ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਅਜੇ ਤੱਕ ਬਰਗਾੜੀ ਕਾਂਡ ਦੇ ਦੋਸ਼ੀ ਕਿਉਂ ਨਜ਼ਰ ਨਹੀਂ ਆ ਰਹੇ ?

ss1

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਅਜੇ ਤੱਕ ਬਰਗਾੜੀ ਕਾਂਡ ਦੇ ਦੋਸ਼ੀ ਕਿਉਂ ਨਜ਼ਰ ਨਹੀਂ ਆ ਰਹੇ ? 

downloadਬਰਗਾੜੀ ਕਾਂਡ ਜਿਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ  ਨੂੰ ਲਗਭਗ ਇਕ ਸਾਲ  ਬੀਤ ਗਿਆ ਹੈ, ਪਰ ਅਜੇ ਤੱਕ ਦੋਸ਼ੀ ਸ਼ਰੇਆਮ ਘੁਮ ਰਹੇ ਹਨ ! ਪੰਜਾਬ ਪੁਲਿਸ ਨੂੰ ਅਜੇ ਤੱਕ ਬਰਗਾੜੀ ਕਾਂਡ ਦੇ ਦੋਸ਼ੀ ਕਿਉਂ ਨਹੀਂ ਨਜ਼ਰ ਆ ਰਹੇ ?  ਸਵਾਲ ਇਹ ਉੱਠ ਰਿਹਾ ਹੈ  ਕਿ ਕੀ ਪੰਜਾਬ ਦੀ ਪੰਥਕ ਸਰਕਾਰ ਦੋਸ਼ੀਆਂ ਨੂੰ ਫੜਨਾ ਨਹੀਂ ਚਾਹੁੰਦੀ ਜਾਂ ਫਿਰ ਉਹ ਪੰਜਾਬ ਦੇ ਲੋਕਾਂ ਦਾ ਸਬਰ ਪਰਖ ਰਹੀ ਹੈ ? ਬਰਗਾੜੀ ਕਾਂਡ ਵਾਪਰਨ ਤੋਂ ਬਾਅਦ ਜਿਸ ਤਰ•ਾਂ ਪੰਜਾਬ ਦੇ ਅੰਦਰ ਸਰਕਾਰ ਦੇ ਪ੍ਰਤੀ ਗੁੱਸੇ ਦੀ ਲਹਿਰ ਉੱਠੀ ਸੀ, ਇਸ ਨੇ ਪੂਰੇ ਸੂਬੇ ਨੂੰ ਆਪਣੀ ਗਲਪੇਟ  ਵਿਚ ਲੈ ਲਿਆ ਸੀ, ਪਰ ਦੂਜੇ ਪਾਸੇ ਸੱਤਾਧਾਰੀ ਪਾਰਟੀ, ਸ਼੍ਰੋਮਣੀ ਕਮੇਟੀ ਤੇ ਹੋਰ ਇਹਨਾਂ  ਦੀਆਂ ਸਹਿਯੋਗੀ ਪਾਰਟੀਆਂ ਨੂੰ ਇਸ ਬੇਅਦਬੀ ਦਾ ਦੁੱਖ ਨਾ ਹੋਇਆ । ਇਸ ਕਾਂਡ ਤੋਂ ਬਾਅਦ  ਪੁਲਿਸ  ਨੇ ਦੋ ਸਿੱਖ ਨੌਜਵਾਨਾਂ ਦੇ ਉਪਰ ਝੂਠੇ ਕੇਸ ਦਰਜ ਕਰਕੇ ਓਹਨਾ ਤੇ ਬੁਰੀ ਤਰ੍ਹਾਂ  ਤਸ਼ੱਦਦ ਕੀਤਾ । ਸਿੱਖ ਸੰਗਤਾਂ ਦੇ ਸ਼ਾਂਤਮਈ ਧਰਨੇ ਤੇ ਅੰਨੇਵਾਹ  ਗੋਲੀਆਂ ਦੀ ਵਾਛੜ  ਅਤੇ ਲਾਠੀਚਾਰਜ ਕੀਤਾ । ਪੁਲਿਸ ਦੀ ਗੋਲੀ ਦੇ ਨਾਲ ਸਿੱਖ ਨੌਜਵਾਨ ਗੁਰਜੀਤ ਸਿੰਘ ਸਰਾਵਾਂ ਤੇ ਕ੍ਰਿਸ਼ਨ ਸਿੰਘ ਨਿਆਮੀਵਾਲਾ ਸ਼ਹੀਦ ਹੋ ਗਏ ।download-3  ਦੁਨੀਆਂ ਵਿਚ ਇਨਸਾਫ ਪਸੰਦ ਸਿੱਖ ਸੰਗਤਾਂ ਨੇ  ਹਾਹਾਕਾਰ ਮਚਾ ਦਿਤੀ।  ਸਿੱਖ ਸੰਗਤਾਂ ਦੇ ਵਿਰੋਧ ਕਾਰਨ ਪੁਲਿਸ ਨੇ ਕੇਸ ਵਾਪਸ ਲਏ।  ਸਿੱਖ ਜੱਥੇਬੰਦੀਆਂ ਨੇ ਇਸ ਕੇਸ ਦੀ ਸਾਬਕਾ ਸੁਪਰੀਮ ਕੋਰਟ ਦੇ ਜੱਜ ਸ਼੍ਰੀ ਕਾਟਜੂ ਦੇ ਰਾਹੀਂ ਜਾਂਚ ਪੜਤਾਲ ਕਰਵਾਈ, ਜਿਸ ਵਿਚ ਉਹਨਾਂ ਸਿੱਧਾ ਇਸ਼ਾਰਾ ਪੁਲਿਸ ਪ੍ਰਸਾਸ਼ਨ ‘ਤੇ ਕੀਤਾ, ਪਰ ਸਰਕਾਰ ਨੇ ਇਸ ਰਿਪੋਰਟ ਨੂੰ ਨਾ ਮੰਨਿਆ, ਸਗੋਂ ਸਿੱਖਾਂ ਦੇ ਅੱਖਾਂ ਵਿਚ ਘੱਟਾ ਪਾਉਣ ਲਈ ਸਾਬਕਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ। ਉਸ ਨੇ ਆਪਣੀ ਰਿਪੋਰਟ ਵੀ ਸਰਕਾਰ ਨੂੰ ਸੌਂਪ ਦਿੱਤੀ, ਪਰ ਅਜੇ ਤੱਕ ਵੀ ਪੰਜਾਬ ਸਰਕਾਰ ਨੇ ਇਸ ਰਿਪੋਰਟ ਨੂੰ ਪੜ•ਨਾ ਮੁਨਾਸਿਫ ਨਹੀਂ ਸਮਝਿਆ। ਬਰਗਾੜੀ ਕਾਂਡ ਤੋਂ ਬਾਅਦ ਜਿਸ ਤਰ•ਾਂ ਪੰਜਾਬ ਦੇ ਲੋਕਾਂ ਅੰਦਰ ਗੁੱਸੇ ਦੀ ਲਹਿਰ ਭੜਕੀ, ਉਸ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਤਖਤਾਂ ਦੇ ਜੱਥੇਦਾਰਾਂ  ਦਾ ਘਰਾਂ ਵਿਚੋਂ ਨਿਕਲਣਾ ਬੰਦ ਕਰ ਦਿੱਤਾ । 25 ਅਕਤੂਬਰ ਨੂੰ ਬਰਗਾੜੀ ਖੇਡ ਸਟੇਡੀਅਮ ‘ਚ ਜਿਸ ਤਰ੍ਹਾਂ  ਸਿੱਖ ਸੰਗਤਾਂ ਨੇ ਸ਼ਰਧਾਂਜਲੀ ਸਮਾਗਮ ਮੌਕੇ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ। ਉਸ ਨੂੰ ਵੇਖਦਿਆਂ ਤੇ ਸੁਣਦਿਆਂ ਇਹ ਜਰੂਰ ਲੱਗਿਆ ਸੀ ਕਿ ਸੱਤਾਧਾਰੀ ਪਾਰਟੀ ਹੁਣ ਜਰੂਰ ਅਸਲ ਦੋਸ਼ੀਆਂ ਨੂੰ ਫੜ• ਲਵੇਗੀ ? ਕਿਉਂਕਿ ਸ਼ਰਧਾਂਜਲੀ ਸਮਾਗਮ ਦੇ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਬਸਪਾ,
download-1ਅਕਾਲੀ ਦਲ ਮਾਨ, ਲੋਕ ਜਨ ਸ਼ਕਤੀ ਪਾਰਟੀ, ਦਲਿਤ ਸੈਨਾ, ਪੀਪੀ ਪਾਰਟੀ ਤੇ ਭਾਜਪਾ ਦੇ ਵੱਡੇ ਆਗੂ ਪੁੱਜੇ, ਪਰ ਅਕਾਲੀ ਦਲ ਬਾਦਲ ਦਾ ਇਕ ਵੀ ਆਗੂ ਇਸ ਵਿਚ ਨਾ ਪੁੱਜਿਆ । ਉਸ ਸਮੇਂ ਜਿਸ ਤਰ੍ਹਾਂ  ਸੱਤਾਧਾਰੀ ਪਾਰਟੀ ਨੂੰ ਉੱਥੇ ਪੁੱਜੇ ਆਗੂਆਂ ਨੇ ਪਾਣੀ ਪੀ-ਪੀ ਕੇ ਕੋਸਿਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਪੂਰਾ ਇਕ ਸਾਲ  ਹੱਥ ‘ਤੇ ਹੱਥ ਧਰ ਕੇ ਬੈਠੀ ਰਹੀ, ਜਦਕਿ ਉਸ ਤੋਂ ਬਾਅਦ ਵਿਚ ਪੰਜਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਏਨੀਆਂ ਘਟਨਾਵਾਂ ਵਾਪਰੀਆਂ ਹਨ, ਜਿੰਨ੍ਹਾਂ  ਦੀ ਗਿਣਤੀ ਕਰਨੀ ਵੀ ਔਖੀ ਹੈ। ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਦੋ ਨੌਜਵਾਨਾਂ ‘ਤੇ ਪੁਲਿਸ ਨੇ ਤਸ਼ੱਦਦ ਕੀਤਾ ਸੀ, ਉਹਨਾਂ  ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਏਨੇ ਲਾਚਾਰ ਕਿਉਂ ਹੋ ਗਏ ਹਨ ਕਿ ਉਹਨਾਂ  ਨੂੰ ਇਸ ਕਾਂਡ ਵਿਚ ਅਸਲ ਦੋਸ਼ੀ ਕਿਉਂ ਨਹੀਂ ਨਜ਼ਰ ਆ ਰਹੇ। ਇਸਨੂੰ ਉਹਨਾਂ ਦੀ ਬੇਈਮਾਨੀ ਆਖਣਾ ਹੀ ਜਾਇਜ ਹੈ ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ, ਸਿੱਖ ਧਰਮ, ਸਿੱਖ ਵਿਚਾਰਧਾਰਾ ਤੇ ਸਿੱਖਾਂ ਦਾ ਏਨਾ ਘਾਣ  ਵਿਦੇਸ਼ੀ ਹਾਕਮਾਂ ਵੇਲੇ ਨਹੀਂ ਸੀ ਹੋਇਆ, ਜਿਨ੍ਹਾਂ ਬਾਦਲ ਸਰਕਾਰ  ਦੇ ਰਾਜ ਵਿਚ ਹੋ ਗਿਆ ਹੈ। ਸਰਕਾਰ ਜੇ ਇਸ ਬਰਗਾੜੀ ਕਾਂਡ ਵਿਚ ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਦਿੰਦੀ ਤਾਂ ਪੰਜਾਬ ਦੀਆਂ ਅਮਨ ਪਸੰਦ ਸਿੱਖ ਸੰਗਤਾਂ ਉਨ•ਾਂ ਨੂੰ ਲੋਕਤੰਤਰੀ ਢੰਗ ਨਾਲ ਜਰੂਰ ਜਵਾਬ ਦੇਣਗੀਆਂ ? ਜਿਸ ਤਰ੍ਹਾਂ  ਇਸ ਕਾਂਡ ਤੋਂ ਬਾਅਦ ਪੰਜਾਬ ਜਾਗਿਆ ਸੀ, ਉਸ ਤੋਂ ਇੰਝ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਅਣਖ ਅਜੇ ਜਿਉਂਦੀ ਹੈ, ਜਿਨ੍ਹਾਂ ਦੀ ਜਮੀਰ ਮਰ ਗਈ ਹੈ, ਉਹ ਜਰੂਰ ਸਰਕਾਰ ਦੇ ਗੁਣ ਗਾਉਂਦੇ ਹਨ, ਪਰ ਜਿਨ੍ਹਾਂ  ਦੀ ਜ਼ਮੀਰ ਜਾਗਦੀ ਹੈ, ਉਹ ਜਰੂਰ ਇਸ ਕਾਂਡ ਦਾ ਇਨਸਾਫ ਲੈਣ ਵਿਚ ਕਾਮਯਾਬ ਹੋਣਗੇ । ਬਰਗਾੜੀ ਕਾਂਡ ਸਬੰਧੀ ਉਪਰੋਕਤ ਸ਼ਬਦ ਮੇਰੇ ਪਿਆਰੇ ਵੀਰ ਔਰ ਦੋਸਤ ਬਲਵਿੰਦਰ ਸਿੰਘ ਪੁੜੈਣ ਵਲੋਂ ਵਿਸ਼ੇਸ਼ ਤੋਰ ਤੇ ਦਿੱਤੇ ਗਏ ਹਨ।

ਵਰਿੰਦਰ ਸਿੰਘimg-20160415-wa0031

ਮਲਹੋਤਰਾ 

 M. 98889-68889

Share Button

Leave a Reply

Your email address will not be published. Required fields are marked *