇ ਹੀ ਗਈ ਤਾਂ ਸਾਈਕਲ ਦਾ ਪੈਡਲ ਟੁੱਟ ਗਿਆ ਤੇ ਉਸ ਨੂੰ ਨਿਰਾਸ਼ ਹੋ ਕੇ ਪੈਦਲ ਹੀ ਪਿੰਡ ਨੂੰ ਵਾਪਸ ਜਾਣਾ ਪਿਆ ਤੇ ਅੱਜ ਉਹ ਪੁਰਾਣੀ ਕਚਿਹਰੀ ਰੋਡ ਤੇ ਸਥਿੱਤ ਦੁਕਾਨ ਤੇ ਸਾਈਕਲ ਰਿਪੇਅਰ ਕਰਵਾਉਣ ਲਈ ਪਹੁੰਚ ਗਈ ਹੈ। ਇਸ ਮੌਕੇ ਸਾਈਕਲ ਰਿਪੇਅਰ ਕਰ ਰਹੇ ਧਰਮਪਾਲ ਨੇ ਦੱਸਿਆ ਕਿ ਨਵੇ ਮਿਲੇ ਸਾਈਕਲ ਦਾ ਪੈਡਲ ਖੁੱਲ ਕੇ ਡਿੱਗ ਗਿਆ ਸੀ। ਜਦੋਂ ਉਸਦਾ ਸੈਟਰ ਐਕਸਲ ਖੋਲ ਕੇ ਦੇਖਿਆ ਤਾਂ ਇਸ ਵਿੱਚ ਗਰੀਸ ਹੀ ਨਹੀ ਸੀ ਤੇ ਸਾਈਕਲ ਦੀ ਕੁਆਲਟੀ ਘਟੀਆ ਹੋਣ ਕਾਰਣ ਉਸ ਵਿੱਚ ਹੋਰ ਵੀ ਕਈ ਨੁਕਸ ਸਨ ਨੂੰ ਠੀਕ ਕੀਤਾ ਗਿਆ।
-ਇਸ ਸਬੰਧੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਦੀ ਪ੍ਰਿੰਸੀਪਲ ਜਸਬੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਨਾਂ ਕੋਲ ਅਜੇ ਤੱਕ ਸਾਈਕਲਾਂ ਦੀ ਮੁਰੰਮਤ ਕਰਵਾਉਣ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀ ਹੋਈ ਹੈ ਤੇ ਜੇਕਰ ਸ਼ਿਕਾਇਤ ਮਿਲੀ ਤਾਂ ਉਸ ਨੂੰ ਜਿਲਾ ਸਿੱਖਿਆ ਅਫਸਰ ਕੋਲ ਭੇਜਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: