ਪੰਜਾਬ ਸਰਕਾਰ ਦੀ ਪ੍ਰਚਾਰ ਗੱਡੀ ਨੂੰ ਲੱਗੀ ਅੱਗ

ss1

ਪੰਜਾਬ ਸਰਕਾਰ ਦੀ ਪ੍ਰਚਾਰ ਗੱਡੀ ਨੂੰ ਲੱਗੀ ਅੱਗ

23-29

ਮੋਹਾਲੀ, 22 ਜੂਨ (ਪ੍ਰਿੰਸ): ਪੰਜਾਬ ਸਰਕਾਰ ਵੱਲੋਂ ਆਪਣਾ ਪ੍ਰਚਾਰ ਕਰਨ ਲਈ ਮੰਗਵਾਈਆਂ ਗੱਡੀਆਂ ‘ਚੋਂ ਇੱਕ ਨਿਕਲਣ ਤੋਂ ਪਹਿਲਾਂ ਹੀ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਮੁਹਾਲੀ ਦੇ ਸੈਕਟਰ 78 ਦੇ ਸਪੋਰਟਸ ਸਟੇਡੀਅਮ ‘ਚ ਵਾਪਰੀ ਹੈ। ਇਨ੍ਹਾਂ ਗੱਡੀਆਂ ਨੂੰ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕੱਲ੍ਹ ਝੰਡੀ ਦਿਖਾ ਕੇ ਰਵਾਨਾ ਕਰਨਾ ਹੈ।

ਜਾਣਕਾਰੀ ਮੁਤਾਬਕ ਕੱਲ੍ਹ ਕਰਵਾਏ ਜਾ ਰਹੇ ਸਮਾਗਮ ਲਈ ਸਾਰੀਆਂ 50 ਗੱਡੀਆਂ ਨੂੰ ਤਿਆਰ ਕਰ ਕੇ ਸੈਕਟਰ 78 ਦੇ ਸਪੋਰਟਸ ਸਟੇਡੀਅਮ ‘ਚ ਖੜ੍ਹਾ ਕੀਤਾ ਗਿਆ ਸੀ। ਇੱਥੇ ਅਚਾਨਕ ਹੀ ਇੱਕ ਗੱਡੀ ਨੂੰ ਸ਼ਾਰਟ ਸਰਕਟ ਦੇ ਚੱਲਦੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੀ ਗੱਡੀ ਸੜ ਗਈ। ਹਾਲਾਂਕਿ ਅੱਗ ਦੇ ਕਿਸੇ ਹੋਰ ਗੱਡੀ ਤੱਕ ਪਹੁੰਚਣ ਤੋਂ ਪਹਿਲਾਂ ਕਾਬੂ ਪਾ ਲਿਆ ਗਿਆ।

ਦਰਅਸਲ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਤੋਂ ਆਪਣੇ ਪ੍ਰਚਾਰ ਲਈ ਅਜਿਹੀਆਂ 50 ਗੱਡੀਆਂ ਮੰਗਵਾਈਆਂ ਹਨ। ਇਨ੍ਹਾਂ ਗੱਡੀਆਂ ‘ਤੇ ਬਾਦਲ ਪਰਿਵਾਰ ਦੀਆਂ ਤਸਵੀਰਾਂ ਸਮੇਤ ਸਰਕਾਰ ਵੱਲੋਂ ਕੀਤੇ ਵੱਖ-ਵੱਖ ਕੰਮਾਂ ਨਾਲ ਸਬੰਧਤ ਪੋਸਟਰ ਲਾਏ ਗਏ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚ ਦਸੰਬਰ ਤੱਕ ਪ੍ਰਚਾਰ ਕਰਨ ਦਾ ਜਿੰਮਾਂ ਇਨ੍ਹਾਂ ਦੇ ਹੀ ਸਿਰ ਹੈ ਪਰ ਬਿਕਰਮ ਮਜੀਠੀਆ ਵੱਲੋਂ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਹੀ ਇੱਕ ਗੱਡੀ ਦੇ ਸੜ ਗਈ।

Share Button

Leave a Reply

Your email address will not be published. Required fields are marked *