Thu. Apr 18th, 2019

ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ

ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ

ਪੰਜਾਬ ਸਕਰਾਰ ਵੱਲੋਂ ਆਪਣੀ ਮਨਮਰਜ਼ੀ ਨਾਲ ਕੀਤੇ ਜਾ ਰਹੇ ਫੈਸਲਿਆਂ ਦੇ ਵਿਰੋਧ ‘ਚ ਅੰਜ 66 ਕੇ. ਵੀ. ਸਬ-ਸਟੇਸ਼ਨ ਰਾਹੋਂ ਵਿਖੇ ਪੰਜਾਬ ਇੰਪਲਾਈਜ਼ ਜੁਆਇੰਟ ਫੋਰਮ ਬਿਜਲੀ ਬੋਰਡ ਦੇ ਸੱਦੇ ‘ਤੇ ਕਮੇਟੀ ਪ੍ਰਧਾਨ ਸੁੱਚਾ ਸਿੰਘ ਦੀ ਅਗਵਾਈ ਹੇਠ ਸਮੂਹ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਸੁੱਚਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਮਨਮਰਜ਼ੀ ਨਾਲ ਰੋਪੜ ਤੇ ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰਨ ਦਾ ਲਿਆ ਫੈਸਲਾ ਵਾਪਸ ਲਿਆ ਜਾਵੇ।
ਇਸ ਮੌਕੇ ਸਰਕਲ ਵਾਈਸ ਪ੍ਰਧਾਨ ਹਰਮੇਲ ਸਿੰਘ ਜੇ. ਈ., ਸਕੱਤਰ ਲਖਵੀਰ ਸਿੰਘ ਮੱਲੀ, ਹਰਮੇਸ਼ ਸਿੰਘ ਜੇ.ਈ., ਸਕੱਤਰ ਡਵੀਜ਼ਨ ਹਰਭਜਨ ਸਿੰਘ, ਅਤਿੰਦਰ ਸਿੰਘ, ਪਰਮਜੀਤ ਲਾਲ, ਕੁਲਵੀਰ ਸਿੰਘ, ਰਾਜੀਵ ਕਿਸ਼ੋਰ, ਮਲਕੀਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਸਤਪਾਲ ਜੇ.ਈ., ਸਦਾ ਰਾਮ, ਰਾਮ ਪਾਲ, ਮਲਕੀਤ ਸਿੰਘ, ਸੁਭਾਸ਼ ਚੰਦਰ, ਸੁਰਿੰਦ ਯਾਦਵ, ਸ਼ੰਭੂਨਾਥ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: